ਫਗਵਾੜਾ (ਜਲੋਟਾ) : ਸੰਘਣੀ ਆਬਾਦੀ ਵਾਲੇ ਨਿਊ ਮਨਸਾ ਦੇਵੀ ਨਗਰ ਇਲਾਕੇ ’ਚ ਮੰਗਲਵਾਰ ਰਾਤ ਅਣਪਛਾਤੇ ਕਾਤਲ ਵੱਲੋਂ 3 ਬੱਚਿਆਂ ਦੇ ਪਿਤਾ ਦਾ ਉਸ ਦੇ ਘਰ ਦੇ ਬਾਹਰ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪੰਕਜ ਦੁੱਗਲ ਵਾਸੀ ਨਿਊ ਮਨਸਾ ਮਨਸਾ ਦੇਵੀ ਨਗਰ ਫਗਵਾੜਾ ਵਜੋਂ ਹੋਈ ਹੈ। ਕਤਲ ਕੇਸ ਦੀ ਜਾਂਚ ਕਰ ਰਹੇ ਫਗਵਾੜਾ ਦੇ ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ‘ਜਗ ਬਾਣੀ’ ਨੂੰ ਦੱਸਿਆ ਕਿ ਮ੍ਰਿਤਕ ਪੰਕਜ ਦੁੱਗਲ ਪਿਛਲੇ ਕੁਝ ਸਾਲਾਂ ਤੋਂ ਹਿਮਾਚਲ ਪ੍ਰਦੇਸ਼ ’ਚ ਟੌਫੀਆਂ, ਗੋਲ਼ੀਆਂ, ਧੂਪ ਆਦਿ ਸਪਲਾਈ ਕਰਕੇ ਆਪਣਾ ਕਾਰੋਬਾਰ ਕਰ ਰਿਹਾ ਸੀ ਅਤੇ ਉੱਥੇ ਹੀ ਰਹਿੰਦਾ ਸੀ। ਉਹ ਵਿਚ-ਵਿਚਾਲੇ ਨਿਊ ਮਨਸਾ ਦੇਵੀ ਨਗਰ ਫਗਵਾੜਾ ਵਾਲੇ ਆਪਣੇ ਘਰ ਆਉਂਦਾ-ਜਾਂਦਾ ਰਹਿੰਦਾ ਸੀ।
ਇਹ ਵੀ ਪੜ੍ਹੋ : Breaking News: ਮੋਗਾ 'ਚ ਬਲਾਕ ਕਾਂਗਰਸ ਪ੍ਰਧਾਨ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ
ਐੱਸ.ਪੀ. ਗਿੱਲ ਨੇ ਦੱਸਿਆ ਕਿ ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤਾ ਕਾਤਲ ਪੰਕਜ ਦੁੱਗਲ ਦੇ ਘਰ ਪੈਦਲ ਆਇਆ ਸੀ ਅਤੇ ਗੋਲ਼ੀਆਂ ਚਲਾਉਣ ਤੋਂ ਬਾਅਦ ਜਦੋਂ ਉਹ ਮੌਕੇ ਤੋਂ ਫਰਾਰ ਹੋਇਆ ਤਾਂ ਉਸ ਦਾ ਇਕ ਹੋਰ ਸਾਥੀ ਕੁਝ ਦੂਰੀ ’ਤੇ ਮੋਟਰਸਾਈਕਲ ’ਤੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਹਾਲਾਂਕਿ, ਇਸ ਤੱਥ ਨੂੰ ਲੈ ਕੇ ਅਧਿਕਾਰਤ ਪੱਧਰ ’ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਅਰਸ਼ ਡਾਲਾ ਨੇ ਕਾਂਗਰਸੀ ਆਗੂ ਦੇ ਕਤਲ ਦੀ ਲਈ ਜ਼ਿੰਮੇਵਾਰੀ, ਪੋਸਟ ਸਾਂਝੀ ਕਰਦਿਆਂ ਲਾਏ ਗੰਭੀਰ ਇਲਜ਼ਾਮ
ਸੂਤਰਾਂ ਨੇ ਦੱਸਿਆ ਕਿ ਕਾਤਲ ਨੇ ਪੰਕਜ ’ਤੇ ਇਕ ਤੋਂ ਬਾਅਦ ਇਕ ਤਿੰਨ ਗੋਲ਼ੀਆਂ ਚਲਾਈਆਂ। 2 ਗੋਲ਼ੀਆਂ ਪੰਕਜ ਦੀ ਛਾਤੀ ਅਤੇ ਪੇਟ ’ਚ ਲੱਗੀਆਂ, ਜਦਕਿ ਤੀਜੀ ਗੋਲ਼ੀ ਹਵਾ ’ਚ ਹੀ ਰਹੀ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਦੀ ਗਿੱਦੜਭਬਕੀ, ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਦਿੱਤੀ ਧਮਕੀ
ਅਣਜਾਣ ਕਾਤਲ ਕਹਿੰਦੈ- ਆਪਣੇ ਪਿਤਾ ਨੂੰ ਬਾਹਰ ਬੁਲਾਓ, ਮੈਨੂੰ ਉਸ ਨਾਲ ਕੰਮ ਹੈ
ਮਿਲੀ ਜਾਣਕਾਰੀ ਮੁਤਾਬਕ ਪੰਕਜ ’ਤੇ ਗੋਲ਼ੀ ਚਲਾਉਣ ਤੋਂ ਪਹਿਲਾਂ ਅਣਪਛਾਤੇ ਕਾਤਲ ਨੇ ਉਸ ਦੇ ਬੇਟੇ ਨੂੰ ਕਿਹਾ ਸੀ ਕਿ ਉਹ ਉਸ ਦੇ ਪਿਤਾ ਨੂੰ ਮਿਲਣ ਆਇਆ ਹੈ। ਉਸ ਨੂੰ ਉਨ੍ਹਾਂ ਨਾਲ ਕੁਝ ਕੰਮ ਹੈ। ਜਿਵੇਂ ਹੀ ਪੰਕਜ ਘਰੋਂ ਬਾਹਰ ਆਇਆ ਤਾਂ ਕਾਤਲ ਨੇ ਉਸ ਨੂੰ ਗੋਲ਼ੀਆਂ ਮਾਰ ਦਿੱਤੀਆਂ।
ਇਹ ਵੀ ਪੜ੍ਹੋ : ਲੋਕ ਸਭਾ 'ਚ ਸੰਬੋਧਨ ਦੌਰਾਨ ਹਰਸਿਮਰਤ ਬਾਦਲ ਨੇ ਕਾਂਗਰਸ 'ਤੇ ਹਮਲਾ ਬੋਲਦਿਆਂ ਚੁੱਕੇ ਇਹ ਮੁੱਦੇ
ਘਟਨਾ ਤੋਂ ਬਾਅਦ ਗੁਆਂਢੀਆਂ ਨੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਆਪਣਾ ਘਰ
ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਬਾਅਦ ਗੁਆਂਢ ’ਚ ਰਹਿਣ ਵਾਲੇ ਪੰਕਜ ਦੁੱਗਲ ਦੇ ਇਕ ਗੁਆਂਢੀ ਨੇ ਆਪਣੇ ਘਰ ਨੂੰ ਅੰਦਰੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਅਜਿਹਾ ਕਿਉਂ ਕੀਤਾ ਗਿਆ, ਇਹ ਅਜੇ ਰਹੱਸ ਬਣਿਆ ਹੋਇਆ ਹੈ। ਪੁਲਸ ਨੇ ਬੰਦ ਘਰ ਖੋਲ੍ਹ ਦਿੱਤਾ ਹੈ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਉਕਤ ਘਰ ਦੇ ਕਈ ਮੈਂਬਰ ਉੱਥੇ ਮੌਜੂਦ ਨਹੀਂ ਹਨ। ਉਹ ਕਿੱਥੇ ਹਨ, ਇਹ ਵੀ ਇਕ ਵੱਡਾ ਰਹੱਸ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੰਕਜ ਦੇ ਆਪਣੇ ਉਸ ਗੁਆਂਢੀ ਨਾਲ ਚੰਗੇ ਸਬੰਧ ਨਹੀਂ ਸਨ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵੱਲੋਂ ਕਈ ਗੰਭੀਰ ਦੋਸ਼ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਪੁਲਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਹੁਣ ਵਿਸ਼ਵ ਵਿਰਾਸਤ ਬਣੇ ਹੋਯਸਾਲਾ ਦੇ ਪਵਿੱਤਰ ਮੰਦਰ, UNESCO ਨੇ ਲਿਸਟ 'ਚ ਕੀਤਾ ਸ਼ਾਮਲ, ਜਾਣੋ ਕੀ ਹੈ ਇਤਿਹਾਸ
ਕਤਲ ਕਿਉਂ ਹੋਇਆ, ਮਾਮਲਾ ਬਣਿਆ ਬੁਝਾਰਤ
ਹਿਮਾਚਲ ਪ੍ਰਦੇਸ਼ ’ਚ ਰਹਿਣ ਵਾਲੇ ਅਤੇ ਉੱਥੇ ਹੀ ਆਪਣਾ ਕਾਰੋਬਾਰ ਕਰਨ ਵਾਲੇ ਤਿੰਨ ਬੱਚਿਆਂ ਦੇ ਪਿਤਾ ਪੰਕਜ ਦੁੱਗਲ ਦਾ ਦੇਰ ਰਾਤ ਗੋਲ਼ੀਆਂ ਮਾਰ ਕੇ ਕਤਲ ਕਿਉਂ ਕੀਤਾ ਗਿਆ, ਇਹ ਭੇਤ ਬਰਕਰਾਰ ਹੈ। ਹਾਲਾਂਕਿ, ਪੁਲਸ ਨੂੰ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਇਕ ਅਣਪਛਾਤੇ ਵਿਅਕਤੀ ਦੀ ਵੀਡੀਓ ਫੁਟੇਜ ਵੀ ਮਿਲੀ ਹੈ, ਜੋ ਘਟਨਾ ਦੇ ਸਮੇਂ ਉੱਥੋਂ ਭੱਜ ਰਿਹਾ ਹੈ। ਕੀ ਇਹ ਉਹੀ ਅਣਜਾਣ ਕਾਤਲ ਹੈ ਜਾਂ ਕੋਈ ਹੋਰ, ਇਹ ਵੀ ਜਾਂਚ ਦਾ ਵਿਸ਼ਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ 24 ਘੰਟਿਆਂ 'ਚ ਸੁਲਝਾਈ ਦੋਹਰੇ ਕਤਲਕਾਂਡ ਦੀ ਗੁੱਥੀ, ਹੋਏ ਵੱਡੇ ਖ਼ੁਲਾਸੇ
NEXT STORY