ਚੰਡੀਗੜ੍ਹ (ਸੁਸ਼ੀਲ) : ਰਾਮਦਰਬਾਰ ਫੇਜ਼-2 ਸਥਿਤ ਵਾਲੀਬਾਲ ਗਰਾਊਂਡ 'ਚ ਹਥਿਆਰਾਂ ਨਾਲ ਲੈਸ 6 ਤੋਂ 8 ਹਮਲਾਵਰ ਮੰਗਲਵਾਰ ਰਾਤ ਨੌਜਵਾਨ ਨੂੰ ਚਾਕੂ ਮਾਰਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਦੋਸਤ ਜ਼ਖਮੀ ਨੌਜਵਾਨ ਨੂੰ ਜੀ. ਐੱਮ. ਸੀ. ਐੱਚ-32 ਲੈ ਗਿਆ, ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮਦਰਬਾਰ ਨਿਵਾਸੀ ਰਿਸ਼ੀ ਦੇ ਰੂਪ ਵਿਚ ਹੋਈ। ਰਿਸ਼ੀ ਦੇ ਪੱਟ ਵਿਚ ਚਾਕੂ ਲੱਗਣ ਕਾਰਨ ਜ਼ਿਆਦਾ ਖੂਨ ਵਹਿ ਰਿਹਾ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਮਲਾਵਰ ਵੰਸ਼ ਮਾਡੀ ਦਾ ਕਤਲ ਕਰਨ ਆਏ ਸੀ ਪਰ ਉਸ ਦੇ ਦੋਸਤ ਰਿਸ਼ੀ ਦਾ ਕਤਲ ਕਰਕੇ ਫ਼ਰਾਰ ਹੋ ਗਏ। ਘਟਨਾ ਦੇ ਮੁੱਖ ਮੁਲਜ਼ਮ ਦੀਪੂ ਅਤੇ ਕੱਲੂ ਹਨ। ਸੈਕਟਰ-31 ਥਾਣਾ ਪੁਲਸ ਨੇ ਵਿਨੇ ਦੇ ਬਿਆਨਾਂ ’ਤੇ ਵਸ਼ੂ, ਸੋਨੂੰ ਉਰਫ਼ ਕਰੇਲਾ, ਗੁਰੀ, ਗੌਤਮ, ਕੱਲੂ, ਦੀਪੂ, ਨੱਨੂ, ਸੌਰਵ ਉਰਫ਼ ਬੱਚੀ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਰਿਸ਼ੀ ਦੋਸਤ ਵਿਨੇ ਅਤੇ ਅੰਕਿਤ ਦੇ ਨਾਲ ਰਾਮਦਰਬਾਰ ਫੇਜ਼-2 ਦੇ ਪਾਰਕ ਵਿਚ ਵਾਲੀਬਾਲ ਖੇਡ ਰਿਹਾ ਸੀ। ਖੇਡਣ ਤੋਂ ਬਾਅਦ ਤਿੰਨੇ ਪਾਰਕ ਦੇ ਕੋਲ ਗੱਲਬਾਤ ਕਰ ਰਹੇ ਸੀ। ਇਸ ਦੌਰਾਨ ਵਸ਼ੂ, ਸੋਨੂੰ ਉਰਫ਼ ਕਰੇਲਾ, ਗੁਰੀ, ਗੌਤਮ, ਕੱਲੂ, ਦੀਪੂ, ਨੱਨੂ, ਸੌਰਵ ਉਰਫ਼ ਬੱਚੀ ਅਤੇ ਉਨ੍ਹਾਂ ਦੇ ਕੁਝ ਸਾਥੀ ਉੱਥੇ ਪਹੁੰਚ ਗਏ। ਉਨ੍ਹਾਂ ਨੇ ਰਿਸ਼ੀ ਨੂੰ ਘੇਰ ਕੇ ਵੰਸ਼ ਮਾਡੀ ਵਾਲਾ ਨਾਮਕ ਨੌਜਵਾਨ ਦੇ ਬਾਰੇ ਵਿਚ ਪੁੱਛਗਿੱਛ ਸ਼ੁਰੂ ਕੀਤੀ। ਰਿਸ਼ੀ ਨੇ ਵੰਸ਼ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਕਾਲੀ ਨੇ ਰਿਸ਼ੀ ਨੂੰ ਕਿਹਾ ਕਿ ਇਕ ਦਿਨ ਪਹਿਲਾਂ ਵੰਸ਼ ਉਸ ਦੇ ਨਾਲ ਪਾਰਕ ਵਿਚ ਖੜ੍ਹਾ ਸੀ। ਇਸ ਗੱਲ ਨੂੰ ਲੈਕੇ ਪਾਰਸ, ਕਾਲੀ ਸਣੇ ਹੋਰਨਾਂ ਦੋਸਤਾਂ ਨੇ ਰਿਸ਼ੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਇਕ ਨੌਜਵਾਨ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਰਿਸ਼ੀ ਗੰਭੀਰ ਜ਼ਖਮੀ ਹੋ ਗਿਆ। ਦੋਸਤਾਂ ਨੇ ਕਿਸੇ ਤਰ੍ਹਾਂ ਛੁਡਵਾ ਕੇ ਸੈਕਟਰ-32 ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੇ ਦੌਰਾਨ ਮੌਤ ਹੋ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਹਮਲਾਵਰ ਵੰਸ਼ ਮਾਡੀ ਦਾ ਕਤਲ ਕਰਨ ਆਏ ਸੀ, ਜਿਸ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਵੰਸ਼ ਹਾਲ ਹੀ ਵਿਚ ਜੇਲ੍ਹ ਤੋਂ ਛੁਟਿਆ ਸੀ। ਸੋਮਵਾਰ ਨੂੰ ਹੀ ਪੁਲਸ ਨੇ ਝਗੜੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਭਿਣਕ ਉਕਤ ਹਮਲਾਵਰਾਂ ਨੂੰ ਨਹੀਂ ਸੀ। ਵਸ਼ੂ, ਸੋਨੂੰ ਉਰਫ਼ ਕਰੇਲਾ, ਗੁਰੀ, ਗੌਤਮ, ਕੱਲੂ, ਦੀਪੂ, ਨੱਨੂ, ਸੌਰਵ ਉਰਫ਼ ਬੱਚੀ ਰੰਜਿਸ਼ ਦਾ ਬਦਲਾ ਲੈਣ ਦੀ ਨੀਯਤ ਨਾਲ ਵੰਸ਼ ਦੀ ਭਾਲ ਵਿਚ ਨਿਕਲੇ ਸੀ। ਮੌਕੇ ’ਤੇ ਵੰਸ਼ ਨਾ ਮਿਲਣ ’ਤੇ ਰਿਸ਼ੀ ਦਾ ਸਾਥੀ ਸਮਝ ਕੇ ਕਤਲ ਕਰ ਦਿੱਤਾ। ਸੈਕਟਰ-31 ਥਾਣਾ ਪੁਲਸ ਨੇ ਵਿਨੇ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ।
ਪੰਜਾਬ 'ਚ ਵੱਡਾ ਹਾਦਸਾ, ਤੇਜ਼ ਰਫ਼ਤਾਰ ਬੱਸ ਨੇ 2 ਜਣਿਆਂ ਦੀ ਲਈ ਜਾਨ
NEXT STORY