ਜਲੰਧਰ, (ਮਹੇਸ਼)- ਮਹਾਨਗਰ 'ਚ ਮੰਗਲਵਾਰ ਲੁੱਟ ਦੀ ਇਕ ਹੋਰ ਵਾਰਦਾਤ ਉਸ ਸਮੇਂ ਵਾਪਰੀ ਜਦ ਸ਼ਾਮ ਵੇਲੇ ਰੇਲਵੇ ਸਟੇਸ਼ਨ ਕੈਂਟ ਤੋਂ ਪੈਦਲ ਆਪਣੇ ਘਰ ਵੱਲ ਜਾ ਰਹੀ ਇਕ ਮਹਿਲਾ ਬੈਂਕ ਮੁਲਾਜ਼ਮ ਦਾ ਮੋਬਾਇਲ ਇਕ ਨੌਜਵਾਨ ਖੋਹ ਕੇ ਫਰਾਰ ਹੋ ਗਿਆ।
ਏਕਤਾ ਨਗਰ ਫੇਜ਼-2 ਰਾਮਾ ਮੰਡੀ ਵਾਸੀ ਮੋਨਿਕਾ ਨਾਮਕ ਉਪਰੋਕਤ ਔਰਤ ਨੇ ਮੌਕੇ 'ਤੇ ਪੁੱਜੇ ਥਾਣਾ ਰਾਮਾ ਮੰਡੀ ਦੀ ਉਪ ਪੁਲਸ ਚੌਕੀ ਦਕੋਹਾ (ਨੰਗਲ ਸ਼ਾਮਾ) ਦੇ ਏ. ਐੱਸ. ਆਈ. ਹੀਰਾ ਸਿੰਘ ਨੂੰ ਦੱਸਿਆ ਕਿ ਉਹ ਲੁਧਿਆਣਾ ਵਿਖੇ ਇਲਾਹਾਬਾਦ ਬੈਂਕ ਵਿਚ ਕੰਮ ਕਰਦੀ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਕੈਂਟ ਰੇਲਵੇ ਸਟੇਸ਼ਨ 'ਤੇ ਟਰੇਨ 'ਚੋਂ ਉਤਰਨ ਤੋਂ ਬਾਅਦ ਰੇਲਵੇ ਦੇ ਕੁਆਰਟਰਾਂ ਵਾਲੇ ਰੋਡ ਰਾਹੀਂ ਆਪਣੇ ਘਰ ਪੈਦਲ ਜਾ ਰਹੀ ਸੀ, ਇਸੇ ਦੌਰਾਨ ਪਿੱਛਿਓਂ ਪੈਦਲ ਆ ਰਹੇ ਇਕ ਨੌਜਵਾਨ ਨੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਮੋਨਿਕਾ ਨੇ ਦੱਸਿਆ ਕਿ ਉਹ ਮੋਬਾਇਲ ਖੋਹ ਕੇ ਭੱਜੇ ਨੌਜਵਾਨ ਦੀ ਪਛਾਣ ਕਰ ਸਕਦੀ ਹੈ। ਉਸ ਨੇ ਸ਼ੱਕ ਵਜੋਂ ਇਕ ਨੌਜਵਾਨ ਦਾ ਨਾਂ ਵੀ ਪੁਲਸ ਨੂੰ ਦੱਸਿਆ ਹੈ, ਜਿਸ ਦੀ ਭਾਲ 'ਚ ਪੁਲਸ ਛਾਪੇ ਮਾਰ ਰਹੀ ਹੈ। ਦੇਰ ਰਾਤ ਤੱਕ ਪੁਲਸ ਇਸ ਵਾਰਦਾਤ ਨੂੰ ਲੈ ਕੇ ਕੇਸ ਦਰਜ ਕਰਨ ਦੀ ਤਿਆਰੀ ਵਿਚ ਸੀ।
ਅੱਤਵਾਦੀ ਹਵਾਰਾ ਖਿਲਾਫ ਦੋਸ਼ ਪੱਤਰ ਨਹੀਂ ਦਾਖਲ ਕਰ ਸਕੀ ਮੋਗਾ ਪੁਲਸ
NEXT STORY