ਫਿਰੋਜ਼ਪੁਰ (ਮਲਹੋਤਰਾ) : ਮਾਮੂਲੀ ਲੜਾਈ ਦੌਰਾਨ ਦੋ ਭਰਾਵਾਂ 'ਤੇ ਤੇਜ਼ਾਬ ਸੁੱਟਣ ਵਾਲੇ ਪਿਓ-ਪੁੱਤ ਖਿਲਾਫ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਘਟਨਾ ਪਿੰਡ ਡੂੰਮਣੀਵਾਲਾ ਦੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸਦਾ ਭਰਾ ਵਿਕਰਮ ਸਿੰਘ ਪਿੰਡ ਵਿਚ ਕਰਿਆਨੇ ਦੀ ਦੁਕਾਨ 'ਤੇ ਖੜ੍ਹੇ ਸਨ ਤੇ ਵਿਸ਼ਾਲ ਵੀ ਉਥੇ ਖੜ੍ਹਾ ਸੀ। ਉਸਦੇ ਭਰਾ 'ਤੇ ਵਿਸ਼ਾਲ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਗਈ ਤੇ ਦੋਵੇਂ ਆਪਸ ਵਿਚ ਝਗੜਣ ਲੱਗ ਪਏ।
ਇਸ ਦੌਰਾਨ ਵਿਸ਼ਾਲ ਦਾ ਪਿਤਾ ਪ੍ਰੇਮ ਸਿੰਘ ਉਥੇ ਆਇਆ ਤੇ ਮੋਟਰਸਾਈਕਲ ਤੋਂ ਤੇਜ਼ਾਬ ਕੱਢ ਕੇ ਉਸ ਦੇ ਉਤੇ ਤੇ ਉਸ ਦੇ ਭਰਾ 'ਤੇ ਪਾ ਦਿੱਤਾ ਤੇ ਦੋਵੇਂ ਪਿਓ-ਪੁੱਤ ਫਰਾਰ ਹੋ ਗਏ। ਹੈੱਡ ਕਾਂਸਟੇਬਲ ਬਲਦੇਵ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਲਗਾਇਆ ਧਰਨਾ
NEXT STORY