ਮੋਹਾਲੀ, (ਪਰਦੀਪ)— ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਕੰਮ ਕਰ ਰਹੇ ਡੇਲੀਵੇਜ਼ ਮੁਲਾਜ਼ਮਾਂ ਦੀਆਂ ਮਾਰਚ ਅਤੇ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ 'ਚ ਕੀਤੀ ਕਟੌਤੀ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਰੋਨ ਵਾਇਰਸ ਦੌਰਾਨ ਲੱਗੇ ਕਰਫਿਊ 'ਚ ਕਿਸੇ ਵੀ ਦਿਹਾੜੀਦਾਰ ਕਮਰਚਾਰੀ ਦੀ ਤਨਖਾਹ ਨਾ ਕੱਟਣ ਦੀਆਂ ਹਦਾਇਤਾਂ ਹਨ ਪਰ ਸਿੱਖਿਆ ਬੋਰਡ ਵਲੋਂ ਹਦਾਇਤਾਂ ਦੀ ਪ੍ਰਵਾਹ ਨੂੰ ਛਿੱਕੇ 'ਤੇ ਟੰਗ ਕੇ ਲਗਾਤਾਰ ਤਨਖਾਹਾਂ ਦੀ ਕਟੌਤੀ ਕੀਤੀ ਜਾ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਿੱਖਿਆ ਬੋਰਡ ਦੀ ਇਹ ਨੀਤੀ ਇਨ੍ਹਾਂ ਕਰਮਚਾਰੀਆਂ 'ਤੇ ਲਗਾਤਾਰ ਵਿੱਤੀ ਦਬਾਅ ਬਣਾ ਰਹੀ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਦੌਰਾਨ 1500 ਤੋਂ 2000 ਤਨਖਾਹ ਦੀ ਕਟੌਤੀ ਕੀਤੀ ਗਈ ਸੀ ਪਰ ਹੁਣ ਫਿਰ ਅਪ੍ਰੈਲ ਮਹੀਨੇ 'ਚ 3500 ਦੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਇਨ੍ਹਾਂ ਕਰਮਚਾਰੀਆਂ 'ਤੇ ਬੋਝ ਪੈ ਰਿਹਾ ਹੈ। ਅਕਾਲੀ ਲੀਡਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਦੀ ਮਾਰਚ ਅਤੇ ਅਪ੍ਰੈਲ ਮਹੀਨੇ ਦੀ ਕੱਟੀ ਹੋਈ ਤਨਖਾਹ ਜਲਦ ਜਾਰੀ ਕੀਤੀ ਜਾਵੇ ਤਾਂ ਜੋ ਇਨ੍ਹਾਂ ਕਰਮਚਾਰੀਆਂ ਨੂੰ ਮਹਾਮਾਰੀ ਦੌਰਾਨ ਕੁਝ ਰਾਹਤ ਮਿਲ ਸਕੇ।
ਬਹੁ-ਗਿਣਤੀ ਟਰੱਕ ਓਪਰੇਟਰਾਂ ਨੇ ਸਪੈਸ਼ਲ ਮਾਲ ਗਡੀਆਂ ਦਾ ਕੀਤਾ ਬਾਈਕਾਟ
NEXT STORY