ਮਾਲੇਰਕੋਟਲਾ (ਸ਼ਹਾਬੂਦੀਨ, ਭੁਪੇਸ਼, ਜ਼ਹੂਰ) : ਪੰਜਾਬ ਅਤੇ ਗੁਜਰਾਤ ਪੁਲਸ ਦੀਆਂ ਟੀਮਾਂ ਦੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗੁਜਰਾਤ ਦੀ ਮੁੰਦਰਾ ਬੰਦਰਗਾਹ ’ਚੋਂ 350 ਕਰੋੜ ਰੁਪਏ ਦੀ 75 ਕਿਲੋ ਹੈਰੋਇਨ ਬਰਾਮਦ ਹੋਣ ਦੇ ਹਾਈ-ਪ੍ਰੋਫਾਈਲ ਮਾਮਲੇ ਦੀਆਂ ਤਾਰਾਂ ਮਾਲੇਰਕੋਟਲਾ ਸ਼ਹਿਰ ਨਾਲ ਜੁੜ ਜਾਣ ਕਾਰਨ ਮਾਲੇਰਕੋਟਲਾ ਵਾਸੀਆਂ ’ਚ ਹਲਚਲ ਮੱਚ ਗਈ ਹੈ। ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ਸ਼ਹਿਰ ਦੇ ਨਾਮੀ ਵਪਾਰੀਆਂ ਸਮੇਤ ਫਰੀਦਕੋਟ ਜੇਲ੍ਹ ’ਚ ਬੰਦ ਇੱਥੋਂ ਦੇ ਇਕ ਨਾਮੀ ਗੈਂਗਸਟਰ ਬੱਗਾ ਖਾਂ ਤੱਖਰ ਖੁਰਦ ਦਾ ਨਾਂ ਇਸ ਮਾਮਲੇ ’ਚ ਕਥਿਤ ਤੌਰ ’ਤੇ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ ਸਣੇ 4 ਸਾਲਾ ਪੁੱਤ ਦੀ ਹੋਈ ਮੌਤ
ਫਰੀਦਕੋਟ ਜੇਲ੍ਹ ’ਚ ਬੰਦ ਗੈਂਗਸਟਰ ਬੱਗਾ ਨੂੰ ਪੁੱਛਗਿੱਛ ਲਈ ਪੁਲਸ ਨੇ ਲਿਆ ਰਿਮਾਂਡ ’ਤੇ
ਦੁਬਈ ਤੋਂ ਕੱਪੜੇ ਦੇ ਥਾਨ ਵਾਲੀਆਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਗਈਆਂ ਪਾਈਪਾਂ ’ਚ ਲੁਕੋ ਕੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਦੇ ਰਸਤੇ ਪੰਜਾਬ ਲਿਆਂਦੀ ਜਾਣ ਵਾਲੀ ਇਸ ਬਹੁ-ਕਰੋੜੀ ਕੀਮਤ ਵਾਲੀ ਹੈਰੋਇਨ ਦੇ ਮਾਮਲੇ 'ਚ ਗੈਂਗਸਟਰ ਬੱਗਾ ਸਮੇਤ ਸਥਾਨਕ ਸ਼ਹਿਰ ਦੇ ਜਿਹੜੇ ਵਿਅਕਤੀਆਂ ਦੇ ਨਾਂ ਜੁੜੇ ਹਨ, ਉਨ੍ਹਾਂ ਨੂੰ ਬੁਲਾ ਕੇ ਪੁਲਸ ਪੁੱਛਗਿੱਛ ਕਰ ਰਹੀ ਹੈ ਅਤੇ ਗੈਂਗਸਟਰ ਬੱਗਾ ਤੱਖਰ ਖੁਰਦ ਨੂੰ ਵੀ ਜਾਂਚ ਲਈ ਪੁਲਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ’ਚ ਪੇਸ਼ ਕਰਨ ਉਪਰੰਤ 19 ਜੁਲਾਈ ਤੱਕ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬ ਦੇ ਨਵੇਂ DGP ਗੌਰਵ ਯਾਦਵ
ਐੱਸ.ਐੱਸ.ਪੀ. ਮਾਲੇਰਕੋਟਲਾ ਅਲਕਾ ਮੀਨਾ ਨੇ ਦੱਸਿਆ ਕਿ ਗੁਜਰਾਤ ਤੋਂ ਆਈ ਏ.ਟੀ.ਐੱਸ. ਦੀ ਟੀਮ ਅਤੇ ਮਾਲੇਰਕੋਟਲਾ ਪੁਲਸ ਵੱਲੋਂ ਇਸ ਕੰਮ ’ਚ ਵਰਤੇ ਗਏ ਇੰਪੋਰਟ ਐਕਸਪੋਰਟ ਲਾਇਸੈਂਸ ਦੇ ਮਾਲਕ ਨੂੰ ਬੁਲਾ ਕੇ ਕੀਤੀ ਗਈ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਤੋਂ ਫਿਲਹਾਲ ਇੰਝ ਲੱਗਦਾ ਹੈ ਕਿ ਹੈਰੋਇਨ ਦੀ ਇਸ ਵੱਡੀ ਖੇਪ ਲਈ ਉਨ੍ਹਾਂ ਦੇ ਸਿਰਫ ਲਾਇਸੈਂਸ ਦੀ ਵਰਤੋਂ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲਸ ਵਿਚਕਾਰ ਹੱਥੋਪਾਈ, ਲੱਥੀਆਂ ਪੱਗਾਂ
NEXT STORY