ਅੱਪਰਾ (ਅਜਮੇਰ ਚਾਨਾ) : ਇੱਥੋਂ ਦੇ ਨਜ਼ਦੀਕੀ ਪਿੰਡ ਸਮਰਾੜੀ ਵਿਖੇ ਬਾਬਾ ਨੂਰ ਸ਼ਾਹ ਜੀ ਦੇ ਅਸਥਾਨ ’ਤੇ ਚੱਲ ਰਹੇ ਜੋੜ ਮੇਲੇ ਦੇ ਆਖ਼ਰੀ ਦਿਨ ਰਾਤ ਲਗਭਗ 1:30 ਵਜੇ ਕੁੱਝ ਨੌਜਵਾਨਾਂ ਵਲੋਂ 23 ਸਾਲਾ ਨੌਜਵਾਨ ਦਾ ਬੜੀ ਬੇਰਹਿਮੀ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗਗਨਦੀਪ ਪੁੱਤਰ ਤਿਲਕ ਰਾਜ (ਸਾਬਕਾ ਪੁਲਸ ਅਧਿਕਾਰੀ) ਵਾਸੀ ਪਿੰਡ ਬੰਡਾਲਾ ਮੰਜਕੀ (ਜਲੰਧਰ) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਸਪੀਕਰ ਦਾ ਅਹਿਮ ਐਲਾਨ, ਵਿਧਾਇਕਾਂ ਲਈ ਵੀ ਆਖੀ ਇਹ ਗੱਲ
ਮੁੱਖ ਜਾਂਚ ਅਧਿਕਾਰੀ ਐੱਸ. ਐੱਚ. ਓ. ਫਿਲੌਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਕਤਲ ਦੀ ਜਾਂਚ ਜਾਰੀ ਹੈ ਪਰ ਜੋ ਹੁਣ ਤੱਕ ਸਾਹਮਣੇ ਆਇਆ ਹੈ, ਉਸ ਅਨੁਸਾਰ ਇਹ ਮਿੱਥ ਕੇ ਕੀਤਾ ਗਿਆ ਕਤਲ ਹੈ ਅਤੇ ਇਸ 'ਚ 8 ਵਿਅਕਤੀਆਂ ਦਾ ਸ਼ਾਮਲ ਹੋਣ ਦਾ ਖ਼ਦਸ਼ਾ ਹੈ। ਇਨ੍ਹਾਂ 'ਚੋਂ 6 ਲੋਕਾਂ ਦੇ ਨਾਂ ਤਸਦੀਕ ਹੋ ਚੁੱਕੇ ਹਨ ਅਤੇ ਬਾਕੀ 2 ਬਾਰੇ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਫੜ੍ਹਿਆ, ਕੇਸ ਹੱਲ ਕਰਨ ਲਈ ਮੰਗ ਰਿਹਾ ਸੀ ਪੈਸੇ
ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਆਪਣੀ ਭੂਆ ਦੇ ਪਿੰਡ ਸਮਰਾੜੀ ਮੇਲਾ ਦੇਖਣ ਆਇਆ ਸੀ ਪਰ ਕੁੱਝ ਨੌਜਵਾਨਾਂ ਨੇ ਉਸ ਦਾ ਮਿੱਥ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੇ ਦੋਸ਼ੀ ਜਲਦੀ ਹੀ ਗ੍ਰਿਫ਼ਤਾਰ ਕਰ ਕੇ ਕਤਲ ਸਬੰਧੀ ਜਾਂਚ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਚੌਂਕੀ ਅੱਪਰਾ ਦੇ ਇੰਚਾਰਜ ਸੁਖਵਿੰਦਰ ਸਿੰਘ ਮੁਲਤਾਨੀ ਤੇ ਉਨ੍ਹਾਂ ਦੀ ਪੁਲਸ ਟੀਮ ਜਾਂਚ 'ਚ ਜੁੱਟੀ ਹੋਈ ਹੈ ਅਤੇ ਜਲਦੀ ਹੀ ਸਾਰੇ ਤੱਥ ਸਾਹਮਣੇ ਆ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਰਕਾਰ ਆਪਣੇ ਕਾਨੂੰਨੀ ਹੱਕ ਲੈਣ ਲਈ ਪਿੱਛੇ ਨਹੀਂ ਹਟੇਗੀ : ਖੁੱਡੀਆਂ
NEXT STORY