ਤਪਾ ਮੰਡੀ (ਸ਼ਾਮ,ਗਰਗ)- ਹਲਕਾ ਭਦੋੜ ਤੋਂ ਕਾਂਗਰਸ ਦੇ ਉਮੀਦਵਾਰ ਸ੍ਰ.ਚਰਨਜੀਤ ਸਿੰਘ ਚੰਨੀ ਨੇ ਪਿੰਡ ਢਿਲਵਾਂ ਵਿਖੇ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਤੋਰ ਤੇ ਕੰਮ ਕਰਨ ਲਈ 111 ਦਿਨ ਮਿਲੇ ਹਨ ਅਤੇ ਉਨ੍ਹਾਂ ਨੇ 111 ਕੰਮ ਕੀਤੇ ਹਨ ਜਿਸ ਦਾ ਪੰਜਾਬ ਦੇ ਲੋਕਾਂ ਨੂੰ ਭਾਰੀ ਫਾਇਦਾ ਹੋਇਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ਹਮਲਾਵਰ ਹੁੰਦਿਆਂ ਕਿਹਾ ਕਿ ਜਿਨ੍ਹਾਂ ਨੇਤਾਵਾਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਮੁੱਢ ਬੰਨ੍ਹਿਆਂ ਸੀ ਉਨ੍ਹਾਂ ‘ਚੋਂ ਬਹੁਤੇ ਇਸ ਪਾਰਟੀ ਨੂੰ ਛੱਡ ਗਏ ਹਨ। ਉਨ੍ਹਾਂ ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਦੀ ਮਿਸਾਲ ਦਿੰਦੇ ਕਿਹਾ ਕਿ ਉਨ੍ਹਾਂ ਨੇ ਇੱਥੇ ਆਕੇ ਮੇਨੂੰ ਆਪਣਾ ਸਮਰਥਨ ਦਿੱਤਾ ਹੈ।
ਇਹ ਖ਼ਬਰ ਪੜ੍ਹੋ- IND v WI : ਦਰਸ਼ਕ ਸਟੇਡੀਅਮ 'ਚ ਬੈਠ ਕੇ ਟੀ20 ਸੀਰੀਜ਼ ਦੇਖਣਗੇ ਜਾਂ ਨਹੀਂ, ਗਾਂਗੁਲੀ ਨੇ ਦਿੱਤਾ ਜਵਾਬ
ਉਨ੍ਹਾਂ ਧਰਮਵੀਰ ਗਾਂਧੀ ਕਥਨਾਂ ਅਨੁਸਾਰ ਕਿਹਾ ਕਿ ਕੇਜਰੀਵਾਲ ਕੋਈ ਕ੍ਰਾਂਤੀਕਾਰੀ ਵਿਅਕਤੀ ਨਹੀਂ ਹੈ ਅਤੇ ਨਾ ਹੀ ਭਗਵੰਤ ਮਾਨ ਕੋਈ ਕਾਂਤੀਕਾਰੀ ਪਾਰਟੀ ਹੈ। ਆਮ ਆਦਮੀ ਪਾਰਟੀ ਦੂਸਰਿਆਂ ਪਾਰਟੀਆਂ ਵਾਂਗ ਹੀ ਹੈ ਇਸ ਮੌਕੇ ਪੁੱਜੇ ਸ੍ਰ.ਦਰਬਾਰਾ ਸਿੰਘ ਗੁਰੂ ਦੀ ਮਿਸਾਲ ਦਿੰਦੇ ਉਨ੍ਹਾਂ ਕਿਹਾ ਕਿ ਧਰਮਵੀਰ ਗਾਂਧੀ ਵਾਂਗ ਸ੍ਰ.ਗੁਰੂ ਨੇ ਵੀ ਅਕਾਲੀ ਦਲ ਨੂੰ ਛੱਡਕੇ ਅੱਜ ਸ੍ਰ.ਅ.ਦਲ ਨੂੰ ਛੱਡਕੇ ਪਾਰਟੀ ‘ਚ ਸਾਮਲ ਹੋਕੇ ਅਪਣਾ ਸਮਰਥਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਪਿਛਲੇ 70 ਸਾਲ ਇਸ ਹਲਕੇ ਦੇ ਲੋਕਾਂ ਨੇ 15 ਵਿਧਾਇਕ ਚੁਣਕੇ ਭੇਜੇ ਹਨ ਪਰ ਕਿਸੇ ਵੀ ਇਸ ਹਲਕੇ ਦਾ ਵਿਕਾਸ ਨਹੀਂ ਕੀਤਾ।
ਇਹ ਖ਼ਬਰ ਪੜ੍ਹੋ- ਅਧਿਆਪਕਾਂ ਨੇ ਬੱਚਿਆਂ ਲਈ ਸਕੂਲ ਬੰਦ ਕਰਨ ਦੇ ਸਰਕਾਰੀ ਫੈਸਲੇ ਦੀਆਂ ਕਾਪੀਆਂ ਸਾੜੀਆਂ
ਉਨ੍ਹਾਂ ਕਿਹਾ ਕਿ ਮੇਨੂੰ ਇੱਕ ਵਾਰ ਜਿੱਤਾ ਕੇ ਭੇਜੋ। ਮੈਂ ਸਦਾ ਲਈ ਇਸ ਹਲਕੇ ਵਿੱਚ ਹੀ ਪੱਕੇ ਤੋਰ ਤੇ ਰਹਾਗਾਂ ਅਤੇ ਇਸ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਧਰਮਵੀਰ ਗਾਂਧੀ ਤੋਂ ਇਲਾਵਾ ਸ੍ਰ.ਦਰਬਾਰਾ ਸਿੰਘ ਅਪਣੇ ਵਿਚਾਰ ਪੇਸ਼ ਕੀਤੇ ਉਨ੍ਹਾਂ ਸੋ੍ਰ.ਅ ਦਲ ਛੱਡਣ ਦਾ ਕਾਰਨ ਦੱਸਦਿਆਂ ਕਿਹਾ ਕਿ ਵੱਡੇ ਬਾਦਲ ਅਤੇ ਸੁਖਵੀਰ ਬਾਦਲ ਦਾ ਢੇਰ ਸਾਰਾ ਅੰਤਰ ਹੈ .ਸੁਖਵੀਰ ਬਾਦਲ ਦੀਆਂ ਮਾੜੀਆਂ ਨੀਤੀਆਂ ਕਾਰਨ ਉਨ੍ਹਾਂ ਨੇ ਅਕਾਲੀ ਦਲ ਨੂੰ ਛੱਡਕੇ ਕਾਂਗਰਸ ‘ਚ ਸਾਮੂਲੀਅਤ ਕੀਤੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
CM ਚੰਨੀ ਵੱਲੋਂ ਪੰਜਾਬ ’ਚ ਧਰਮ ਪਰਿਵਰਤਨ ਬਾਰੇ ਦਿੱਤਾ ਗਿਆ ਬਿਆਨ ਬੇਹੱਦ ਸ਼ਰਮਨਾਕ : ਸਿਰਸਾ
NEXT STORY