ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਗਊਸ਼ਾਲਾ ਰੋਡ ਨੇੜੇ ਦੇਸਰਾਜ ਦੇ ਨੌਜਵਾਨ ਪੁੱਤਰ ਅਜੈ ਕੁਮਾਰ (35) ਨੇ 25 ਸਤੰਬਰ ਨੂੰ ਆਪਣੇ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ, ਜਿਸ 'ਚ ਉਸ ਨੇ ਲਿਖਿਆ ਕਿ ਉਹ ਆਪਣੀ ਪਤਨੀ ਤੇ ਸਾਲੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ। ਸੁਸਾਈਡ ਨੋਟ 'ਚ ਅਜੈ ਕੁਮਾਰ ਨੇ ਲਿਖਿਆ ਕਿ ਉਸ ਦੀ ਪਤਨੀ ਰਿੰਪੀ ਉਸ ਨਾਲ ਅਕਸਰ ਲੜਦੀ ਰਹਿੰਦੀ ਹੈ ਅਤੇ ਮਾਤਾ-ਪਿਤਾ ਨੂੰ ਵੀ ਮਾੜਾ ਚੰਗਾ ਬੋਲਦੀ ਰਹਿੰਦੀ ਹੈ। ਉਸ ਨੇ ਇਹ ਵੀ ਲਿਖਿਆ ਕਿ ਉਸ ਦਾ ਇੱਕੋ ਪੁੱਤਰ ਲਕਸ਼ ਉਸ ਦੀ ਪਤਨੀ ਦੀ ਬਜਾਏ ਉਸ ਦੇ ਮਾਤਾ-ਪਿਤਾ ਨੂੰ ਸੌਂਪਿਆ ਜਾਵੇ ਕਿਉਂਕਿ ਉਸ ਦੇ ਖੁਦਕੁਸ਼ੀ ਕਰਨ 'ਚ ਉਸ ਦੇ ਮਾਤਾ-ਪਿਤਾ ਦਾ ਕੋਈ ਦੋਸ਼ ਨਹੀਂ ਅਤੇ ਉਹ ਆਪਣੀ ਪਤਨੀ ਤੇ ਸਾਲੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਰਿਹਾ ਹਾਂ।
ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਿਤਾ ਦੇਸਰਾਜ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਨੂੰਹ ਰਿੰਪੀ ਰਾਣੀ ਘਰ ਵਿਚ ਅਕਸਰ ਲੜਾਈ-ਝਗੜਾ ਕਰਦੀ ਰਹਿੰਦੀ ਸੀ, ਜਿਸ ਸਬੰਧੀ 2012 ਵਿਚ ਪਤੀ-ਪਤਨੀ ਦੇ ਝਗੜੇ ਦਾ ਮਾਮਲਾ ਵੂਮੈਨ ਸੈੱਲ ਵਿਚ ਵੀ ਚੱਲਦਾ ਰਿਹਾ ਅਤੇ 2013 ਵਿਚ ਰਾਜ਼ੀਨਾਮਾ ਹੋਣ ਉਪਰੰਤ ਉਸ ਦੀ ਨੂੰਹ ਤੇ ਪੁੱਤਰ ਵੱਖਰੇ ਹੋ ਕੇ ਕਿਰਾਏ ਦੇ ਕਮਰੇ 'ਚ ਰਹਿਣ ਲੱਗ ਪਏ। 2016 'ਚ ਫਿਰ ਸਾਰੇ ਇਕੱਠੇ ਰਹਿਣ ਲੱਗ ਪਏ ਅਤੇ ਨੂੰਹ ਵਲੋਂ ਪਰਿਵਾਰਕ ਝਗੜਾ ਜਾਰੀ ਰਿਹਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 21 ਸਤੰਬਰ ਨੂੰ ਨੂੰਹ ਰਿੰਪੀ ਰਾਣੀ ਨੇ ਉਸ ਦੀ ਪਤਨੀ ਕਮਲਾ ਦੇਵੀ ਨਾਲ ਲੜਾਈ-ਝਗੜਾ ਕੀਤਾ ਅਤੇ ਕੁੱਟਮਾਰ ਵੀ ਕੀਤੀ ਅਤੇ ਪਤਨੀ ਦੇ ਝਗੜੇ ਤੋਂ ਪਰੇਸ਼ਾਨ ਹੋ ਕੇ ਉਸ ਦੇ ਲੜਕੇ ਅਜੈ ਕੁਮਾਰ ਨੇ ਖੁਦਕੁਸ਼ੀ ਕਰ ਲਈ। ਪੁਲਸ ਵਲੋਂ ਸੁਸਾਈਡ ਨੋਟ ਦੇ ਅਧਾਰ 'ਤੇ ਪਤਨੀ ਰਿੰਪੀ ਰਾਣੀ ਅਤੇ ਸਾਲੀ ਸ਼ਿੰਪੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਘਟਿਆ
NEXT STORY