ਵੈੱਬ ਡੈਸਕ- ਤਕਨਾਲੋਜੀ ਦੀ ਦੁਨੀਆ ਇਕ ਹੋਰ ਵੱਡੇ ਇਨੋਵੇਸ਼ਨ ਦੀ ਗਵਾਹ ਬਣਨ ਜਾ ਰਹੀ ਹੈ। ਜਿੱਥੇ ਅੱਜ ਤੱਕ ਇਲੈਕਟ੍ਰਿਕ ਗੱਡੀਆਂ ਅਤੇ ਮੋਬਾਈਲ ਫੋਨਾਂ 'ਚ ਲਿਥੀਅਮ-ਆਇਨ ਬੈਟਰੀਆਂ ਵਰਤੀ ਜਾਂਦੀਆਂ ਹਨ, ਹੁਣ ਭਵਿੱਖ 'ਚ ਉਨ੍ਹਾਂ ਦੀ ਜਗ੍ਹਾ "ਲੂਣ ਵਾਲੀਆਂ ਬੈਟਰੀਆਂ" ਲੈ ਸਕਦੀਆਂ ਹਨ। ਵਿਗਿਆਨੀ ਇਕ ਅਜਿਹੀ ਬੈਟਰੀ ਤਿਆਰ ਕਰ ਰਹੇ ਹਨ ਜੋ ਸਿਰਫ਼ ਕਿਚਨ ਦੇ ਸਧਾਰਣ ਲੂਣ ਨਾਲ ਕੰਮ ਕਰੇਗੀ। ਇਹ ਨਾ ਸਿਰਫ਼ ਸਸਤੀ ਹੋਵੇਗੀ, ਬਲਕਿ ਜ਼ਿਆਦਾ ਸੇਫ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਵੀ ਹੋਵੇਗੀ।
ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੀਆਂ 'ਆਧਾਰ' ਕਾਰਡ ਦੀਆਂ ਫੋਟੋਕਾਪੀਆਂ ! ਸਖ਼ਤ ਨਿਯਮ ਲਿਆਉਣ ਜਾ ਰਹੀ ਸਰਕਾਰ
ਜਰਮਨੀ ਨੇ ਇਸ ਨਵੀਂ ਤਕਨੀਕ ਦਾ ਖੁਲਾਸਾ ਕੀਤਾ ਹੈ। The Green Bein ਦੀ ਰਿਪੋਰਟ ਮੁਤਾਬਕ, ਇਹ ਲੂਣ ਵਾਲੀ ਬੈਟਰੀ ਮਹਿੰਗੀਆਂ ਧਾਤਾਂ ਦੀ ਬਜਾਏ ਸਿਰਫ਼ ਲੂਣ ਨਾਲ ਬਣਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਤਕਨੀਕ ਹੁਣ ਲੈਬ ਤੋਂ ਬਾਹਰ ਨਿਕਲ ਕੇ ਵੱਡੇ ਪੱਧਰ ‘ਤੇ ਤਿਆਰ ਹੋਣ ਸ਼ੁਰੂ ਹੋ ਗਈ ਹੈ। ਇਹ ਭਵਿੱਖ 'ਚ ਬਿਜਲੀ ਸਟੋਰੇਜ ਨੂੰ ਸਸਤਾ ਅਤੇ ਆਸਾਨ ਬਣਾਉਣ 'ਚ ਵੱਡਾ ਰੋਲ ਨਿਭਾ ਸਕਦੀ ਹੈ। ਸੇਫਟੀ ਦੇ ਮਾਮਲੇ 'ਚ ਵੀ ਇਹ ਬੈਟਰੀ ਬਿਲਕੁਲ ਭਰੋਸੇਮੰਦ ਮੰਨੀ ਜਾ ਰਹੀ ਹੈ ਅਤੇ ਇਸ ਨੂੰ ਬਣਾਉਣ ਨਾਲ ਵਾਤਾਵਰਣ 'ਤੇ ਕੋਈ ਨੁਕਸਾਨਦਾਇਕ ਅਸਰ ਨਹੀਂ ਪਵੇਗਾ।
ਇਹ ਬੈਟਰੀ ਆਸਟ੍ਰੇਲੀਆ ਦੀ Altech Batteries ਅਤੇ ਯੂਰਪ ਦੀ ਮਸ਼ਹੂਰ ਰਿਸਰਚ ਲੈਬ Fraunhofer IKTS ਨੇ ਮਿਲ ਕੇ ਬਣਾਈ ਹੈ। ਯੂਰਪੀ ਲੈਬ ਨੇ ਇਸ ਪ੍ਰਾਜੈਕਟ 'ਤੇ 8 ਸਾਲ ਕੰਮ ਕੀਤਾ ਅਤੇ 35 ਮਿਲੀਅਨ ਯੂਰੋ ਖਰਚ ਕੀਤੇ। ਹੁਣ Altech ਇਸ ਤਕਨੀਕ ਨੂੰ ਕਾਰੋਬਾਰੀ ਪੱਧਰ ‘ਤੇ ਲਿਆਂਦਾ ਜਾ ਰਿਹਾ ਹੈ। ਇਸ ਨਵੀਂ ਬੈਟਰੀ ਦਾ ਨਾਮ CERENERGY ਰੱਖਿਆ ਗਿਆ ਹੈ। ਇਹ ਸਾਲਿਡ-ਸਟੇਟ ਸੋਡੀਅਮ ਕਲੋਰਾਈਡ ਤਕਨੀਕ 'ਤੇ ਅਧਾਰਿਤ ਹੈ ਅਤੇ ਭਵਿੱਖ 'ਚ ਲਿਥੀਅਮ-ਆਇਨ ਬੈਟਰੀਆਂ ਨੂੰ ਮਜ਼ਬੂਤ ਟੱਕਰ ਦੇਵੇਗੀ।
ਇਹ ਵੀ ਪੜ੍ਹੋ : ਵੱਡੇ ਲੋਕਾਂ ਦੇ ਮਹਿੰਗੇ ਸ਼ੌਂਕ ! ਬੋਲੀ ਲਾ ਕੇ ਖਰੀਦਿਆ ਗੱਡੀ ਦਾ VIP ਨੰਬਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਸਾਲਟ ਬੈਟਰੀ ਕਿਵੇਂ ਕੰਮ ਕਰਦੀ ਹੈ?
ਪੁਰਾਣੀਆਂ ਬੈਟਰੀਆਂ ਦੇ ਉਲਟ, CERENERGY ਬੈਟਰੀ 'ਚ ਨਾ ਤਾਂ ਲਿਥੀਅਮ, ਨਾ ਕੋਬਾਲਟ ਅਤੇ ਨਾ ਹੀ ਕੋਈ ਮਹਿੰਗਾ ਮਟੀਰੀਅਲ ਲੱਗਦਾ ਹੈ। ਇਸ ਦੇ ਅੰਦਰ ਸਿਰਾਮਿਕ ਸੈਲ ਹੁੰਦੇ ਹਨ ਜਿਨ੍ਹਾਂ ਦੀ ਆਉਟਪੁੱਟ ਵੋਲਟੇਜ 2.58V ਦੇ ਕਰੀਬ ਹੈ। ਇਹ ਸਾਲਿਡ-ਸਟੇਟ ਡਿਜ਼ਾਇਨ ਹੋਣ ਕਰਕੇ ਇਸ 'ਚ ਅੱਗ ਲੱਗਣ ਜਾਂ ਬਲਾਸਟ ਹੋਣ ਦਾ ਖਤਰਾ ਵੀ ਬਹੁਤ ਘੱਟ ਹੈ। ਇਸ ਕਾਰਨ ਇਹ ਬਿਜਲੀ ਗ੍ਰਿਡਾਂ ਲਈ ਪਰਫੈਕਟ ਮੰਨੀ ਜਾ ਰਹੀ ਹੈ ਅਤੇ ਲ਼ੰਬੇ ਸ਼ਣਏਂ ਤੱਕ ਸਥਿਰ ਪਰਫਾਰਮੈਂਸ ਦੇਣ 'ਚ ਵੀ ਸਟੇਬਲ ਹੈ।
ਕੀ ਲੂਣ ਨਾਲ ਚੱਲਣਗੀਆਂ ਕਾਰਾਂ ਤੇ ਬਾਈਕਾਂ?
ਜੇ ਇਹ ਤਕਨੀਕ ਮਾਰਕੀਟ 'ਚ ਸਸਤੇ ਰੇਟ ‘ਤੇ ਆਉਂਦੀ ਹੈ ਤਾਂ ਇਲੈਕਟ੍ਰਿਕ ਕਾਰਾਂ, ਬਾਈਕਾਂ ਅਤੇ ਮੋਬਾਈਲ ਫੋਨਾਂ ਦੀ ਦੁਨੀਆ 'ਚ ਵੱਡਾ ਬਦਲਾਅ ਆ ਸਕਦਾ ਹੈ। ਭਾਰਤ 'ਚ ਸਰਕਾਰ ਕਿਸੇ ਇਕ ਕਿਸਮ ਦੀ ਬੈਟਰੀ ਨੂੰ ਤਰਜੀਹ ਨਹੀਂ ਦਿੰਦੀ, ਜਿਸ ਨਾਲ ਸਾਲਟ ਬੈਟਰੀਆਂ ਲਈ ਵੱਡਾ ਮਾਰਕੀਟ ਖੁੱਲ੍ਹ ਸਕਦਾ ਹੈ। ਖ਼ਾਸ ਕਰਕੇ ਪਿੰਡਾਂ, ਦੂਰ ਦੇ ਇਲਾਕਿਆਂ ਅਤੇ ਆਫ਼-ਗ੍ਰਿਡ ਬਿਜਲੀ ਪ੍ਰਣਾਲੀਆਂ ਲਈ ਇਹ ਤਕਨੀਕ ਬਹੁਤ ਲਾਹੇਵੰਦੀ ਹੋਵੇਗੀ।
ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਮੌਜੂਦਾ ਬੈਟਰੀਆਂ ਦੇ ਫਟਣ ਦੇ ਖਤਰੇ ਨੇ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਤੋਂ ਦੂਰ ਕੀਤਾ ਹੋਇਆ ਹੈ। ਪਰ ਜੇ ਲੂਣ ਵਾਲੀ ਇਹ ਬੈਟਰੀ ਸੁਰੱਖਿਅਤ, ਸਸਤੀ ਅਤੇ ਫਾਇਦੇਮੰਦ ਸਾਬਤ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਨਮਕ ਨਾਲ ਚੱਲਣ ਵਾਲੀਆਂ ਕਾਰਾਂ, ਬਾਈਕਾਂ ਅਤੇ ਮੋਬਾਈਲ ਵੀ ਦੇਖਣ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਸੂਰਜ ਡੁੱਬਣ ਤੋਂ ਬਾਅਦ ਕਿਉਂ ਨਹੀਂ ਖਾਣਾ ਚਾਹੀਦਾ ਭੋਜਨ ? ਜਾਣੋ ਇਸ ਪਿੱਛੇ ਵਿਗਿਆਨ ਜਾਂ ਵਹਿਮ
NEXT STORY