ਸ੍ਰੀ ਅਨੰਦਪੁਰ ਸਾਹਿਬ (ਚੋਵੇਸ ਲਟਾਵਾ) : ਲੀਬੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦਾ ਪਹਿਲਾ ਜੱਥਾ ਆਪਣੇ ਦੇਸ਼ ਪਰਤ ਆਇਆ ਹੈ। ਇਸ ਬੈਚ ਵਿੱਚ ਵਾਪਸ ਆਏ 4 ਨੌਜਵਾਨਾਂ ਵਿੱਚੋਂ 3 ਪੰਜਾਬ ਦੇ ਹਨ ਅਤੇ ਇੱਕ ਬਿਹਾਰ ਰਾਜ ਦਾ ਨੌਜਵਾਨ ਸ਼ਾਮਲ ਹੈ। ਅੱਜ ਪਹੁੰਚੇ 3 ਨੌਜਵਾਨਾਂ 'ਚੋਂ ਇਕ ਕਪੂਰਥਲਾ, ਇਕ ਮੋਗਾ ਅਤੇ ਇਕ ਜ਼ਿਲ੍ਹਾ ਰੂਪਨਗਰ ਦੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲੰਗਮਾਜਰੀ ਦਾ ਰਹਿਣ ਵਾਲਾ ਹੈ।
ਵਾਪਸ ਪਰਤਣ 'ਤੇ ਨੌਜਵਾਨਾਂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਅਜੇਵਿਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ। ਪੰਜਾਬ ਸਰਕਾਰ ਨੇ ਇਨ੍ਹਾਂ ਨੌਜਵਾਨਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਦੇਸ਼ ਲਿਆਉਣ ਲਈ ਉਪਰਾਲੇ ਕਰਨ ਦਾ ਦਾਅਵਾ ਵੀ ਕੀਤਾ ਸੀ। ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਵਤਨ ਪਰਤ ਗਏ ਹਨ। ਉਧਰ ਵਾਪਸ ਪਰਤੇ ਇਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨਾਲ ਬਹੁਤ ਤਸ਼ੱਦਦ ਕੀਤੀ ਗਈ ਅਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ, ਜਿਸ ਵਿੱਚ ਉਨ੍ਹਾਂ ਦੇ ਨਹੂੰ ਤੱਕ ਤੋੜ ਦਿੱਤੇ ਗਏ।
ਪਤਨੀ ਨੇ ਲਗਾਇਆ ਪਤੀ ਅਤੇ ਉਸਦੀ ਪ੍ਰੇਮਿਕਾ ’ਤੇ ਜਾਨ ਤੋਂ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼
NEXT STORY