ਨਵੀਂ ਦਿੱਲੀ : ਖੇਡਾਂ ਵਿਚ ਮੈਚ ਫਿਕਸਿੰਗ ਦਾ ਧੱਬਾ ਕੋਈ ਨਵੀਂ ਗੱਲ ਨਹੀਂ ਹੈ। ਕ੍ਰਿਕਟ ਤੋਂ ਲੈ ਕੇ ਟੈਨਿਸ ਅਤੇ ਫੁੱਟਬਾਲ ਤੱਕ ਇਸਦੀ ਮੌਜੂਦਗੀ ਰਹੀ ਹੈ। ਏਸ਼ੀਅਨ ਫੁੱਟਬਾਲ ਕੱਪ ਵੀ ਇਸ ਦੀ ਪਕੜ ਵਿਚ ਆ ਗਿਆ ਹੈ। ਹੁਣ 2017 ਅਤੇ 2018 ਦੇ ਏਸ਼ੀਅਨ ਫੁੱਟਬਾਲ ਕੱਪ ਵਿਚ ਮੈਚ ਫਿਕਸਿੰਗ ਦਾ ਖੁਲਾਸਾ ਹੋਇਆ ਹੈ। ਉਪ ਮਹਾਦੀਪ ਦੀ ਸਾਕਰ ਗਵਰਨਿੰਗ ਬਾਡੀ ਨੇ ਦੱਸਿਆ ਕਿ 4 ਖਿਡਾਰੀ ਮੈਚ ਫਿਕਸਿੰਗ ਵਿਚ ਸ਼ਾਮਲ ਪਾਏ ਗਏ ਹਨ। ਏਸ਼ੀਅਨ ਫੁੱਟਬਾਲ ਕੰਫੇਡਰੇਸ਼ਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਿਰਗਿਸਤਾਨ ਦੇ 3 ਅਤੇ ਤਾਜਿਕਿਸਤਾਨ ਦੇ 1 ਖਿਡਾਰੀ ਨੂੰ ਮੈਚ ਪ੍ਰਭਾਵਿਤ ਕਰਨ ਦੀ ਸਾਜਿਸ਼ ਵਿਚ ਪਾਇਆ ਗਿਆ ਹੈ। ਇਨ੍ਹਾਂ ਚਾਰਾਂ ਖਿਡਾਰੀਆਂ 'ਤੇ ਉਮਰਭਰ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਉਹ ਕਦੇ ਵੀ ਫੁੱਟਬਾਲ ਨਹੀਂ ਖੇਡ ਸਕਣਗੇ।

ਏ. ਐੱਫ. ਸੀ. ਵੱਲੋਂ ਕਿਹਾ ਗਿਆ ਕਿ ਇਹ ਸਜ਼ਾਵਾਂ ਉਸਦੀ ਅਨੁਸ਼ਾਸਨ ਅਤੇ ਸਿਧਾਂਤ ਕਮੇਟੀ ਨੇ ਮੈਚ ਫਿਕਸਿੰਗ ਦੇ ਪ੍ਰਤੀ ਜ਼ੀਰੋ ਟਾਲਰੇਂਸ ਨੀਤੀ ਦੇ ਤਹਿਤ ਤੈਅ ਕੀਤੀ ਹੈ। ਬਿਆਨ ਮੁਤਾਬਕ ਕਿਰਗਿਸਤਾਨ ਦੇ ਰਾਸ਼ਟਰੀ ਖਿਡਾਰੀ ਕੁਰਸਾਨਬੇਕ ਸ਼ੇਰਾਤੋਵ ਨੂੰ2017 ਦੇ ਇਕ ਟੂਰਨਾਮੈਂਟ ਵਿਚ ਕਿਰਗਿਸਤਾਨ ਦੇ ਕਲੱਬ ਦੋਰਦੋ ਐੱਫ. ਸੀ. ਵਿਚ ਮੈਚ ਫਿਕਸਿੰਗ ਕਰਨ ਦੇ ਨਾਲ ਹੀ ਸੱਟੇਬਾਜ਼ੀ ਸਰਗਰਮੀਆਂ ਦਾ ਸਮਰੱਥਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਹ ਦੋਸ਼ 2017 ਅਤੇ 2018 ਸੀਜ਼ਨ ਵਿਚ ਏ. ਐੱਫ. ਸੀ. ਕੱਪ ਲਈ ਲਗਾਏ ਗਏ ਹਨ। ਉੱਥੇ ਹੀ ਕਿਰਗਿਸਤਾਨ ਦੇ ਕਲੱਬ ਐਲੇ ਦੇ ਤਾਜਿਕਿਸਤਾਨ ਨਿਵਾਸੀ ਇਕ ਹੋਰ ਖਿਡਾਰੀ ਨੂੰ ਵੀ 2017 ਅਤੇ 2018 ਦੇ ਏ. ਐੱਫ. ਸੀ. ਕੱਪ ਦੇ ਮੈਚ ਫਿਕਸ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

2018 ਵਿਚ ਹੋਏ ਇਕ ਮੁਕਾਬਲੇ ਵਿਚ ਭ੍ਰਿਸ਼ਟਾਚਾਰ ਲਈ ਇਕ ਸਾਬਕਾ ਰੈਫਰੀ ਸਮੇਤ ਇੰਡੋਨੇਸ਼ੀਆ ਰਾਸ਼ਟਰੀ ਫੁੱਟਬਾਲ ਸੰਘ ਨਾਲ ਜੁੜੇ 5 ਲੋਕਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਜੇਲ ਭੇਜਿਆ ਜਾ ਚੁੱਕਾ ਹੈ। ਸਿ ਵਿਚਾਲੇ ਤੁਰਕਮੇਨਿਸਤਾਨ ਦੇ ਕੌਮਾਂਤਰੀ ਖਿਡਾਰੀ ਮੁਹਦੋਵ ਸੁਲੇਮਾਨ ਨੂੰ 4 ਸਾਲ ਲਈ ਬੈਨ ਕਰ ਦਿੱਤਾ ਗਿਆ ਹੈ। ਉਸ 'ਤੇ ਇਹ ਕਾਰਵਾਈ ਡੋਪ ਟੈਸਟ ਵਿਚ ਫੇਲ ਹੋਣ ਤੋਂ ਬਾਅਦ ਕੀਤੀ ਗਈ ਹੈ।
ਗੇਲ ਦਾ ਵੱਡਾ ਧਮਾਕਾ, ਇਸ ਪਾਕਿ ਗੇਂਦਬਾਜ਼ ਦੇ ਓਵਰ ਲਾਏ ਇੰਨੇ ਛੱਕੇ
NEXT STORY