ਚੰਡੀਗੜ੍ਹ (ਸੁਸ਼ੀਲ) : ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਯੂ. ਪੀ. ਦੇ ਸਰਵੇਸ਼ (35) ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ’ਤੇ 16,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸੈਕਟਰ-28 ਦੀ ਮਾਰਕਿਟ ’ਚ ਪੱਪੂ ਨੂੰ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਸਰਵੇਸ਼ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਸ਼ਿਕਾਇਤਕਰਤਾ ਪੱਪੂ ਸੈਕਟਰ-28 ਦੀ ਮਾਰਕਿਟ 'ਚ ਕੰਮ ਕਰਦਾ ਸੀ।
ਸ਼ਿਕਾਇਤਕਰਤਾ ਗੌਰਵ ਨੇ ਦੱਸਿਆ ਕਿ 21 ਸਤੰਬਰ 2019 ਨੂੰ ਸ਼ਾਮ 7.30 ਵਜੇ ਪੱਪੂ ਸੈਕਟਰ-28 ਦੀ ਮਾਰਕਿਟ ਵਿਚ ਇਕ ਦੁਕਾਨ ’ਤੇ ਬੈਠਾ ਸੀ। ਉਦੋਂ ਅਚਾਨਕ ਕਿਸੇ ਨੇ ਉਸ ’ਤੇ ਗੋਲੀ ਚਲਾ ਦਿੱਤੀ ਅਤੇ ਫ਼ਰਾਰ ਹੋ ਗਿਆ। ਲੋਕਾਂ ਦੀ ਮਦਦ ਨਾਲ ਉਸ ਨੂੰ ਪੀ. ਜੀ. ਆਈ. ਪਹੁੰਚਾਇਆ। ਪੱਪੂ ਨੇ ਗੌਰਵ ਨੂੰ ਦੱਸਿਆ ਕਿ ਸਰਵੇਸ਼ ਨੇ ਉਸ ’ਤੇ ਗੋਲੀ ਚਲਾਈ ਸੀ। 10 ਦਿਨਾਂ ਬਾਅਦ ਸਰਵੇਸ਼ ਨੇ ਆਤਮ-ਸਮਰਪਣ ਕਰ ਦਿੱਤਾ ਸੀ।
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਜਾਰੀ, ਮੁੱਖ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ
NEXT STORY