ਗਕਬੇਰਹਾ (ਦੱਖਣੀ ਅਫਰੀਕਾ),(ਭਾਸ਼ਾ)– ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹ ਜਾਣ ਦੀ ਵਜ੍ਹਾ ਨਾਲ ਭਾਰਤ ਦੇ ਨੌਜਵਾਨ ਖਿਡਾਰੀਆਂ ਕੋਲ ਟੀ-20 ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਪੁਖਤਾ ਕਰਨ ਦਾ ਇਕ ਮੌਕਾ ਨਿਕਲ ਗਿਆ, ਲਿਹਾਜ਼ਾ ਭਾਰਤੀ ਟੀਮ ਮੈਨੇਜਮੈਂਟ ਮੰਗਲਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੀ-20 ਵਿਚ ਮੌਸਮ ਸਾਫ ਰਹਿਣ ਦੀ ਦੁਆ ਕਰ ਰਹੀ ਹੋਵੇਗੀ।
ਇਹ ਵੀ ਪੜ੍ਹੋ : IPL 2024 ਦੀ ਨਿਲਾਮੀ 'ਚ ਸ਼ਾਮਲ ਹੋਣਗੇ 333 ਖਿਡਾਰੀ, ਇਨ੍ਹਾਂ ਖਿਡਾਰੀਆਂ 'ਤੇ ਵੱਡੀ ਬੋਲੀ ਲੱਗਣ ਦੀ ਉਮੀਦ
ਮੌਸਮ ਦਾ ਮਿਜਾਜ਼
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਸਰਾ ਟੀ-20 ਮੈਚ ਗਕੇਬਰਹਾ 'ਚ ਖੇਡਿਆ ਜਾਣਾ ਹੈ। ਪਰ, Gqeberha ਦਾ ਮੌਸਮ ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖਬਰ ਦੇ ਰਿਹਾ ਹੈ। ਕਿਉਂਕਿ ਇੱਥੇ ਮੀਂਹ ਪੈਣ ਦੀ ਜ਼ਿਆਦਾ ਸੰਭਾਵਨਾ ਹੈ। ਹਾਂ, ਜੇਕਰ ਅਸੀਂ ਮੌਸਮ ਦੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਦੁਪਹਿਰ ਵੇਲੇ ਮੀਂਹ ਦੀ ਸੰਭਾਵਨਾ 70% ਤੱਕ ਹੈ ਅਤੇ ਰਾਤ ਨੂੰ ਇਹ ਪ੍ਰਤੀਸ਼ਤ ਘੱਟ ਕੇ 22% ਹੋ ਜਾਂਦੀ ਹੈ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੂਜਾ ਟੀ-20 ਮੈਚ ਵੀ ਮੀਂਹ ਨਾਲ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਇਹ ਮੈਚ ਰਾਤ 8:30 ਵਜੇ (ਭਾਰਤੀ ਸਮੇਂ) 'ਤੇ ਸ਼ੁਰੂ ਹੋਵੇਗਾ, ਜਦੋਂ ਦਿਨ ਦੇ ਮੁਕਾਬਲੇ ਮੀਂਹ ਦੀ ਸੰਭਾਵਨਾ ਘੱਟ ਹੋਵੇਗੀ। ਇਸ ਤੋਂ ਇਲਾਵਾ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਸਕਦੀ ਹੈ। ਤਾਪਮਾਨ 20 ਤੋਂ 14 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਨਮੀ 75% ਤੋਂ 78% ਦੇ ਵਿਚਕਾਰ ਰਹਿ ਸਕਦੀ ਹੈ।
ਡਰਬਨ ਵਿਚ ਐਤਵਾਰ ਨੂੰ ਮੈਚ ਵਿਚ ਟਾਸ ਵੀ ਨਹੀਂ ਹੋ ਸਕਿਆ ਤੇ ਦੂਜੇ ਮੈਚ ਵਿਚ ਵੀ ਮੀਂਹ ਪੈਣ ਦੇ ਸੰਭਾਵਨਾ ਹੈ। ਹੁਣ ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਦਾ ਮੁੱਖ ਆਧਾਰ ਆਈ. ਪੀ. ਐੱਲ. ਹੀ ਹੋਵੇਗਾ। ਚੋਣਕਾਰਾਂ ਨੇ ਇਸ ਲੜੀ ਲਈ 17 ਮੈਂਬਰੀ ਟੀਮ ਚੁਣੀ ਸੀ ਤੇ ਹੁਣ ਇਹ ਸੰਭਵ ਨਹੀਂ ਲੱਗ ਰਿਹਾ ਹੈ ਕਿ ਬਾਕੀ ਦੋ ਮੈਚਾਂ ਵਿਚ ਸਾਰੇ 17 ਖਿਡਾਰੀਆਂ ਨੂੰ ਮੌਕਾ ਮਿਲ ਸਕੇਗਾ। ਵਿਸ਼ਵ ਕੱਪ ਤੋਂ ਠੀਕ ਬਾਅਦ ਆਸਟਰੇਲੀਆ ਵਿਰੁੱਧ ਖੇਡੀ ਗਈ ਟੀ-20 ਲੜੀ ਵਿਚ ਸ਼ੁਭਮਨ ਗਿੱਲ ਟੀਮ ਦਾ ਹਿੱਸਾ ਨਹੀਂ ਸੀ। 6 ਮਹੀਨਿਆਂ ਬਾਅਦ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਉਸਦੀ, ਸਰੂਯਕੁਮਾਰ ਯਾਦਵ ਤੇ ਰਿੰਕੂ ਸਿੰਘ ਦੀ ਜਗ੍ਹਾ ਤਾਂ ਲਗਭਗ ਤੈਅ ਹੈ। ਯਸ਼ਸਵੀ ਜਾਇਸਵਾਲ ਤੇ ਰਿਤੂਰਾਜ ਗਾਇਕਵਾੜ ਨੇ ਦੌੜਾਂ ਬਣਾਈਆਂ ਹਨ ਪਰ ਜੇਕਰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਿਸ਼ਵ ਕੱਪ ਖੇਡਦੇ ਹਨ ਤਾਂ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਆਈ. ਪੀ. ਐੱਲ. ਵਿਚ ਚਮਤਕਾਰੀ ਪ੍ਰਦਰਸ਼ਨ ਕਰਨਾ ਪਵੇਗਾ। ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੀ ਚੋਣ ਦਾ ਆਧਾਰ ਆਈ. ਪੀ. ਐੱਲ. ਹੀ ਰੱਖਣ ਲਈ ਚੋਣਕਾਰ ਮਜਬੂਰ ਹੋਣਗੇ।
ਇਹ ਵੀ ਪੜ੍ਹੋ : ਹਰਕੀਰਤ ਬਾਜਵਾ ਤੇ ਹਰਜਸ ਸਿੰਘ 2024 ਪੁਰਸ਼ U-19 WC ਲਈ ਆਸਟਰੇਲੀਆਈ ਟੀਮ 'ਚ ਸ਼ਾਮਲ
ਰਿੰਕੂ ਦੀ ਤਰ੍ਹਾਂ ਜਿਤੇਸ਼ ਵਰਮਾ ਵੀ ਟੀ-20 ਸਵਰੂਪ ਵਿਚ ਚੰਗਾ ਫਿਨਿਸ਼ਰ ਹੈ। ਆਸਟੇਰੀਆ ਵਿਰੁੱਧ ਚੰਗੇ ਪ੍ਰਦਰਸ਼ਨ ਤੋਂ ਬਾਅਦ ਉਹ ਇਸ ਨੂੰ ਦੁਹਰਾਉਣਾ ਚਾਹੇਗਾ। ਦੱਖਣੀ ਅਫਰੀਕੀ ਪਿੱਚਾਂ ਦੀ ਵਾਧੂ ਉਛਾਲ ਨੌਜਵਾਨ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀਪੂਰਨ ਹੋ ਸਕਦੀ ਹੈ। ਗੇਂਦਬਾਜ਼ੀ ਵਿਚ ਅਰਸ਼ਦੀਪ ਸਿੰਘ ਤੇ ਜਸਪ੍ਰੀਤ ਬੁਮਰਾਹ ਦੀ ਵਿਸ਼ਵ ਕੱਪ ਟੀਮ ਵਿਚ ਚੋਣ ਤੈਅ ਹੈ। ਇਸ ਲੜੀ ਲਈ ਦੀਪਕ ਚਾਹਰ ਦੀ ਚੋਣ ਹੋਈ ਸੀ ਪਰ ਨਿੱਜੀ ਕਾਰਨਾਂ ਤੋਂ ਉਹ ਨਹੀਂ ਪਹੁੰਚ ਸਕਿਆ। ਕੁਲਦੀਪ ਯਾਦਵ ਤੇ ਰਵੀ ਬਿਸ਼ਨੋਈ ਸਪਿਨ ਦਾ ਮੋਰਚਾ ਸੰਭਾਲਣਗੇ ਜਦਕਿ ਰਵਿੰਦਰ ਜਡੇਜਾ ਵਿਸ਼ਵ ਕੱਪ ਤੋਂ ਬਾਅਦ ਵਾਪਸੀ ਕਰ ਰਿਹਾ ਹੈ।
ਭਾਰਤ ਦੀ ਹੀ ਤਰ੍ਹਾਂ ਦੱਖਣੀ ਅਫਰੀਕਾ ਕੋਲ ਵੀ ਵਿਸ਼ਵ ਕੱਪ ਤੋਂ ਪਹਿਲਾਂ 5 ਹੀ ਮੈਚ ਬਚੇ ਹਨ। ਪਹਿਲੇ ਦੋ ਮੈਚਾਂ ਲਈ ਮਾਰਕੋ ਜਾਨਸੇਨ ਤੇ ਗੇਰਾਲਡ ਕੋਏਤਜ਼ ਦੀ ਚੋਣ ਹੋਈ ਹੈ। ਪਹਿਲਾ ਮੈਚ ਮੀਂਹ ਵਿਚ ਰੁੜ੍ਹ ਗਿਆ ਸੀ ਤੇ ਹੁਣ ਟੈਸਟ ਕ੍ਰਿਕਟ ’ਤੇ ਫੋਕਸ ਕਰਨ ਤੋਂ ਪਹਿਲਾਂ ਉਸਦੇ ਕੋਲ ਇਕ ਹੀ ਮੈਚ ਬਚਿਆ ਹੈ।
ਇਹ ਵੀ ਪੜ੍ਹੋ : ਕੋਹਲੀ ਵੱਡਾ ਖਿਡਾਰੀ ਹੈ, ਟੈਸਟ ਸੀਰੀਜ਼ 'ਚ ਨਿਭਾਏਗਾ ਅਹਿਮ ਰੋਲ : ਕੈਲਿਸ
ਟੀਮਾਂ-
ਭਾਰਤ : ਸੂਰਯਕੁਮਾਰ ਯਾਦਵ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਤਿਲਕ ਵਰਮਾ, ਰਿੰਕੂ ਸਿੰਘ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਰਵਿੰਦਰ ਜਡੇਜਾ(ਉਪ ਕਪਤਾਨ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਦੀਪਕ ਕੁਮਾਰ।
ਦੱਖਣੀ ਅਫਰੀਕਾ : ਐਡਨ ਮਾਰਕ੍ਰਮ (ਕਪਤਾਨ), ਓਟਨੀਲ ਬਾਰਟਮੈਨ, ਮੈਥਿਊ ਬ੍ਰੀਟਜਸਕੇ, ਨਰਿੰਦਰ ਬਰਗਰ, ਜੇਰਾਲਡ ਕੋਏਤਜ਼ (ਪਹਿਲੇ ਤੇ ਦੂਜੇ ਟੀ-20 ਲਈ), ਡੋਨੋਵਨ ਫਰੇਰਾ, ਰੀਜਾ ਹੈਂਡ੍ਰਿੰਕਸ, ਮਾਰਕੋ ਜਾਨਸੇਨ (ਪਹਿਲੇ ਤੇ ਦੂਜੇ ਟੀ-20 ਲਈ), ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਐਂਡਿਲੇ ਫੇਲਕਵਾਓ, ਤਬਰੇਜ ਸ਼ੰਮਸੀ, ਟ੍ਰਿਸਟਨ ਸਟੱਬਸ ਤੇ ਲਿਜਾਡ ਵਿਲੀਅਮਸ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨੁਰਾਗ ਠਾਕੁਰ ਨੇ ਪਹਿਲੀਆਂ ਖੇਲੋ ਇੰਡੀਆ ਪੈਰਾ ਗੇਮਜ਼ 2023 ਦਾ ਕੀਤਾ ਰਸਮੀ ਉਦਘਾਟਨ
NEXT STORY