ਰਾਜਕੋਟ : ਵਿਜੇ ਹਜ਼ਾਰੇ ਟਰਾਫੀ 2025-26 ਵਿੱਚ ਉੱਤਰ ਪ੍ਰਦੇਸ਼ (UP) ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੇ ਆਪਣੀ ਬੱਲੇਬਾਜ਼ੀ ਨਾਲ ਮੈਦਾਨ 'ਤੇ ਦੌੜਾਂ ਦੀ ਝੜੀ ਲਾ ਦਿੱਤੀ। ਰਾਜਕੋਟ ਵਿੱਚ ਬੜੌਦਾ ਵਿਰੁੱਧ ਖੇਡੇ ਗਏ ਗਰੁੱਪ-ਬੀ ਦੇ ਮੁਕਾਬਲੇ ਵਿੱਚ ਜੁਰੇਲ ਨੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਮਹਿਜ਼ 101 ਗੇਂਦਾਂ ਵਿੱਚ 160 ਦੌੜਾਂ ਦੀ ਅਜੇਤੂ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਉਨ੍ਹਾਂ ਨੇ 15 ਚੌਕੇ ਅਤੇ 8 ਸ਼ਾਨਦਾਰ ਛੱਕੇ ਜੜ ਕੇ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦੀ ਹਵਾ ਕੱਢ ਦਿੱਤੀ। ਜੁਰੇਲ ਦੀ ਇਸ ਵਿਸਫੋਟਕ ਪਾਰੀ ਦੀ ਬਦੌਲਤ ਉੱਤਰ ਪ੍ਰਦੇਸ਼ ਨੇ ਬੜੌਦਾ ਦੇ ਸਾਹਮਣੇ ਇੱਕ ਵਿਸ਼ਾਲ ਸਕੋਰ ਖੜ੍ਹਾ ਕੀਤਾ ਹੈ
ਮੈਚ ਵਿੱਚ ਜੁਰੇਲ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਭਿਸ਼ੇਕ ਗੋਸਵਾਮੀ ਨੇ 51 ਦੌੜਾਂ ਅਤੇ ਪ੍ਰਸ਼ਾਂਤ ਵੀਰ ਨੇ 35 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਟੀਮ ਦੇ ਸਟਾਰ ਖਿਡਾਰੀ ਰਿੰਕੂ ਸਿੰਘ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੀ ਚੰਗੀ ਫਾਰਮ ਨੂੰ ਬਰਕਰਾਰ ਰੱਖਿਆ ਹੈ। ਧਰੁਵ ਜੁਰੇਲ ਇਸ ਟੂਰਨਾਮੈਂਟ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ; ਇਸ ਤੋਂ ਪਹਿਲਾਂ ਉਨ੍ਹਾਂ ਨੇ ਹੈਦਰਾਬਾਦ ਵਿਰੁੱਧ 80 ਅਤੇ ਚੰਡੀਗੜ੍ਹ ਵਿਰੁੱਧ 67 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਉਨ੍ਹਾਂ ਦੇ ਇਸ ਸ਼ਾਨਦਾਰ ਫਾਰਮ ਨੂੰ ਦੇਖਦੇ ਹੋਏ ਉਮੀਦ ਜਤਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਆਗਾਮੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਵਿੱਚ ਚੁਣਿਆ ਜਾ ਸਕਦਾ ਹੈ।
ਦਿੱਲੀ ਦੇ ਜਗਰੀਤ ਮਿਸ਼ਰਾ ਨੇ FIDE ਰੈਪਿਡ ਰੇਟਿੰਗ ਟੂਰਨਾਮੈਂਟ ਜਿੱਤਿਆ
NEXT STORY