ਤਪਾ ਮੰਡੀ (ਸ਼ਾਮ, ਗਰਗ) : ਪਿੰਡ ਘੁੰਨਸ ਵਿਖੇ ਕੈਂਸਰ ਨਾ ਦੀ ਨਾਮੁਰਾਦ ਬੀਮਾਰੀ ਕਾਰਨ 2 ਭੈਣਾਂ ਦੇ 16 ਸਾਲਾ ਇਕਲੌਤੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਮੁੰਡੇ ਦੇ ਪਿਤਾ ਬਲਕਰਨ ਸਿੰਘ ਅਤੇ ਮਾਤਾ ਕਰਮਜੀਤ ਕੌਰ ਨੇ ਰੋਂਦੇ-ਕੁਰਲਾਉਂਦੇ ਹੋਏ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰ ਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਸੀ। ਮੇਰਾ ਪੁੱਤਰ ਸਤਨਾਮ ਸਿੰਘ ਘੁੰਨਸ ਦੇ ਸਰਕਾਰੀ ਸਕੂਲ ’ਚ 10ਵੀਂ ਜਮਾਤ 'ਚ ਪੜ੍ਹਦਾ ਸੀ।
ਉਸ ਨੂੰ 2 ਸਾਲ ਤੋਂ ਕੈਂਸਰ ਨੇ ਘੇਰ ਲਿਆ, ਜਿਸ ਦਾ ਇਲਾਜ ਨਿੱਜੀ ਅਤੇ ਸਰਕਾਰੀ ਹਸਪਤਾਲਾਂ ’ਚੋਂ ਕਰਵਾਉਂਦੇ ਰਹੇ। ਇਲਾਜ ਦੌਰਾਨ ਉਨ੍ਹਾਂ ਦਾ ਲੱਖਾਂ ਰੁਪਏ ਖ਼ਰਚ ਆ ਗਿਆ ਅਤੇ 3-4 ਆਪਰੇਸ਼ਨ ਵੀ ਹੋਏ ਪਰ ਉਹ ਠੀਕ ਨਾ ਹੋਇਆ ਅਤੇ ਉਸ ਦੀ ਮੌਤ ਹੋ ਗਈ।
'ਆਪ' ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਦਾਅਵਾ, ਬਿਜਲੀ ਸਬੰਧੀ ਸਮਝੌਤੇ ਹਰ ਹਾਲ ’ਚ ਹੋਣਗੇ ਰੱਦ
NEXT STORY