ਅਬੋਹਰ (ਸੁਨੀਲ) : ਅੱਜ ਸਵੇਰੇ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਧਰਮਪੁਰਾ ਦੇ ਇਕ ਬਾਗ ’ਚ ਸਪਰੇਅ ਕਰ ਰਹੇ ਇਕ ਨੌਜਵਾਨ ਦੀ ਸਪਰੇਅ ਚੜ੍ਹਨ ਕਾਰਨ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ।
ਪੁੱਤਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸ ਦੀ ਮਾਤਾ ਮਨਪ੍ਰੀਤ ਕੌਰ ਦੀ ਹਾਲਤ ਵੀ ਖ਼ਰਾਬ ਹੋ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੱਗੀ (30) ਪੁੱਤਰ ਦੀਪਾ ਅਜੇ ਕੁਆਰਾ ਸੀ। ਅੱਜ ਉਹ ਉਸੇ ਪਿੰਡ ਦੇ ਛੀਨਾ ਸਿੰਘ ਨਾਲ ਬਾਗ ’ਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਸਪਰੇਅ ਚੜ੍ਹਨ ਕਾਰਨ ਉਸ ਨੂੰ ਚੱਕਰ ਆ ਗਿਆ, ਜਿਸ ’ਤੇ ਛੀਨਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ।
ਇੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਦੇ ਫਾਰਮਾਸਿਸਟ ਅਕਸ਼ੈ ਨੇ ਦੱਸਿਆ ਕਿ ਨੌਜਵਾਨ ਨੂੰ ਇੱਥੇ ਬੇਹੋਸ਼ੀ ਦੀ ਹਾਲਤ ’ਚ ਲਿਆਂਦਾ ਗਿਆ ਸੀ। ਉਸ ਦੀ ਮੌਤ ਚੱਕਰ ਆਉਣ, ਗਰਮੀ ਲੱਗਣ ਜਾਂ ਫਿਰ ਸਪਰੇਅ ਚੜ੍ਹਨ ਕਾਰਨ ਹੋਈ ਹੈ, ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਸੀਨੀਅਰ ਸਿਪਾਹੀ ਨੇ ਕਮਰੇ ’ਚ ਬੰਦ ਕਰਕੇ ਕੁੱਟੀ ਸੀਨੀਅਰ ਸਿਪਾਹੀ ਘਰਵਾਲੀ, ਮਾਮਲਾ ਦਰਜ
NEXT STORY