ਸਪੋਰਟਸ ਡੈਸਕ- ਪਹਿਲੀ ਸ਼੍ਰੇਣੀ ਦੀ ਕ੍ਰਿਕਟ ਵਿਚ ਆਪਣੀ ਕਲਾਤਮਕ ਬੱਲੇਬਾਜ਼ੀ ਨਾਲ ਪ੍ਰਭਾਵਿਤ ਕਰਨ ਵਾਲੇ ਕੇਰਲ ਦੇ ਬੱਲੇਬਾਜ਼ ਸਲਮਾਨ ਨਿਜਾਰ ਨੇ ਕੇਰਲ ਕ੍ਰਿਕਟ ਲੀਗ ਟੀ-20 ਮੈਚ ਵਿਚ ਸ਼ਨੀਵਾਰ ਨੂੰ 13 ਗੇਂਦਾਂ ਦੇ ਅੰਦਰ 11 ਛੱਕੇ ਲਾ ਦਿੱਤੇ। ਉਸ ਦੀ ਧਮਾਕੇਦਾਰ ਬੱਲੇਬਾਜ਼ੀ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਖੱਬੇ ਹੱਥ ਦੇ ਇਸ 28 ਸਾਲਾ ਬੱਲੇਬਾਜ਼ ਨੇ 26 ਗੇਂਦਾਂ ਵਿਚ 12 ਛੱਕਿਆਂ ਦੀ ਮਦਦ ਨਾਲ ਅਜੇਤੂ 86 ਦੌੜਾਂ ਬਣਾਈਆਂ, ਜਿਸ ਨਾਲ ਉਸ ਦੀ ਟੀਮ ਕਾਲੀਕਟ ਗਲੋਬਸਟਾਰਸ ਨੇ ਅਡਾਨੀ ਤਿਰੂਵਨੰਤਪੁਰਮ ਰਾਇਲਜ਼ ਨੂੰ 13 ਦੌੜਾਂ ਨਾਲ ਹਰਾਇਆ।
ਗਲੋਬਸਟਾਰਸ ਨੇ 19ਵੇਂ ਓਵਰ ਵਿਚ 31 ਤੇ 20ਵੇਂ 40 ਦੌੜਾਂ ਬਣਾ ਕੇ 6 ਵਿਕਟਾਂ ’ਤੇ 186 ਦੌੜਾਂ ਬਣਾਉਣ ਤੋਂ ਬਾਅਦ ਰਾਇਲਜ਼ ਨੂੰ 19.3 ਓਵਰਾਂ ਵਿਚ 173 ਦੌੜਾਂ ’ਤੇ ਆਊਟ ਕਰ ਦਿੱਤਾ। ਗਲੋਬਸਟਾਰਸ ਦੀ ਟੀਮ 18 ਓਵਰਾਂ ਤੋਂ ਬਾਅਦ 6 ਵਿਕਟਾਂ ’ਤੇ ਸਿਰਫ 115 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ।
ਇਹ ਵੀ ਪੜ੍ਹੋ- ਟ੍ਰੇਨਿੰਗ ਲਈ ਜਰਮਨੀ ਜਾਣਗੇ ਖਿਡਾਰੀ ! PM ਮੋਦੀ ਨੇ 'ਮਨ ਕੀ ਬਾਤ' 'ਚ ਦੱਸੀ ਪੂਰੀ ਕਹਾਣੀ
ਨਿਜਾਰ ਇਸ ਸਮੇਂ 13 ਗੇਂਦਾਂ ਵਿਚ 1 ਛੱਕੇ ਦੀ ਮਦਦ ਨਾਲ 17 ਦੌੜਾਂ ’ਤੇ ਬੱਲੇਬਾਜ਼ੀ ਕਰ ਰਿਹਾ ਸੀ। ਉਸ ਨੇ ਪਾਰੀ ਦੇ 19ਵੇਂ ਓਵਰ ਵਿਚ ਬਾਸਿਲ ਥਾਂਪੀ ਖ਼ਿਲਾਫ਼ ਲਗਾਤਾਰ 5 ਛੱਕੇ ਲਾ ਕੇ 31 ਦੌੜਾਂ ਬਣਾਉਣ ਤੋਂ ਬਾਅਦ ਆਖਰੀ ਓਵਰ ਵਿਚ ਅਭਿਜੀਤ ਪ੍ਰਵੀਨ ਦਾ ਸਵਾਗਤ ਛੱਕੇ ਨਾਲ ਕੀਤਾ। ਪ੍ਰਵੀਨ ਨੇ ਇਸ ਤੋਂ ਬਾਅਦ ਵਾਈਡ ਤੇ ਨੋ-ਬਾਲ ਸੁੱਟੀ, ਜਿਸ ’ਤੇ ਨਿਜਾਰ ਨੇ ਦੋ ਦੌੜਾਂ ਲਈਆਂ।
ਨਿਜਾਰ ਨੇ ਇਸ ਤੋਂ ਬਾਅਦ ਆਖਰੀ ਪੰਜ ਗੇਂਦਾਂ ’ਤੇ ਛੱਕੇ ਲਾ ਕੇ ਓਵਰ ਵਿਚੋਂ 40 ਦੌੜਾਂ ਬਣਾਈਆਂ। ਪਿਛਲੇ ਰਣਜੀ ਸੈਸ਼ਨ ਵਿਚ ਕੇਰਲ ਨੂੰ ਫਾਈਨਲ ਵਿਚ ਪਹੁੰਚਾਉਣ ਵਿਚ ਆਪਣੀ ਕਲਾਤਮਕ ਬੱਲੇਬਾਜ਼ੀ ਨਾਲ ਯੋਗਦਾਨ ਦੇਣ ਵਾਲਾ ਨਿਜਾਰ ਹੁਣ ਦਲੀਪ ਟਰਾਫੀ ਵਿਚ ਦੱਖਣੀ ਖੇਤਰ ਦੀ ਪ੍ਰਤੀਨਿਧਤਾ ਕਰੇਗਾ। ਆਪਣੀ ਇਸ ਪਾਰੀ ਤੋਂ ਬਾਅਦ ਉਹ ਆਈ.ਪੀ.ਐੱਲ. ਨਿਲਾਮੀ ਵਿਚ ਫ੍ਰੈਂਚਾਈਜ਼ੀ ਟੀਮਾਂ ਦੀਆਂ ਨਜ਼ਰਾਂ ਵਿਚ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਇਸਵਾਲ ਤੇ ਸੁੰਦਰ ਦੇ ਨਾਲ ਸ਼ੁੱਭਮਨ ਗਿੱਲ ਤੇ ਰੋਹਿਤ ਸ਼ਰਮਾ ਦਾ ਵੀ ਹੋਵੇਗਾ ਫਿੱਟਨੈੱਸ ਟੈਸਟ
NEXT STORY