ਜਲੰਧਰ, (ਸੁਧੀਰ)- ਨਸ਼ੇ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਜਲੰਧਰ ਦੇਹਾਤੀ ਪੁਲਸ ਦੇ ਨਵ-ਨਿਯੁਕਤ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਚਾਰਜ ਸੰਭਾਲਦੇ ਹੀ ਨਸ਼ੇ ਖਿਲਾਫ ਇਕ ਵੱਡੀ ਮੁਹਿੰਮ ਚਲਾ ਕੇ ਸਿਰਫ 17 ਦਿਨਾਂ ਵਿਚ ਹੀ 91 ਮਾਮਲੇ ਦਰਜ ਕਰ ਕੇ 4 ਔਰਤਾਂ ਸਮੇਤ ਕਰੀਬ 101 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੇ ਵਾਲਾ ਪਦਾਰਥ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਵਿਚ Àਉਨ੍ਹਾਂ ਐੱਸ. ਐੱਸ. ਪੀ. ਦੇਹਾਤੀ ਦਾ ਚਾਰਜ ਲੈਣ ਦੇ ਨਾਲ ਹੀ ਪੁਲਸ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰ ਕੇ ਉਨ੍ਹਾਂ ਤੋਂ ਦੇਹਾਤੀ ਖੇਤਰ ਦੀਆਂ ਸਬ ਡਵੀਜ਼ਨਾਂ ਤੇ ਉਨ੍ਹਾਂ ਦੇ ਅਧੀਨ ਆਉਂਦੇ ਪਿੰਡਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਨ੍ਹਾਂ ਦੇਹਾਤੀ ਖੇਤਰ ਦੇ ਅਧੀਨ ਆਉਂਦੀਆਂ ਚਾਰੋਂ ਸਬ ਡਵੀਜ਼ਨਾਂ ਦੇ ਅਧੀਨ ਆਉਂਦੇ ਸੈਂਸਟਿਵ ਪਿੰਡਾਂ ਦੀ ਲਿਸਟ ਬਣਵਾ ਕੇ ਨਸ਼ਾ ਸਮੱਗਲਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਵਿਚ ਦੇਹਾਤੀ ਪੁਲਸ ਦੇ 70-70 ਪੁਲਸ ਮੁਲਾਜ਼ਮਾਂ ਦੇ ਨਾਲ 3-3 ਥਾਣਾ ਮੁਖੀ ਤੇ ਹੋਰ ਪੁਲਸ ਅਧਿਕਾਰੀ ਟੀਮ ਵਿਚ ਸੁਪਰਵੀਜ਼ਨ ਲਈ ਤਾਇਨਾਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੇਹਾਤੀ ਪੁਲਸ ਨੇ ਫਿਲੌਰ, ਸ਼ਾਹਕੋਟ, ਨਕੋਦਰ, ਫਿਲੌਰ ਸਬ ਡਵੀਜ਼ਨ ਦੇ ਅਧੀਨ ਆਉਂਦੇ ਕਈ ਪਿੰਡਾਂ ਵਿਚ ਛਾਪੇਮਾਰੀ ਕਰ ਕੇ 4 ਔਰਤਾਂ ਸਣੇ ਕੁਲ 101 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੇ ਵਾਲੇ ਪਦਾਰਥ ਬਰਾਮਦ ਕਰ ਕੇ ਉਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ ਵਿਚ 91 ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਦੇਹਾਤੀ ਪੁਲਸ ਲਈ ਇਕ ਵੱਡੀ ਕਾਮਯਾਬੀ ਹੈ ਤੇ ਨਸ਼ੇ ਦੇ ਖਿਲਾਫ ਦੇਹਾਤੀ ਪੁਲਸ ਦੀ ਇਹ ਮੁਹਿੰਮ ਅੱਗੋਂ ਵੀ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਸਮੱਗਲਰਾਂ ਦੀ ਸੂਚਨਾ ਪੁਲਸ ਨੂੰ ਦੇਣ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇ ਜਨਤਾ ਪੁਲਸ ਦਾ ਸਹਿਯੋਗ ਦੇਵੇ ਤਾਂ ਨਸ਼ੇ ਨੂੰ ਆਸਾਨੀ ਨਾਲ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।
17 ਦਿਨਾਂ ’ਚ ਇੰਨੇ ਨਸ਼ੇ ਵਾਲੇ ਪਦਾਰਥ ਹੋਏ ਬਰਾਮਦ
ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦਿਹਾਤ ਪੁਲਸ ਨੇ ਪਿਛਲੇ ਲਗਭਗ 17 ਦਿਨਾਂ ’ਚ ਨਸ਼ਾ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਦੌਰਾਨ ਉਨ੍ਹਾਂ ਕੋਲੋਂ 684 ਕਿਲੋ 600 ਗ੍ਰਾਮ ਅਫੀਮ ਬਰਾਮਦ, 1 ਕਿਲੋ 75 ਗ੍ਰਾਮ ਹੈਰੋਇਨ, 2 ਕਿਲੋ ਦੇ ਕਰੀਬ ਨਸ਼ੀਲਾ ਪਾਊਡਰ, 225 ਨਸ਼ੀਲੇ ਟੀਕੇ, 1 ਲੱਖ 69 ਹਜ਼ਾਰ ਦੇ ਕਰੀਬ ਨਸ਼ੇ ਵਾਲੀਅਾਂ ਗੋਲੀਅਾਂ 5 ਹਜ਼ਾਰ ਕੈਪਸੂਲ, 7 ਸਰਿੰਜਾਂ, 1 ਮੋਟਰਸਾਈਕਲ, 1 ਸਕੂਟੀ ਤੇ ਇਕ ਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਸਿੱਖ ਜਥੇਬੰਦੀਆਂ ਨੇ ਦਿੱਤਾ ਪੁਲਸ ਪ੍ਰਸ਼ਾਸਨ ਨੂੰ ਮੰਗ ਪੱਤਰ
NEXT STORY