ਲੁਧਿਆਣਾ (ਰਾਜ) : ਏ. ਸੀ. ਦੀ ਫਿਟਿੰਗ ਕਰਦੇ ਹੋਏ ਇਕ ਨੌਜਵਾਨ ਛੱਤ ਤੋਂ ਡਿੱਗ ਗਿਆ। ਗੰਭੀਰ ਜ਼ਖਮੀ ਹੋਣ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਰਵੀ ਕੁਮਾਰ ਹੈ, ਜੋ ਸ਼ਿਮਲਾਪੁਰੀ ਦਾ ਰਹਿਣ ਵਾਲਾ ਸੀ। ਥਾਣਾ ਪੀ. ਏ. ਯੂ. ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ।
ਏ. ਐੱਸ. ਆਈ. ਡਿੰਪਲ ਨੇ ਦੱਸਿਆ ਕਿ ਰਵੀ ਸ਼ਿਮਲਾਪੁਰੀ ਦਾ ਰਹਿਣ ਵਾਲਾ ਸੀ। ਉਸ ਦੇ 2 ਬੱਚੇ ਹਨ। ਉਹ ਏਅਰ ਕੰਡੀਸ਼ਨ ਫਿਟਿੰਗ ਅਤੇ ਰਿਪੇਅਰ ਦਾ ਕੰਮ ਕਰਦਾ ਹੈ, ਜੋ ਵੀਰਵਾਰ ਨੂੰ ਸਾਊਥ ਸਿਟੀ ਇਲਾਕੇ ’ਚ ਇਕ ਘਰ ਦੀ ਛੱਤ ’ਤੇ ਏ. ਸੀ. ਲਗਾ ਰਿਹਾ ਸੀ। ਇਸ ਦੌਰਾਨ ਉਹ ਛੱਤ ਤੋਂ ਥੱਲੇ ਡਿੱਗ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ੳਸ ਦੀ ਮੌਤ ਹੋ ਗਈ।
New Year ਦੇ ਜਸ਼ਨ ਸਬੰਧੀ ਜਲੰਧਰ ਪੁਲਸ ਸਖ਼ਤ, PPR ਮਾਰਕੀਟ ‘ਨੋ ਵ੍ਹੀਕਲ ਜ਼ੋਨ’ ਐਲਾਨੀ, ਬਣਾਈ ਇਹ ਯੋਜਨਾ
NEXT STORY