ਸ੍ਰੀ ਕੀਰਤਪੁਰ ਸਾਹਿਬ (ਬਾਲੀ, ਰਾਜਬੀਰ) : ਸ੍ਰੀ ਕੀਰਤਪੁਰ ਸਾਹਿਬ-ਰੋਪੜ ਕੌਮੀ ਮਾਰਗ ਭਰਤਗੜ੍ਹ ਨਜ਼ਦੀਕ ਪਿੰਡ ਆਲੋਵਾਲ ’ਚ ਇਕ ਟਰੈਕਟਰ-ਟਰਾਲੀ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਹਾਦਸਾ ਗ੍ਰਸਤ ਕਾਰ ਦਾ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮ੍ਰਿਤਕ ਨੌਜਵਾਨ ਦੇ ਸਰੀਰ ਦੇ ਦੋ ਟੋਟੇ ਹੋ ਗਏ। ਮ੍ਰਿਤਕ ਨੌਜਵਾਨ ਦੀ ਪਛਾਣ ਮਨਿੰਦਰਪਾਲ ਸਿੰਘ (32) ਪੁੱਤਰ ਅਮਰੀਕ ਸਿੰਘ ਵਾਸੀ ਖਰੜ, ਜ਼ਿਲ੍ਹਾ ਮੋਹਾਲੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਸਮਰਾਲਾ ਤੋਂ ਵੱਡੀ ਖ਼ਬਰ, ਨਿਹੰਗ ਸਿੰਘਾਂ ਨੇ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ 22 ਸਾਲਾਂ ਦਾ ਮੁੰਡਾ (ਤਸਵੀਰਾਂ)
ਉਹ ਆਪਣੀ ਪਤਨੀ ਪੂਜਾ ਅਤੇ ਸਹੁਰੇ ਸਮੇਤ ਆਪਣੀ ਕਾਰ ’ਚ ਆਪਣੇ ਪਿਤਾ ਅਮਰੀਕ ਸਿੰਘ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਖਰੜ ਨੂੰ ਜਾ ਰਿਹਾ ਸੀ। ਜਦੋਂ ਉਹ ਭਰਤਗੜ੍ਹ ਤੋਂ ਥੋੜ੍ਹਾ ਅੱਗੇ ਪਿੰਡ ਆਹਲੋਵਾਲ ਦੀ ਹੱਦਬਸਤ ’ਚ ਪੈਂਦੇ ਇਕ ਢਾਬੇ ਨਜ਼ਦੀਕ ਪੁੱਜਾ ਤਾਂ ਸੜਕ ’ਤੇ ਖੜ੍ਹੀ ਨਮਕ ਵੇਚਣ ਵਾਲੀ ਇਕ ਟਰੈਕਟਰ-ਟਰਾਲੀ ਨੂੰ ਦੇਖ ਕੇ ਆਪਣੀ ਗੱਡੀ ਰੋਕ ਲਈ। ਉਸ ’ਚੋਂ ਹੇਠਾਂ ਉਤਰ ਕੇ ਟਰੈਕਟਰ-ਟਰਾਲੀ ਵਾਲੇ ਵਿਅਕਤੀ ਤੋਂ ਨਮਕ ਖਰੀਦਣ ਲਈ ਚਲਾ ਗਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਹੁਣ ਇਹ ਕੰਮ ਕਰਨ 'ਤੇ ਹੀ ਮਿਲੇਗਾ 'ਲੋਕਲ ਰੈਂਕ'
ਜਦੋਂ ਉਹ ਟਰਾਲੀ ਦੇ ਡਾਲੇ ਪਾਸ ਖੜ੍ਹ ਕੇ ਨਮਕ ਖ਼ਰੀਦ ਰਿਹਾ ਸੀ ਤਾਂ ਇਸ ਦੌਰਾਨ ਭਰਤਗੜ੍ਹ ਤੋਂ ਰੋਪੜ ਦੀ ਸਾਈਡ ਜਾ ਰਹੀ ਇਕ ਕਾਰ ਟਰਾਲੀ ਨਾਲ ਆ ਕੇ ਟਕਰਾ ਗਈ, ਜਿਸ ਕਾਰਨ ਮਨਿੰਦਰਪਾਲ ਸਿੰਘ ਦੀ ਦੋਵਾਂ ਵਾਹਨਾਂ ਵਿਚਕਾਰ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਕਾਰ ਦਾ ਡਰਾਈਵਰ ਰਾਮਪਾਲ ਸਿੰਘ (64) ਪੁੱਤਰ ਬਸੰਤ ਸਿੰਘ ਵਾਸੀ ਮਲੋਆ ਕਾਲੋਨੀ ਚੰਡੀਗੜ੍ਹ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਭਰਤਗੜ੍ਹ ਪੁਲਸ ਚੌਂਕੀ ਇੰਚਾਰਜ ਐੱਸ. ਆਈ. ਅਵਤਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਹਾਦਸਾ ਗ੍ਰਸਤ ਕਾਰ ’ਚੋਂ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਰੋਪੜ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਡੀਗੜ੍ਹ 'ਚ ਅੱਜ ਕਿਸਾਨਾਂ ਵੱਲੋਂ ਕੱਢਿਆ ਜਾਵੇਗਾ 'ਟਰੈਕਟਰ ਮਾਰਚ', ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ ਪ੍ਰਦਰਸ਼ਨ
NEXT STORY