ਹੁਸ਼ਿਆਰਪੁਰ (ਸਮੀਰ ਵਸ਼ਿਸ਼ਟ)— ਮੋਢਿਆਂ 'ਤੇ ਬੈਗ ਲਏ ਖੜ੍ਹੇ ਨੌਜਵਾਨ ਨਿਕਲੇ ਤਾਂ ਸਨ ਘਰੋਂ ਵਿਦੇਸ਼ ਲਈ ਪਰ ਕਿਸਮਤ ਦਾ ਖੇਡ ਤਾਂ ਦੇਖੋ ਕਿ ਹੁਣ ਆਪਣੇ ਨਾਲ ਹੋਈ ਧੋਖਾਧੜੀ ਕਾਰਨ ਪੁਲਸ ਦੇ ਸਾਹਮਣੇ ਇਨਸਾਫ ਮੰਗਣ ਲਈ ਮਜ਼ਬੂਰ ਹੋ ਰਹੇ ਹਨ। ਮਾਮਲਾ ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਤੋਂ ਹੈ, ਜਿਥੇ ਗਲਫ ਵੀਜ਼ਾ ਸਰਵਿਸ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਗੜ੍ਹਸ਼ੰਕਰ ਅਤੇ ਆਸ-ਪਾਸ ਦੇ ਜ਼ਿਲਿਆਂ ਤੋਂ ਕਰੀਬ 70 ਦੇ ਕਰੀਬ ਨੌਜਵਾਨਾਂ ਨਾਲ ਧੋਖਾਧੜੀ ਕਰ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਲੈ ਕੇ ਉਨ੍ਹਾਂ ਨੂੰ ਜਾਅਲੀ ਦਸਤਾਵੇਜ਼ ਦੇ ਦਿੱਤੇ ਅਤੇ ਦਫਤਰ ਤੋਂ ਰਫੂਚੱਕਰ ਹੋ ਗਏ। ਹੁਸ਼ਿਆਰਪੁਰ ਮਿਨੀ ਸਕੱਤਰੇਤ ਦੇ ਸਾਹਮਣੇ ਖੜ੍ਹੇ ਇਹ ਨੌਜਵਾਨ ਆਪਣੇ ਨਾਲ ਹੋਈ ਧੋਖਾਧੜੀ ਦੀ ਦਾਸਤਾਂ ਸੁਣਾ ਕੇ ਇਨਸਾਫ ਦੀ ਉਮੀਦ ਲਗਾਈ ਖੜ੍ਹੇ ਹਨ। ਪੀੜਤ ਨੌਜਵਾਨਾਂ ਦੇ ਮੁਤਾਬਕ ਬੀਤੇ ਦਿਨੀਂ ਗੜ੍ਹਸ਼ੰਕਰ ਸਥਿਤ ਇਕ ਰਾਜਵੀਰ ਸਿੰਘ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਮਲੇਸ਼ੀਆ ਭੇਜਣ ਲਈ ਉਨ੍ਹਾਂ ਤੋਂ 65 ਤੋਂ 70 ਹਜ਼ਾਰ ਰੁਪਏ ਲਏ ਸਨ, ਜਿਸ ਲਈ ਬਕਾਇਦਾ ਉਨ੍ਹਾਂ ਨੂੰ ਬੁਲਾ ਕੇ ਵੀਜ਼ਾ ਕਾਪੀ ਦੇ ਕੇ ਦਿੱਲੀ ਭੇਜ ਦਿੱਤਾ ਗਿਆ ਅਤੇ ਇਹ ਕਿਹਾ ਗਿਆ ਕਿ ਤੁਹਡੇ ਸਾਰਿਆਂ ਦੇ ਹੋਰ ਕਾਗਜ਼ਾਤ ਹਵਾਈਅੱਡੇ 'ਤੇ ਮਿਲਣਗੇ, ਜਦੋਂ ਸਾਰੇ ਨੌਜਵਾਨ ਹਵਾਈਅੱਡੇ 'ਤੇ ਪਹੁੰਚੇ ਤਾਂ ਏਜੰਟ ਨਾਲ ਗੱਲ ਕਰਨੀ ਚਾਹੀ ਤਾਂ ਮੁਬਾਇਲ ਬੰਦ ਆਉਣ ਲੱਗਾ। ਉਥੇ ਹੀ ਜਦੋਂ ਉਨ੍ਹਾਂ ਨੇ ਕਾਗਜ਼ਾਤ ਹਵਾਈਅੱਡਾ ਅਥਾਰਿਟੀ ਦੇ ਸਾਹਮਣੇ ਪੇਸ਼ ਕੀਤੇ ਤਾਂ ਉਨ੍ਹਾਂ ਕਾਗਜ਼ਾਤ ਨੂੰ ਜਾਅਲੀ ਕਰਾਰ ਦੇ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਮਝਣ 'ਚ ਦੇਰ ਨਹੀਂ ਲੱਗੀ ਕਿ ਉਨ੍ਹਾਂ ਨਾਲ ਟਰੈਵਲ ਏਜੰਟ ਨੇ ਧੋਖਾ ਕੀਤਾ ਹੈ ਤੇ ਦਿੱਲੀ ਵਾਪਸ ਆ ਕੇ ਦੇਖਿਆ ਕਿ ਹੋਲੀ-ਹੋਲੀ ਨੌਜਵਾਨਾਂ ਦੀ ਭੀੜ ਲੱਗ ਗਈ ਅਤੇ ਲਗਭਗ 60 ਤੋਂ 70 ਨੌਜਵਾਨਾਂ ਨੇ ਗੜ੍ਹਸ਼ੰਕਰ ਦਫਤਰ 'ਤੇ ਧਾਵਾ ਬੋਲ ਦਿੱਤਾ। ਪੀੜਤ ਨੌਜਵਾਨਾਂ ਨੇ ਆਪਣੀ ਫਰਿਆਦ ਹੁਸ਼ਿਆਰਪੁਰ ਪੁਲਸ ਹੈਡਕੁਆਰਟਰ ਦੇ ਸਾਹਮਣੇ ਪੇਸ਼ ਕੀਤੀ ਹੈ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਉਨ੍ਹਾਂ ਤੋਂ ਏਜੰਟ ਨੇ ਮਲੇਸ਼ੀਆ ਭੇਜਣ ਦੇ ਨਾਂ 'ਤੇ ਵੱਡੀ ਰਕਮ ਵਸੂਲ ਲਈ ਹੈ, ਜਿਸ ਲਈ ਸਾਰੇ ਨੌਜਵਾਨਾਂ ਨੇ ਪੁਲਸ ਤੋਂ ਆਪਣੇ ਨਾਲ ਹੋਈ ਧੋਖਾਧੜੀ ਲਈ ਇਨਸਾਫ ਮੰਗਿਆ ਹੈ।

ਉਥੇ ਹੀ ਦੂਜੇ ਪਾਸੇ ਪੀੜਤ ਨੌਜਵਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਹੁਸ਼ਿਆਰਪੁਰ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਕੁਝ ਨੌਜਵਾਨਾਂ ਨੇ ਆਪਣੇ ਨਾਲ ਹੋਈ ਧੋਖਧੜੀ ਦੇ ਚੱਲਦੇ ਕਸਬਾ ਗੜ੍ਹਸ਼ੰਕਰ ਤੋਂ ਗਲਫ ਵੀਜ਼ਾ ਏਜੰਸੀ ਵਿਰੁੱਧ ਸ਼ਿਕਇਤ ਦਿੱਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਡਿਲੀਵਰੀ ਦੌਰਾਨ ਹੋਏ ਬੱਚੇ ਦੀ ਮੌਤ ਦਾ ਮਾਮਲਾ, ਸਿਵਲ ਹਸਪਤਾਲ ਦੇ ਸਟਾਫ ਵਿਰੁੱਧ ਕੀਤਾ ਪ੍ਰਦਰਸ਼ਨ
NEXT STORY