ਜੌਹਾਨਸਬਰਗ— ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਦੱਖਣੀ ਅਫਰੀਕਾ ਖਿਲਾਫ ਤੀਸਰੇ ਟੈਸਟ ਦੇ ਸ਼ੁਰੂਆਤੀ ਦਿਨ ਮੁਸ਼ਕਿਲ ਸਥਿਤੀ 'ਚ 50 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਕਿਹਾ ਕਿ ਉਛਾਲ ਪਿੱਚ 'ਤੇ ਦੌੜਾਂ ਬਣਾਉਣਾ ਬਹੁਤ ਮੁਸ਼ਕਿਲ ਹੈ। ਭਾਰਤੀ ਟੀਮ ਪਹਿਲੀ ਪਾਰੀ 'ਚ 187 ਦੌੜਾਂ 'ਤੇ ਢੇਰ ਹੋ ਗਈ ਪਰ ਪੁਜਾਰਾ ਦੇ ਅਨੁਸਾਰ ਇਹ ਪਹਿਲੀ ਪਾਰੀ ਦਾ ਮੁਕਾਬਲੇ ਵਾਲਾ ਸਕੋਰ ਸੀ।
ਪੁਜਾਰਾ ਨੇ ਕਿਹਾ ਇਹ ਵਧੀਆ ਸਕੋਰ ਹੈ ਜਿਸ ਤਰ੍ਹਾਂ ਸਧਾਰਨ ਪਿੱਚ 'ਤੇ 300 ਦੌੜਾਂ ਬਣਾਉਣਾ। ਮੈਂ ਹੁਣ ਤਕ ਜਿੰਨੀ ਮੁਸ਼ਕਿਲ ਪਿੱਚਾਂ 'ਤੇ ਬੱਲੇਬਾਜ਼ੀ ਕੀਤੀ ਹੈ, ਨਿਸ਼ਚਿਤ ਰੂਪ ਨਾਲ ਇਹ ਉਨ੍ਹਾਂ 'ਚੋਂ ਇਕ ਸੀ। ਕੇਪਟਾਊਨ 'ਚ ਪਹਿਲੇ ਟੈਸਟ 'ਚ ਮਿਲੀ ਪਿੱਚ ਦੀ ਤੁਲਨਾ 'ਚ ਇਹ ਬਹੁਤ ਸਖਤ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਰੂਪ 'ਚ ਅਸੀਂ ਬੱਲੇਬਾਜ਼ੀ ਕੀਤੀ ਵਧੀਆ ਸੀ। ਬੋਰਡ 'ਤੇ ਦੌੜਾਂ ਬਹੁਤ ਹਨ ਤੇ ਅਸੀਂ ਉਨ੍ਹਾਂ ਨੂੰ ਆਊਟ ਕਰ ਸਕਦੇ ਹਾਂ। ਇਹ ਕਾਫੀ ਅਲੱਗ ਸੀ ਕਿ ਪਿੱਚ ਸ਼ੁਰੂ 'ਚ ਹੌਲੀ ਸੀ ਪਰ ਇਸ 'ਚ ਕਾਫੀ ਉਛਾਲ ਸੀ।
ਦੱਖਣੀ ਅਫਰੀਕਾ ਨੇ ਸਲਾਮੀ ਬੱਲੇਬਾਜ਼ ਏਡਨ ਮਾਰਕਰਾਮ ਦਾ ਵਿਕਟ ਗੁਆ ਦਿੱਤਾ। ਟੀਮ ਨੇ ਦਿਨ ਦਾ ਖੇਡ ਖਤਮ ਹੋਣ ਤਕ 1 ਵਿਕਟ 'ਤੇ 6 ਦੌੜਾਂ ਬਣਾਈਆ। ਪੁਜਾਰਾ ਨੇ 179 ਗੇਂਦਾਂ 'ਤੇ 50 ਦੌੜਾਂ ਬਣਾਈਆਂ।
ਲਕਸ਼ਮਣ ਹਾਰਿਆ, ਰੋਜੁਮ ਖਿਤਾਬ ਵੱਲ
NEXT STORY