ਤਰਨਤਾਰਨ, (ਮਿਲਾਪ)- ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਵਿਕਾਸ ਭਵਨ ਤਰਨਤਾਰਨ ਵਿਖੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੁਪਰਡੈਂਟ ਯੂਨੀਅਨ, ਪੰਚਾਇਤ ਅਫਸਰ ਕਲਰਕ, ਪੰਚਾਇਤ ਸਕੱਤਰ, ਯੂਨੀਅਨ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਸੁਪਰਡੈਂਟ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ, ਪੰਚਾਇਤ ਸਕੱਤਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਿਸ਼ਾਨ ਸਿੰਘ ਖਹਿਰਾ ਨੇ ਕਿਹਾ ਕਿ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਯੂਨੀਅਨ ਦੇ ਕਰਮਚਾਰੀਆਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਯੂਨੀਅਨ ਦੇ ਨਾਲ ਮੋਹਾਲੀ ਹੈੱਡ ਕੁਆਰਟਰ ਵਿਖੇ ਧਰਨੇ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਯੂਨੀਅਨ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਸਰਕਾਰ ਵੱਲੋਂ ਕੀਤੀ ਗਈ ਵਾਅਦਾ ਖਿਲਾਫੀ ਦੇ ਰੋਸ ’ਚ ਅੱਜ ਮਜਬੂਰਨ ਕਲਮ ਛੋਡ਼ ਹਡ਼ਤਾਲ ਕਰ ਕੇ ਧਰਨੇ ’ਤੇ ਬੈਠਨਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਪੰਚਾਇਤੀ ਚੋਣਾਂ ਦਾ ਬਾਈਕਾਟ ਕਰੇਗੀ, ਜਿਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ।
ਇਸ ਮੌਕੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਚੋਹਲਾ, ਪੰਚਾਇਤ ਅਫਸਰ ਸੁਖਬੀਰ ਸਿੰਘ ਚੀਮਾ, ਪ੍ਰਿਤਪਾਲ ਸਿੰਘ ਪੰਚਾਇਤ ਅਫਸਰ, ਸੁਪਰਡੈਂਟ ਗੁਰਮੇਲ ਸਿੰਘ, ਸੁਪਰਡੈਂਟ ਗੁਰਮੁਖ ਸਿੰਘ, ਬਲਾਕ ਪ੍ਰਧਾਨ ਗੁਰਪਾਲ ਸਿੰਘ ਗੰਡੀਵਿੰਡ, ਗੁਰਇਕਬਾਲ ਸਿੰਘ, ਸੁਪਰਡੈਂਟ ਸੁਰਜੀਤ ਸਿੰਘ, ਸੁਪਰਡੈਂਟ ਸ਼ੰਭੂ ਨਾਥ, ਦਰਬਾਰਾ ਸਿੰਘ, ਅੰਮ੍ਰਿਤ ਢਿੱਲੋਂ, ਪ੍ਰਭਦੀਪ ਕੌਰ, ਪਰਮਜੀਤ ਕੌਰ, ਕਿਰਨਦੀਪ ਕੌਰ, ਜਸਵਿੰਦਰ ਸਿੰਘ, ਸੁਸ਼ੀਲ ਕੁਮਾਰ, ਬਲਕਾਰ ਸਿੰਘ ਗੰਡੀਵਿੰਡ, ਹਰਪ੍ਰੀਤ ਸਿੰਘ ਤਰਨਤਾਰਨ, ਰਾਜਬੀਰ ਸਿੰਘ, ਸੁਖਦੇਵ ਸਿੰਘ, ਜਗੀਰ ਸਿੰਘ ਆਦਿ ਹਾਜ਼ਰ ਸਨ।
ਐੱਸ. ਐੱਸ. ਪੀ. ਦੇਹਾਤੀ ਨਵਜੋਤ ਮਾਹਲ ਦੀ ਨਸ਼ੇ ਖਿਲਾਫ ਵੱਡੀ ਕਾਮਯਾਬੀ
NEXT STORY