ਬਟਾਲਾ (ਬੇਰੀ)- ਬਟਾਲਾ ਨੇੜਲੇ ਪਿੰਡ ਬੱਲਪੁਰੀਆਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਦਲੀਪ ਸਿੰਘ ਜੀ ਬੱਲਾਂ ਵਾਲਿਆਂ ਦੀ ਯਾਦ 'ਚ ਸਾਲਾਨਾ ਧਾਰਮਿਕ ਸਮਾਗਮ ਤੇ ਗੋਲਡ ਕਬੱਡੀ ਕੱਪ 11 ਮਾਰਚ ਨੂੰ ਸੰਤ ਬਾਬਾ ਇਕਬਾਲ ਸਿੰਘ ਜੀ ਬੱਲਾਂ ਵਾਲਿਆਂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।
ਮੇਲੇ ਦੇ ਮੁੱਖ ਪ੍ਰਬੰਧਕ ਬਾਬਾ ਇਕਬਾਲ ਸਿੰਘ ਨੇ ਕਿਹਾ ਕਿ ਇਸ ਮੇਲੇ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 11 ਮਾਰਚ ਨੂੰ ਪੈਣਗੇ ਅਤੇ ਉਪਰੰਤ ਧਾਰਮਿਕ ਦੀਵਾਨ ਸਜਣਗੇ। ਉਨ੍ਹਾਂ ਦੱਸਿਆ ਕਿ ਇਸੇ ਦਿਨ ਸ਼ਾਮ ਨੂੰ ਕਬੱਡੀ ਮੈਚ ਵੀ ਹੋਣਗੇ।
ਇਸ ਮੌਕੇ ਉਨ੍ਹਾਂ ਨਾਲ ਚਿਤਰੰਜਨ ਸਿੰਘ ਬੱਲ, ਬਲਵਿੰਦਰ ਸਿੰਘ ਭਾਲੋਵਾਲੀ, ਸੁਖਦੇਵ ਸਿੰਘ ਸ਼ਾਹ, ਬਲਵੰਤ ਸਿੰਘ ਕੋਟਲੀ ਭਾਨ ਸਿੰਘ, ਸਤਬੀਰ ਸਿੰਘ ਮੈਨੇਜਰ, ਯਾਦਵਿੰਦਰ ਸਿੰਘ ਐੱਨ. ਆਰ. ਆਈ., ਹਰਜਿੰਦਰ ਸਿੰਘ ਅੰਮੋਨੰਗਲ, ਬਲਦੇਵ ਸਿੰਘ ਬੱਗਾ, ਵਰਿੰਦਰਪਾਲ ਸਿੰਘ ਬੱਲ, ਮੁਖਤਾਰ ਸਿੰਘ ਬੋਪਾਰਾਏ ਕੈਨੇਡਾ, ਡਾ. ਹਰਨੇਕ ਸਿੰਘ ਟੋਨੀ, ਰਾਣਾ ਸ਼ਾਹ, ਜਸਵਿੰਦਰ ਸਿੰਘ ਬੁੱਲ੍ਹੋਵਾਲ, ਸ਼ਿਵਨੰਦਨ ਸਿੰਘ, ਕੰਵਲਜੀਤ ਸਿੰਘ ਰੋਜ਼ੀ ਬੱਲ, ਕੰਵਲਜੀਤ ਸਿੰਘ ਛਿੱਤ, ਪਰਮਿੰਦਰ ਸਿੰਘ, ਡਾ. ਹਰਮੀਤ ਸਿੰਘ, ਡਾ. ਕੁਲਵੰਤ ਸਿੰਘ, ਦਲਬੀਰ ਸਿੰਘ ਬੱਲਪੁਰੀਆਂ ਕਬੱਡੀ ਕੋਚ ਆਦਿ ਮੌਜੂਦ ਸਨ।
6 ਫੁੱਟ 9 ਇੰਚ ਡੇਵਿਡ ਲੀ ਦੀ ਮੰਗੇਤਰ ਹੈ ਟੈਨਿਸ ਦੀ ਇਹ ਖਿਡਾਰਨ
NEXT STORY