ਜਲੰਧਰ (ਵਰੁਣ) – ਅਰਬਨ ਅਸਟੇਟ ਵਿਚ ਸਥਿਤ ਵਸੰਤ ਵਿਹਾਰ ਵਿਚ ਦੇਰ ਰਾਤ ਕਾਲੋਨੀ ਵਿਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕਰਨ ਵਾਲੇ ਬੋਲੈਰੋ ਸਵਾਰ ਨੌਜਵਾਨਾਂ ਨੇ ਜੰਮ ਕੇ ਹੰਗਾਮਾ ਕੀਤਾ। ਸਕਿਓਰਿਟੀ ਗਾਰਡ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮਾਮਲਾ ਕਾਲੋਨੀ ਦੀ ਐਸੋਸੀਏਸ਼ਨ ਕੋਲ ਪਹੁੰਚਿਆ ਤਾਂ ਉਕਤ ਨੌਜਵਾਨਾਂ ਖ਼ਿਲਾਫ਼ ਥਾਣਾ ਨੰਬਰ 7 ਵਿਚ ਸ਼ਿਕਾਇਤ ਦਿੱਤੀ ਗਈ।
ਪ੍ਰਧਾਨ ਵਿੱਕੀ ਪੁਰੀ ਨੇ ਦੱਸਿਆ ਕਿ ਕਾਲੋਨੀ ਦੇ ਗੇਟ ਰਾਤ 8 ਵਜੇ ਬੰਦ ਕਰ ਦਿੱਤੇ ਜਾਂਦੇ ਹਨ। ਸ਼ੁੱਕਰਵਾਰ ਦੇਰ ਰਾਤ ਬੋਲੈਰੋ ਸਵਾਰ 2 ਨੌਜਵਾਨਾਂ ਨੇ ਕਾਲੋਨੀ ਵਿਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਡਿਊਟੀ ਦੇ ਰਹੇ ਸਕਿਓਰਿਟੀ ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨਿਯਮਾਂ ਬਾਰੇ ਦੱਸਿਆ। ਅਜਿਹੇ ਵਿਚ ਉਹ ਨੌਜਵਾਨ ਭੜਕ ਗਏ ਅਤੇ ਜ਼ਬਰਦਸਤੀ ਅੰਦਰ ਵੜਨ ਲੱਗੇ। ਸਕਿਓਰਿਟੀ ਗਾਰਡ ਨੇ ਉਨ੍ਹਾਂ ਨੂੰ ਰੋਕਿਆ ਤਾਂ ਦੋਸ਼ ਹੈ ਕਿ ਉਕਤ ਨੌਜਵਾਨਾਂ ਨੇ ਗਾਰਡ ਨਾਲ ਕੁੱਟਮਾਰ ਕੀਤੀ।
ਗਾਰਡ ਨੇ ਇਸ ਸਬੰਧੀ ਪ੍ਰਧਾਨ ਵਿੱਕੀ ਪੁਰੀ ਨੂੰ ਸੂਚਨਾ ਦਿੱਤੀ। ਵਿੱਕੀ ਪੁਰੀ ਦਾ ਕਹਿਣਾ ਹੈ ਕਿ ਬੋਲੈਰੋ ਗੱਡੀ ਦੇ ਫਰੰਟ ’ਤੇ ‘ਪੁਲਸ’ ਲਿਖਿਆ ਹੋਇਆ ਸੀ। ਵਿਵਾਦ ਕਰਨ ਤੋਂ ਬਾਅਦ ਨੌਜਵਾਨ ਉਥੋਂ ਚਲੇ ਗਏ ਪਰ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਥਾਣਾ ਨੰਬਰ 7 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੱਡੀ ਖ਼ਬਰ ; ਪੰਜਾਬ ਪੁਲਸ ਦੇ ਸੀਨੀਅਰ ਸਹਾਇਕ ਨੇ ਕੀਤੀ ਖ਼ੁਦ.ਕੁਸ਼ੀ
NEXT STORY