ਅਹਿਮਦਾਬਾਦ (ਨਿਕਲੇਸ਼ ਜੈਨ)- ਤੀਜੇ ਗੁਜਰਾਤ ਇੰਟਰਨੈਸ਼ਨਲ ਗ੍ਰਾਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ ਉਜ਼ਬੇਕਿਸਤਾਨ ਦੇ ਨਿਗਮਟੋਵ ਓਰਟਿਕ ਨੇ ਆਪਣੇ ਨਾਂ ਕਰ ਲਿਆ ਹੈ। ਪਹਿਲੇ ਸਥਾਨ ਲਈ ਓਰਟਿਕ ਦੇ ਇਲਾਵਾ ਭਾਰਤ ਦੇ ਨੀਲੋਤਪਲ ਦਾਸ ਤੇ ਅਨੁਜ ਸ਼੍ਰੀਵਾਤ੍ਰੀ ਵੀ 8.5 ਅੰਕ ਬਣਾ ਕੇ ਦਾਅਵੇਦਾਰ ਸਨ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਓਰਟਿਕ ਪਹਿਲੇ ਤਾਂ ਨੀਲੋਤਪਲ ਦੂਜੇ ਤੇ ਅਨੁਜ ਤੀਜੇ ਸਥਾਨ 'ਤੇ ਰਹੇ।
ਦੂਜੇ ਬੋਰਡ 'ਤੇ ਅਨੁਜ ਸ਼੍ਰੀਵਾਤ੍ਰੀ ਨੇ ਹਮਵਤਨ ਸ਼੍ਰੀਹਰੀ ਐੱਲ. ਆਰ. ਨੂੰ ਹਰਾਉਂਦੇ ਹੋਏ ਭਾਰਤ 'ਚ ਆਪਣਾ ਅਜੇ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਆਖ਼ਰੀ ਰਾਊਂਡ 'ਚ ਪਹਿਲੇ ਬੋਰਡ 'ਤੇ ਓਰਟਿਕ ਤੇ ਨੀਲੋਤਪਲ ਦੋਵਾਂ ਦੇ ਕੋਲ ਖ਼ਿਤਾਬ ਸਿੱਧੇ ਜਿੱਤਣ ਦਾ ਮੌਕਾ ਸੀ ਪਰ ਨਤੀਜਾ ਡਰਾਅ ਰਿਹਾ ਤੇ ਖ਼ਿਤਾਬ ਟਾਈਬ੍ਰੇਕ ਨਾਲ ਤੈਅ ਹੋਇਆ।
8 ਅੰਕਾਂ 'ਤੇ ਤਿੰਨ ਖਿਡਾਰੀ ਰਹੇ ਤੇ ਟਾਈਬ੍ਰੇਕ ਦੇ ਆਧਾਰ ਭਾਰਤ ਦੇ ਐੱਮ. ਆਰ. ਵੈਂਕਟੇਸ਼ ਚੌਥੇ, ਉਜ਼ਬੇਕਿਸਤਾਨ ਦੇ ਆਬਦਿਸਲਿਮੋਵ ਆਬਦਿਮਲਿਕ ਪੰਜਵੇਂ ਸਥਾਨ ਤੇ ਭਾਰਤ ਦੇ ਮਿਹਰ ਚਿੱਤ੍ਰਾ ਰੈੱਡੀ ਛੇਵੇਂ ਸਥਾਨ 'ਤੇ ਰਹੇ। 7.5 ਅੰਕ 'ਤੇ ਟਾਈਬ੍ਰੇਕ ਦੇ ਆਧਾਰ 'ਤੇ ਭਾਰਤ ਦੇ ਸ਼੍ਰੀਹਰੀ ਐੱਲ. ਆਰ. ਸਤਵੇਂ, ਟਾਪ ਸੀਡ ਪੈਰਾਗੁਏ ਦੇ ਗ੍ਰਾਂਡ ਮਾਸਟਰ ਨੇਊਰਿਸ ਡੇਲਗਾੜੋ ਅੱਠਵੇਂ, ਭਾਰਤ ਦੇ ਸਟੇਨੀ ਜੀ. ਏ. ਨੌਵੇਂ ਤੇ ਹਰਸ਼ਾ ਭਾਰਤਕੋਠੀ ਦਸਵੇਂ ਸਥਾਨ 'ਤੇ ਰਹੇ। ਭਾਰਤ ਦੀ ਅਰਪਿਤਾ ਮੁਖਰਜੀ ਸਰਵਸ੍ਰੇਸ਼ ਮਹਿਲਾ ਖਿਡਾਰੀ ਰਹੀ।
ਸ਼੍ਰੀਕਾਂਤ ਤੇ ਸਿੰਧੂ ਕੋਰੀਆ ਓਪਨ ਦੇ ਸੈਮੀਫਾਈਨਲ 'ਚ ਪੁੱਜੇ
NEXT STORY