ਜ਼ੀਰਾ (ਦਵਿੰਦਰ ਅਕਾਲੀਆਂ ਵਾਲਾ) - ਜ਼ੀਰਾ ਦੇ ਪਿੰਡ ਮਨਸੂਰਵਾਲ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਜਦੋਂ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨਾਮਧਾਰੀ ਨੇ ਟਰਾਂਸਫਾਰਮ ਕੋਲ ਪਈ ਦੇਖੀ ਗਈ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਥਾਣਾ ਜ਼ੀਰਾ ਨੂੰ ਦਿੱਤੀ। ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ (40) ਪੁੱਤਰ ਦਿਆਲ ਸਿੰਘ ਨਿਵਾਸੀ ਦੌਲੇਵਾਲਾ ਤਹਿਸੀਲ ਧਰਮਕੋਟ ਜ਼ਿਲਾ ਮੋਗਾ ਵਜੋਂ ਹੋਈ ਹੈ, ਜੋ ਟਰਾਂਸਫਾਰਮਰਾਂ 'ਚੋਂ ਤੇਲ ਕੱਢਣ ਦਾ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ ਬੀਤੀ ਰਾਤ ਗੁਰਚਰਨ ਸਿੰਘ ਪਿੰਡ ਮਨਸੂਰਵਾਲ ਵਿਖੇ ਜਦੋਂ ਟਰਾਂਸਫ਼ਾਰਮ 'ਚੋਂ ਤੇਲ ਕੱਢਣ ਲਈ ਉੱਪਰ ਚੜ੍ਹਿਆ ਤਾਂ ਕਰੰਟ ਲੱਗਣ ਕਾਰਨ ਉਹ ਹੇਠਾਂ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਦੱਸ ਦੇਈਏ ਕਿ ਜਿਸ ਟਰਾਂਸਫਾਰਮਰ 'ਚੋਂ ਉਹ ਤੇਲ ਕੱਢਣ ਲਈ ਚੜ੍ਹਿਆ ਸੀ, ਉਸ ਦੀ ਬੇਸ਼ੱਕ ਉਸ ਨੇ ਸਵਿੱਚ ਕੱਟੀ ਹੋਈ ਸੀ, ਜਿਸ ਦੇ ਬਾਵਜੂਦ 3 ਫੇਸਾਂ 'ਚੋਂ ਇਕ ਫੇਸ਼ 'ਚ ਕਰੰਟ ਆ ਗਿਆ। ਮ੍ਰਿਤਕ ਦਾ ਵਿਆਹ ਯੂ.ਪੀ. 'ਚ ਹੋਇਆ ਸੀ। ਉਸ ਕੋਲ 28 ਏਕੜ ਜ਼ਮੀਨ ਸੀ ਅਤੇ 2 ਏਕੜ ਜ਼ਮੀਨ ਦੀ ਵਾਹੀ ਪਿੰਡ ਦੌਲੇਵਾਲਾ ਨੇੜੇ ਧਰਮਕੋਟ ਵਿਖੇ ਕਰਦਾ ਸੀ।
ਮ੍ਰਿਤਕ ਆਪਣੇ ਪਿੱਛੇ ਇਕ ਬੇਟਾ, ਦੋ ਬੇਟੀਆਂ ਅਤੇ ਵਿਲਕਦੀ ਪਤਨੀ ਨੂੰ ਛੱਡ ਗਿਆ। ਇਸ ਘਟਨਾ ਦੇ ਸਬੰਧ 'ਚ ਪਿੰਡ ਦੋਲੇਵਾਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਸੀ ਕਰਦਾ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਮੁਤਾਬਕ ਮ੍ਰਿਤਕ ਗੁਰਚਰਨ ਸਿੰਘ ਨੇ 2006 'ਚ ਲਾਇਸੈਂਸ ਬਣਾਇਆ ਸੀ ਅਤੇ ਉਹ ਸਰਦੇ ਪੁੱਜ ਦੇ ਘਰ ਦਾ ਇਕਲੌਤਾ ਪੁੱਤਰ ਸੀ।
ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਦੀ ਚੋਣ ਕਰਕੇ ਕੀਤੀ ਵੱਡੀ ਗਲਤੀ : ਸਿਮਰਜੀਤ ਬੈਂਸ
NEXT STORY