ਸੰਗਰੂਰ (ਜ਼ਹੂਰ,ਜ.ਬ.)- ਏਕਤਾ ਹੈਂਡੀਕੈਂਪਡ ਐਂਡ ਵਿਧਵਾ ਵੈੱਲਫੇਅਰ ਸੋਸਾਇਟੀ (ਰਜਿ.) ਮਾਲੇਰਕੋਟਲਾ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਮੁਹੰਮਦ ਅਨਵਰ ਦੀ ਪ੍ਰਧਾਨਗੀ ਹੇਠ ਸ਼੍ਰੀ ਰਵਿਦਾਸ ਮੰਦਰ ਸੱਟਾ ਚੌਕ ਮਾਲਰੇਕੋਟਲਾ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਸ਼ਮੀਮ ਬੁਖਾਰੀ ਨੇ ਕੁਰਆਨ ਪਾਕ ਦੀ ਸੂਰਤ ਪਡ਼੍ਹ ਕੇ ਸ਼ੁਰੂ ਕੀਤੀ। ਉਕਤ ਮੀਟਿੰਗ ’ਚ ਸੋਸਾਇਟੀ ਦੇ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ’ਚ ਹੈਂਡੀਕੈਪਡ ਵਿਅਕਤੀਆਂ ਅਤੇ ਵਿਧਵਾ ਅੌਰਤਾਂ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ਕਿਹਾ ਕਿ ਅਸੂਲ ਮੰਚ ਪੰਜਾਬ ਅਤੇ ਏਕਤਾ ਹੈਂਡੀਕੈਂਪਡ ਐਂਡ ਵਿਧਵਾ ਵੈੱਲਫੇਅਰ ਸੋਸਾ. (ਰਜਿ.) ਦਾ ਮੰਤਵ ਹਮੇਸ਼ਾ ਹੈਂਡੀਕੈਪਡ ਵਿਅਕਤੀਆਂ ਅਤੇ ਵਿਧਵਾ ਅੌਰਤਾਂ ਦੀ ਮਦਦ ਕਰਨਾ ਹੈ। ਅਸੂਲ ਮੰਚ ਅਤੇ ਸੋਸਾਇਟੀ ਵੱਲੋਂ 9 ਦਸੰਬਰ 2018 ਨੂੰ ਅੰਗਹੀਣ ਲੋਕਾਂ ਦੇ ਹੱਕਾਂ ਲਈ ਮੰਡੀ ਅਹਿਮਦਗਡ਼੍ਹ ਵਿਖੇ ਇਕ ਪੰਜਾਬ ਪੱਧਰ ਦੀ ਰੈਲੀ ਕੀਤੀ ਜਾ ਰਹੀ ਹੈ। ਉਕਤ ਰੈਲੀ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਅੰਗਹੀਣਾਂ, ਬਜ਼ੁਰਗਾਂ, ਆਸ਼ਰਿਤਾਂ ਅਤੇ ਵਿਧਵਾਵਾਂ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਹਰਿਆਣਾ, ਦਿੱਲੀ ਰਾਜਾਂ ਵਾਂਗ ਸਰਕਾਰ 2000 ਰੁਪਏ ਮਹੀਨਾ ਪੈਨਸ਼ਨ ਲਾਗੂ ਕਰੇ। ਪੈਨਸ਼ਨ ਲਈ ਘੱਟੋ-ਘੱਟ ਸਾਲਾਨਾ ਆਮਦਨ ਲੱਖ ਰੁਪਏ ਅਤੇ ਕਿਸਾਨਾਂ ਲਈ 2.5 ਏਕਡ਼ ਪ੍ਰਤੀ ਵਿਅਕਤੀ ਵੰਡ (ਕੁਰਸੀਨਾਮਾ ਬਣਾ ਕੇ) ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਯੁੱਗ ’ਚ ਪੰਜਾਬ ਸਰਕਾਰ ਵੱਲੋਂ ਅੰਗਹੀਣਾਂ, ਬਜ਼ੁਰਗਾਂ, ਆਸ਼ਰਿਤਾਂ ਅਤੇ ਵਿਧਵਾਵਾਂ ਨੂੰ ਜੋ 750 ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ, ਉਸ ਨਾਲ ਘਰ ਦਾ ਗੁਜ਼ਾਰਾ ਕਰਨਾ ਬਡ਼ਾ ਮੁਸ਼ਕਲ ਹੈ।
ਸਾਡੀ ਸਰਕਾਰ ਤੋਂ ਇਹ ਹੀ ਮੰਗ ਹੈ ਕਿ ਜੋ ਪੰਜਾਬ ਕਾਂਗਰਸ ਸਰਕਾਰ ਨੇ ਅਪਣੇ ਚੋਣ ਮੈਨੀਫੈਸਟੋ 2017 ਦੇ ਪੇਜ 92-93 ’ਤੇ ਮੰਗਾਂ ਅੰਗਹੀਣਾਂ ਦੀ ਸ਼ਨਾਖਤ, ਸਰਕਾਰੀ ਨੌਕਰੀਆਂ ਦਾ ਬੈਕਲਾਗ, ਸਪੈਸ਼ਲ ਸਕੂਲ, ਮੁਫਤ ਵਿੱਦਿਆ ਤੇ ਅਾਸ਼ੀਰਵਾਦ ਸਕੀਮ ਆਦਿ ਲਾਗੂ ਕਰਨ ਦੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਤੁਰੰਤ ਲਾਗੂ ਕਰੇ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਸਮੇਂ-ਸਮੇਂ ਅੰਗਹੀਣ ਵਰਗ ਲਈ ਐਲਾਨੀਆਂ ਸਹੂਲਤਾਂ ਤਿੰਨ ਪਹੀਆ ਵਾਹਨ, ਡੀਜ਼ਲ-ਪੈਟਰੋਲ ਸਬਸਿਡੀ, ਫ੍ਰੀ ਟੋਲ ਟੈਕਸ, ਮੁਫਤ ਮੈਡੀਕਲ ਬੀਮਾ, ਵਿਆਜ ਮੁਕਤ ਕਰਜ਼ਾ, ਆਰ.ਪੀ.ਡਬਲਯੂ.ਡੀ ਐਕਟ 2016 ਲਾਗੂ ਕੀਤਾ ਜਾਵੇ। ਸੀਨੀਅਰ ਮੀਤ ਪ੍ਰਧਾਨ ਮੁਹੰਮਦ ਅਨਵਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀ ਸੋਸਾਇਟੀ ਵੱਲੋਂ ਮੈਂਬਰਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮੁਹੰਮਦ ਜਾਹਿਦ, ਮੁਹੰਮਦ ਸ਼ਕੀਲ, ਮੁਹੰਮਦ ਇਲਿਆਸ, ਮੁਹੰਮਦ ਅਸ਼ਰਫ, ਸ਼ਮੀਮ ਬੂਖਾਰੀ, ਮੁਹੰਮਦ ਅਮਜ਼ਦ, ਸ਼ਹਿਨਾਜ਼, ਰਸ਼ੀਦਾ ਬੇਗਮ ਆਦਿ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਇਨਸਾਨ ਨੂੰ ਸੱਚੇ ਗੁਰੂ ਪ੍ਰਮਾਤਮਾ ਦੀ ਭਗਤੀ ਤੋਂ ਬਿਨ੍ਹਾਂ ਸ਼ਾਂਤੀ ਨਹੀਂ ਮਿਲਦੀ : ਸੰਤ ਰਾਜਗਿਰ
NEXT STORY