ਬਠਿੰਡਾ (ਸੁਖਵਿੰਦਰ) : ਚਿੱਟੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ 'ਚ ਪੁਲਸ ਨੇ ਇਕ ਔਰਤ ਸਮੇਤ 2 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਬਾਦਲ ਰੋਡ ਦੀ ਰਹਿਣ ਵਾਲੀ ਭੁਪਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨ ਉਸ ਦੇ ਪੁੱਤਰ ਬਲਜੀਤ ਸਿੰਘ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ।
ਉਕਤ ਨਸ਼ੇ ਲਈ ਖੁਸ਼ਪ੍ਰੀਤ ਕੌਰ ਵਾਸੀ ਲੁਧਿਆਣਾ ਅਤੇ ਭਜਨ ਸਿੰਘ ਵਾਸੀ ਬੀੜ ਤਾਲਾਬ ਜ਼ਿੰਮੇਵਾਰ ਸਨ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਚੱਲਦੇ ਵਿਆਹ 'ਚ ਦਾਗੇ ਫਾਇਰ, ਇੰਸਟਾਗ੍ਰਾਮ 'ਤੇ ਪਾਈ ਵੀਡੀਓ ਨੇ ਪਾ 'ਤਾ ਭੜਥੂ
NEXT STORY