ਮੋਗਾ (ਆਜ਼ਾਦ) : ਸਮਾਲਸਰ ਨਿਵਾਸੀ ਸੁਮਨਦੀਪ ਸ਼ਰਮਾ ਨੇ ਆਪਣੇ ਪਤੀ ਅਤੇ ਉਸਦੀ ਕਥਿਤ ਪ੍ਰੇਮਿਕਾ ’ਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਪੀੜਤਾ ਦੇ ਪਤੀ ਕੁਲਵੰਤ ਰਾਏ ਸ਼ਰਮਾ ਅਤੇ ਉਸਦੀ ਕਥਿਤ ਪ੍ਰੇਮਿਕਾ ਸਰਬਜੀਤ ਕੌਰ ਨਿਵਾਸੀ ਸੇਖਾ ਕਲਾਂ ਖ਼ਿਲਾਫ ਥਾਣਾ ਸਮਾਲਸਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਮਨਦੀਪ ਸ਼ਰਮਾ ਨੇ ਕਿਹਾ ਕਿ ਬੀਤੀ 6 ਫਰਵਰੀ ਨੂੰ ਇਕ 12-13 ਸਾਲ ਦਾ ਬੱਚਾ ਸਾਈਕਲ ’ਤੇ ਉਸ ਦੇ ਘਰ ਆਇਆ, ਜਿਸ ਕੋਲ ਢੋਡਾ ਮਠਿਆਈ ਵਾਲਾ ਡੱਬਾ ਸੀ, ਉਸਨੇ ਕਿਹਾ ਕਿ ਕੋਮਲ ਦੇ ਡੈਡੀ ਨੇ ਕੋਮਲ ਵਾਸਤੇ ਢੋਡਾ ਭੇਜਿਆ ਹੈ, ਜਦੋਂ ਮੈਂ ਡੱਬਾ ਖੋਲ੍ਹ ਕੇ ਉਸ ਵਿਚੋਂ ਥੋੜਾ ਜਿਹਾ ਢੋਡਾ ਖਾਧਾ ਤਾਂ ਮੈਂਨੂੰ ਉਲਟੀਆਂ ਲੱਗ ਗਈਆਂ ਅਤੇ ਮੇਰੀ ਹਾਲਤ ਵਿਗੜ ਗਈ, ਜਿਸ ’ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਡਾਕਟਰਾਂ ਨੇ ਮੇਰੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਰੈਫਰ ਕਰ ਦਿੱਤਾ।
ਪੀੜਤਾ ਨੇ ਦੋਸ਼ ਲਗਾਇਆ ਕਿ ਉਸਦਾ ਪਤੀ ਕਾਫੀ ਸਮੇਂ ਤੋਂ ਆਪਣੀ ਪ੍ਰੇਮਿਕਾ ਨਾਲ ਰਹਿੰਦਾ ਹੈ, ਦੋਹਾਂ ਨੇ ਕਥਿਤ ਮਿਲੀਭੁਗਤ ਕਰ ਕੇ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਗ੍ਰਿਫਤਾਰੀ ਬਾਕੀ ਹੈ।
ਜੇਲ੍ਹ ਅੰਦਰ ਕੰਟਰੋਲ ਰੂਮ ’ਚ ਕੈਦੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
NEXT STORY