ਖਰੜ (ਰਣਬੀਰ) : ਥਾਣਾ ਸਦਰ ਅਧੀਨ ਪਿੰਡ ਹਸਨਪੁਰ ਦੇ ਇਕ ਨੌਜਵਾਨ ਨੇ ਦਿਮਾਗੀ ਪਰੇਸ਼ਾਨੀ ਦੇ ਚੱਲਦਿਆਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ (31) ਸਾਲਾ ਸੁਖਰਾਮ ਸਿੰਘ ਪੁੱਤਰ ਮਲਕੀਤ ਸਿੰਘ ਵਜੋਂ ਹੋਈ ਹੈ। ਤਫਤੀਸ਼ੀ ਅਫ਼ਸਰ ਪ੍ਰੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਇਲੈਕਟ੍ਰੀਸ਼ਨ ਵਜੋਂ ਕੰਮ ਕਰਦਾ ਸੀ ਜੋ ਪਿਛਲੇ ਕੁੱਝ ਸਮੇਂ ਤੋਂ ਦਿਮਾਗੀ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ। ਬੀਤੇ ਸੋਮਵਾਰ ਉਸ ਨੇ ਖ਼ੁਦ ਨੂੰ ਘਰ ਦੇ ਇਕ ਕਮਰੇ ’ਚ ਫ਼ਾਹਾ ਲੈ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਇਸ ਦਾ ਪਤਾ ਲੱਗਦਿਆਂ ਉਸ ਦੇ ਘਰਦਿਆਂ ਵੱਲੋਂ ਫੌਰੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਮੌਕੇ ’ਤੇ ਪੁੱਜ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਲੋੜੀਂਦੀ ਕਾਰਵਾਈ ਅਮਲ ’ਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਨੂੰ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ।
MP ਕੰਗ ਦੀ PM ਮੋਦੀ ਨੂੰ ਚਿੱਠੀ, 'ਵੀਰ ਬਾਲ ਦਿਵਸ' ਦਾ ਨਾਂ ਬਦਲਣ ਦੀ ਮੰਗ
NEXT STORY