ਜਲੰਧਰ— ਕੁਝ ਲੋਕਾਂ ਦੇ ਕਹਿਣਾ ਹੈ ਕਿ ਜਦੋਂ ਕੋਈ ਕਿਸੇ ਲੜਕੀ ਜਾਂ ਲੜਕੇ ਨੂੰ ਦੇਖਦਾ ਹੈ ਤਾਂ ਉਸ ਨੂੰ ਪਿਆਰ ਹੋ ਜਾਂਦਾ ਹੈ। ਤੁਸੀਂ ਕਿਸੇ ਦੋਸਤ ਤੋਂ ਵੀ ਇਹ ਗੱਲ ਸੁਣੀ ਹੋਵੇਗੀ ਕਿ ਉਸ ਨੂੰ ਕਿਸੇ ਨਾਲ ਪਹਿਲੀ ਨਜ਼ਰ 'ਚ ਪਿਆਰ ਹੋ ਗਿਆ ਹੈ ਪਰ ਕਿ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਹਿਲੀ ਨਜ਼ਰ 'ਚ ਵੀ ਪਿਆਰ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਬਾਰ
ਇੱਕ ਅਧਿਐਨ 'ਚ ਕਿਹਾ ਗਿਆ ਹੈ ਕਿ ਪਿਆਰ ਪਹਿਲੀ ਨਜ਼ਰ 'ਚ ਨਹੀਂ ਬਲਕਿ ਚੌਥੀ ਨਜ਼ਰ 'ਚ ਹੁੰਦਾ ਹੈ। ਪਹਿਲੀ ਨਜ਼ਰ 'ਚ ਤਾਂ ਉਹ ਇਨਸਾਨ ਖੂਬਸੂਰਤ ਲੱਗਦਾ ਹੈ ਪਰ ਅਸੀਂ ਇਸ ਨੂੰ ਪਿਆਰ ਦਾ ਨਾਮ ਨਹੀਂ ਦੇ ਸਕਦੇ। ਜਦੋ ਸਾਨੂੰ ਕੋਈ ਪਹਿਲੀ ਨਜ਼ਰ 'ਚ ਪਸੰਦ ਆਉਦਾ ਹੈ ਤਾਂ ਅਸੀਂ ਉਸ ਦੀ ਆਪਣੇ ਵੱਲ ਖਿੱਚ ਮਹਿਸੂਸ ਕਰਦੇ ਹਾਂ, ਜਿਸ ਨੂੰ ਸਧਾਰਨ ਭਾਸ਼ਾ 'ਚ ਆਕਰਸ਼ਿਤ ਹੋਣਾ ਕਹਿੰਦੇ ਹਨ।
ਜੇਕਰ ਉਸ ਇਨਸਾਨ ਨੂੰ ਚੌਥੀ ਵਾਰ ਮਿਲਣ 'ਤੇ ਤੁਹਾਡਾ ਅਹਿਸਾਸ 'ਚ ਕੋਈ ਬਦਲਾਅ ਨਹੀਂ ਆਉਦਾ ਤਾਂ ਮਨ ਲਓ ਕਿ ਤੁਹਾਨੂੰ ਪਿਆਰ ਹੋ ਗਿਆ ਹੈ, ਪਰ ਜੇਕਰ ਤੁਹਾਨੂੰ ਲੱਗੇ ਕਿ ਤੁਹਾਨੂੰ ਪਿਆਰ ਨਹੀਂ ਬਲਕਿ ਉਸ ਦੇ ਪ੍ਰਤੀ ਲਗਾਅ ਹੈ।
ਅਧਿਐਨ 'ਚ ਕਈ ਨੌਜਵਾਨ ਲੜਕੇ- ਲੜਕੀਆਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਉਨ੍ਹਾਂ ਦਿਮਾਗ ਦੇ ਨਾਲ ਇੱਕ ਮਾਨੀਟਰ ਨਾਲ ਜੋੜ ਦਿੱਤਾ ਗਿਆ।
ਫਿਰ ਪਤਾਂ ਲਗਾਇਆ ਗਿਆ ਕਿ ਕਿਸੇ ਨਾਲ ਸੱਚਾ ਪਿਆਰ ਕਰਨ ਦੇ ਲਈ ਜ਼ਰੂਰੀ ਹੈ ਕਿ ਉਸ ਇਨਸਾਨ ਨੂੰ ਚਾਰ ਬਾਰ ਮਿਲਿਆ ਜਾਵੇ।
ਇਨ੍ਹਾਂ ਆਦਤਾਂ ਦੇ ਕਾਰਨ ਦੂਜਿਆਂ ਦੀਆਂ ਨਜ਼ਰਾਂ 'ਚ ਗਿਰ ਸਕਦੇ ਹੋ ਤੁਸੀਂ
NEXT STORY