ਮਹਿਲ ਕਲਾਂ (ਲਕਸ਼ਦੀਪ ਗਿੱਲ) : ਐੱਸਐੱਸਪੀ ਬਰਨਾਲਾ ਸਰਫਰਾਜ ਆਲਮ ਦੀਆਂ ਹਦਾਇਤਾਂ 'ਤੇ ਡੀਐੱਸਪੀ ਬਰਨਾਲਾ ਜਸਵੀਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ, ਐੱਸਐੱਚਓ ਮਹਿਲ ਕਲਾਂ ਸਰਬਜੀਤ ਸਿੰਘ ਰੰਗੀਆ ਦੁਆਰਾ ਨਵੇਂ ਸਾਲ ਦੇ ਮੱਦੇ ਨਜ਼ਰ ਮੁੱਖ ਚੌਂਕ ਮਹਿਲ ਕਲਾਂ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਡੀਐੱਸਪੀ ਮਹਿਲ ਕਲਾਂ ਨੇ ਦੱਸਿਆ ਕਿ ਐੱਸ. ਐੱਸ. ਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਜ਼ਿਲੇ ਅੰਦਰ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਨਵੇਂ ਸਾਲ ਦੀ ਆਮਦ ਨੂੰ ਲੈ ਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਲੋਕ ਆਪਣੇ ਆਪਣੇ ਢੰਗ ਨਾਲ, ਵਧੀਆ ਤਰੀਕੇ ਨਾਲ ਸ਼ਾਂਤੀ ਪੂਰਵਕ ਨਵਾਂ ਸਾਲ ਨੂੰ ਜੀ ਆਇਆਂ ਆਖ ਸਕਣ, ਜਿਸ ਲਈ ਪੁਲਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਦੀ ਨਾਕਾਬੰਦੀ ਦਾ ਮੁੱਖ ਮੰਤਵ ਲੋਕ ਬਿਨਾਂ ਕਿਸੇ ਡਰ, ਬਿਨਾਂ ਕਿਸੇ ਖੌਫ, ਨਵਾਂ ਸਾਲ ਮਨਾ ਸਕਣ। ਇਸ ਤੋਂ ਬਿਨਾਂ ਅਧੂਰੇ ਕਾਗਜ਼ਾਤ, ਬਿਨਾਂ ਸੀਟ ਬੈਲਟ, ਟਰਿਪਲ ਸਵਾਰੀ ਦੇ ਚਲਾਨ ਵੀ ਕੱਟੇ ਗਏ। ਬੁਲਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਖਾਸ ਤੌਰ 'ਤੇ ਰੋਕ ਕੇ ਚਲਾਨ ਕੱਟੇ ਗਏ।
ਯਾਰਾਂ ਨਾਲ ਪਾਰਟੀ ਕਰਨ ਗਏ 17 ਸਾਲਾ ਮੁੰਡੇ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਲਾਏ ਕਤਲ ਦੇ ਦੋਸ਼
NEXT STORY