ਅਬੋਹਰ (ਸੁਨੀਲ) : ਅੱਜ ਸਵੇਰੇ ਅਬੋਹਰ ਮਲੋਟ ਕੌਮੀ ਮਾਰਗ ’ਤੇ ਮਲੋਟ ਮੰਡੀ ’ਚ ਝੋਨੇ ਦੀ ਫ਼ਸਲ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਨੂੰ ਪਿੰਡ ਕੱਟਿਆਂਵਾਲੀ ਨੇੜੇ ਪਿੱਛੇ ਤੋਂ ਤੇਜ਼ ਰਫ਼ਤਾਰ ਆ ਰਹੇ ਇੱਕ ਕੈਂਟਰ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਪਲਟ ਗਈ ਅਤੇ ਟਰੈਕਟਰ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਥਾਣਾ ਕਬਰਵਾਲਾ ਦੀ ਪੁਲਸ ਨੇ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪੁਲਸ ਵੱਲੋਂ ਮ੍ਰਿਤਕ ਦੇ ਤਾਏ ਦੇ ਮੁੰਡੇ ਦੇ ਬਿਆਨਾਂ ਦੇ ਆਧਾਰ ’ਤੇ ਕੈਂਟਰ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦਾ ਦੁਖਦ ਪਹਿਲੂ ਇਹ ਹੈ ਕਿ ਮ੍ਰਿਤਕ ਦੀ ਕਰੀਬ 6-7 ਮਹੀਨਿਆਂ ਦੀ ਇੱਕ ਧੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਰਣਜੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਬੱਲੂਆਣਾ ਦੀ ਢਾਣੀ ਦੇ ਵੱਡੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਅੱਜ ਸਵੇਰੇ ਆਪਣੇ ਤਾਏ ਦੇ ਮੁੰਡੇ ਜੱਗੀ ਨਾਲ ਝੋਨਾ ਲੈ ਕੇ ਮਲੋਟ ਮੰਡੀ ਜਾ ਰਿਹਾ ਸੀ। ਜਦੋਂ ਉਹ ਅਬੋਹਰ-ਮਲੋਟ ਰੋਡ ’ਤੇ ਪਿੰਡ ਕੱਟਿਆਂਵਾਲੀ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਚਾਲਕ ਨੇ ਉਸ ਦੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਟਰੈਕਟਰ-ਟਰਾਲੀ ਪਲਟ ਗਈ ਅਤੇ ਰਣਜੀਤ ਸਿੰਘ ਟਰੈਕਟਰ ਦੇ ਟਾਇਰ ਹੇਠ ਦੱਬ ਕੇ ਜ਼ਖਮੀ ਹੋ ਗਿਆ। ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਕਬਰਵਾਲਾ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪੁਲਸ ਵੱਲੋਂ ਮ੍ਰਿਤਕ ਦੇ ਨਾਲ ਟਰੈਕਟਰ ’ਤੇ ਸਵਾਰ ਜੱਗੀ ਦੇ ਬਿਆਨ ਦਰਜ ਕਰਕੇ ਕੈਂਟਰ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਵੱਡੀ ਖ਼ਬਰ: ਅਕਾਲੀ ਦਲ ਛੱਡਣ ਵਾਲੇ ਸੋਹਣ ਸਿੰਘ ਠੰਡਲ ਨੂੰ ਭਾਜਪਾ ਨੇ ਐਲਾਨਿਆ ਉਮੀਦਵਾਰ
NEXT STORY