ਮਾਛੀਵਾੜਾ ਸਾਹਿਬ (ਟੱਕਰ) : ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ਼ਨੀਵਾਰ ਤੜਕੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਅਸ਼ੋਕ ਕੁਮਾਰ (36) ਪੁੱਤਰ ਪਿਆਰੇ ਲਾਲ ਵਾਸੀ ਪਿੰਡ ਟਿੱਲੂ ਚੱਕਵਨ, ਜ਼ਿਲ੍ਹਾ ਕਾਂਗੜਾ ਨੇ ਗਲੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਨੌਜਵਾਨ ਅਸ਼ੋਕ ਕੁਮਾਰ ਸਰਾਂ ਵਿਖੇ ਰਹਿਣ ਲਈ ਆਇਆ, ਜਿਸ ਨੂੰ ਨਾਮ ਤੇ ਪਤਾ ਦਰਜ ਕਰਵਾਉਣ ਉਪਰੰਤ ਰਹਿਣ ਲਈ ਕਮਰਾ ਦੇ ਦਿੱਤਾ ਗਿਆ।
![PunjabKesari](https://static.jagbani.com/multimedia/11_24_408197901ashok1-ll.jpg)
ਗੁਰੂ ਘਰ 'ਚ ਲੱਗੇ ਸੇਵਾਦਾਰਾਂ ਮੁਤਾਬਕ ਸ਼ਨੀਵਾਰ ਤੜਕੇ 6 ਵਜੇ ਉਕਤ ਨੌਜਵਾਨ ਨੇ ਇਸ਼ਨਾਨ ਲਈ ਇੱਕ ਸੇਵਾਦਾਰ ਤੋਂ ਕੱਪੜਾ ਮੰਗਿਆ ਅਤੇ ਫਿਰ ਇਸ ਕੱਪੜੇ ਨਾਲ ਹੀ ਕਮਰੇ 'ਚ ਜਾ ਕੇ ਪੱਖੇ ਦੀ ਹੁੱਕ ਨਾਲ ਗਲ 'ਚ ਫਾਹਾ ਪਾ ਕੇ ਖੁਦਕੁਸ਼ੀ ਕਰ ਲਈ। ਗੁਰਦੁਆਰਾ ਸਾਹਿਬ ਦੀ ਸਰਾਂ 'ਚ ਡਿਊਟੀ ਨਿਭਾ ਰਹੇ ਸੇਵਾਦਾਰ ਨੇ ਹੀ ਉਸ ਦੀ ਕਮਰੇ 'ਚ ਲਟਕਦੀ ਲਾਸ਼ ਦੇਖੀ ਅਤੇ ਇਸ ਸੂਚਨਾ ਪੁਲਸ ਨੂੰ ਦਿੱਤੀ ਗਈ।
![PunjabKesari](https://static.jagbani.com/multimedia/11_24_541475134ashok3-ll.jpg)
ਲਾਸ਼ ਦੇ ਕੋਲ ਹੀ ਇੱਕ ਹਿੰਦੀ ਵਿਚ ਲਿਖਿਆ ਸੁਸਾਇਡ ਨੋਟ ਬਰਾਮਦ ਹੋਇਆ, ਜਿਸ 'ਚ ਮ੍ਰਿਤਕ ਨੇ ਲਿਖਿਆ ਕਿ ਉਹ ਬਿਮਾਰੀ ਤੋਂ ਪਰੇਸ਼ਾਨ ਹੈ, ਜਿਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ ਅਤੇ ਇਸ ਲਈ ਉਸ ਦੇ ਪਰਿਵਾਰਕ ਮੈਂਬਰਾਂ ਜਾਂ ਹੋਰ ਕਿਸੇ ਵਿਅਕਤੀ ਨੂੰ ਤੰਗ ਨਾ ਕੀਤਾ ਜਾਵੇ। ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦੇ ਸਮਾਨ 'ਚੋਂ ਕਾਫ਼ੀ ਦਵਾਈਆਂ ਵੀ ਬਰਾਮਦ ਹੋਈਆਂ ਅਤੇ ਇੱਕ ਮੋਬਾਇਲ ਫੋਨ ਮਿਲਿਆ। ਪੁਲਿਸ ਨੇ ਇਸ ਸਬੰਧੀ ਮ੍ਰਿਤਕ ਅਸ਼ੋਕ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਹਿਮਾਚਲ ਪ੍ਰਦੇਸ਼ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਕਾਂਗਰਸ ਦੇ ਜ਼ਿਲਾ ਪ੍ਰਧਾਨ ਵਲੋਂ ਪਾਰਟੀ 'ਤੇ ਗੰਭੀਰ ਦੋਸ਼, ਸੁਣਾਈ ਹੱਡਬੀਤੀ
NEXT STORY