ਸਪੋਰਟਸ ਡੈਸਕ– ਭਾਰਤੀ ਟੈਸਟ ਕਪਤਾਨ ਤੇ ਟੀ-20 ਉਪ ਕਪਤਾਨ ਸ਼ੁਭਮਨ ਗਿੱਲ ਆਗਾਮੀ ਏਸ਼ੀਆ ਕੱਪ ਲਈ ਦੁਬਈ ਜਾਣ ਤੋਂ ਪਹਿਲਾਂ ਫਿਟਨੈੱਸ ਮੁਲਾਂਕਣ ਤੇ ਤਿਆਰੀਆਂ ਲਈ ਇੱਥੇ ਬੀ.ਸੀ.ਸੀ.ਆਈ. ਸੈਂਟਰ ਆਫ ਐਕਸੀਲੈਂਸ (ਸੀ.ਓ.ਈ.) ਪਹੁੰਚ ਗਿਆ ਹੈ। ਏਸ਼ੀਆ ਕੱਪ ਲਈ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਵਾਲੇ ਖਿਡਾਰੀਆਂ ਨੂੰ 9 ਸਤੰਬਰ ਨੂੰ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਰੁੱਧ ਟੂਰਨਾਮੈਂਟ ਦੇ ਉਦਘਾਟਨੀ ਮੈਚ ਤੋਂ ਪਹਿਲਾਂ 4 ਸਤੰਬਰ ਨੂੰ ਦੁਬਈ ਵਿਚ ਇਕੱਠਾ ਹੋਣਾ ਹੈ।
ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵੀ ਫਿਟਨੈੱਸ ਟੈਸਟ ਲਈ ਸੀ.ਓ.ਈ. ਪਹੁੰਚ ਗਏ ਹਨ। ਫਿਟਨੈੱਸ ਦੀ ਜਾਂਚ ਐਤਵਾਰ ਤੋਂ ਸ਼ੁਰੂ ਹੋ ਸਕਦੀ ਹੈ ਤੇ ਸਾਰਿਆਂ ਦੀਆਂ ਨਜ਼ਰਾਂ ਵਨ ਡੇ ਟੀਮ ਦੇ ਕਪਤਾਨ ਰੋਹਿਤ ’ਤੇ ਟਿਕੀਆਂ ਰਹਿਣਗੀਆਂ ਜਿਹੜਾ ਟੀ-20 ਤੇ ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕਾ ਹੈ। ਇਹ 38 ਸਾਲਾ ਕ੍ਰਿਕਟਰ ਅਕੂਤਬਰ ਵਿਚ ਹੋਣ ਵਾਲੀ ਵਨ ਡੇ ਲੜੀ ਲਈ ਆਸਟ੍ਰੇਲੀਆ ਦਾ ਦੌਰਾ ਕਰ ਸਕਦਾ ਹੈ ਪਰ ਇਹ ਦੇਖਣਾ ਬਾਕੀ ਹੈ ਕਿ ਉਹ ਕਾਨਪੁਰ ਵਿਚ ਆਸਟ੍ਰੇਲੀਆ-ਏ ਵਿਰੁੱਧ 30 ਸਤੰਬਰ, 3 ਅਕਤੂਬਰ ਤੇ 5 ਅਕਤੂਬਰ ਨੂੰ ਹੋਣ ਵਾਲੇ ਵਨ ਡੇ ਮੈਚਾਂ ਵਿਚ ਖੇਡਦਾ ਹੈ ਜਾਂ ਨਹੀਂ।
ਆਸਟ੍ਰੇਲੀਆ ਖ਼ਿਲਾਫ਼ ਵਨ ਡੇ ਲੜੀ ਦੇ ਮੈਚ 19, 23 ਤੇ 25 ਅਕਤੂਬਰ ਨੂੰ ਖੇਡੇ ਜਾਣਗੇ। ਫਲੂ ਕਾਰਨ ਗਿੱਲ ਪੂਰਬੀ ਖੇਤਰ ਵਿਰੁੱਧ ਚੱਲ ਰਹੇ ਦਲੀਪ ਟਰਾਫੀ ਕੁਆਰਟਰ ਫਾਈਨਲ ਵਿਚ ਨਹੀਂ ਖੇਡ ਸਕਿਆ ਜਿੱਥੇ ਉਸ ਨੂੰ ਉੱਤਰ ਖੇਤਰ ਦੀ ਕਪਤਾਨੀ ਕਰਨੀ ਸੀ। ਗਿੱਲ ਬੈਂਗਲੁਰੂ ਪਹੁੰਚਣ ਤੋਂ ਪਹਿਲਾਂ ਚੰਡੀਗੜ੍ਹ ਸਥਿਤ ਆਪਣੇ ਘਰ ਵਿਚ ਬਿਮਾਰੀ ਤੋਂ ਉੱਭਰ ਰਿਹਾ ਸੀ। ਇਹ ਸੰਭਵ ਹੈ ਕਿ ਗਿੱਲ ਬੈਂਗਲੁਰੂ ਲਈ ਦੁਬਈ ਲਈ ਉਡਾਣ ਭਰੇ ਕਿਉਂਕਿ ਇਸ ਵਾਰ ਖਿਡਾਰੀ ਆਪਣੇ-ਆਪਣੇ ਸਥਾਨਾਂ ਤੋਂ ਸਿੱਧੇ ਦੁਬਈ ਪਹੁੰਚਣਗੇ ਜਦਕਿ ਪਹਿਲਾਂ ਟੀਮ ਯਾਤਰਾ ਕਰਨ ਤੋਂ ਪਹਿਲਾਂ ਮੁੰਬਈ ਵਿਚ ਇਕੱਠੀ ਹੁੰਦੀ ਸੀ।
ਇਹ ਵੀ ਪੜ੍ਹੋ- ਟ੍ਰੇਨਿੰਗ ਲਈ ਜਰਮਨੀ ਜਾਣਗੇ ਖਿਡਾਰੀ ! PM ਮੋਦੀ ਨੇ 'ਮਨ ਕੀ ਬਾਤ' 'ਚ ਦੱਸੀ ਪੂਰੀ ਕਹਾਣੀ
ਗਿੱਲ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਵੀ ਟੂਰਨਾਮੈਂਟ ਤੋਂ ਪਹਿਲਾਂ ਤਿਆਰੀਆਂ ਲਈ ਸੀ.ਓ.ਈ. ਪਹੁੰਚ ਚੁੱਕਾ ਹੈ। ਪਤਾ ਲੱਗਾ ਹੈ ਕਿ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਵਾਸ਼ਿੰਗਟਨ ਸੁੰਦਰ, ਯਸ਼ਸਵੀ ਜਾਇਸਵਾਲ ਤੇ ਸ਼ਾਰਦੁਲ ਠਾਕੁਰ ਵੀ ਸੀ.ਓ.ਈ. ਪਹੁੰਚਣ ਵਾਲੇ ਹਨ। ਠਾਕੁਰ ਦਲੀਪ ਟਰਾਫੀ ਸੈਮੀਫਾਈਨਲ ਵਿਚ ਪੱਛਮੀ ਖੇਤਰ ਦੀ ਕਪਤਾਨੀ ਕਰਨ ਲਈ ਤਿਆਰ ਹੈ ਜਦਕਿ ਏਸ਼ੀਆ ਕੱਪ ਲਈ ਸਟੈਂਡਬਾਏ ਵਿਚ ਰੱਖੇ ਗਏ ਜਾਇਸਵਾਲ ਤੇ ਸੁੰਦਰ ਵੀ ਇਸ ਘਰੇਲੂ ਟੂਰਨਾਮੈਂਟ ਵਿਚ ਖੇਡਣਗੇ। ਏਸ਼ੀਆ ਕੱਪ ਲਈ ਭਾਰਤੀ ਟੀਮ ਵਿਚ ਚੁਣੇ ਗਏ ਕੁਝ ਹੋਰ ਖਿਡਾਰੀ ਜਿਵੇਂ ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ (ਉੱਤਰ ਖੇਤਰ) ਤੇ ਕੁਲਦੀਪ ਯਾਦਵ (ਮੱਧ ਖੇਤਰ) ਪਹਿਲਾਂ ਤੋਂ ਹੀ ਦਲੀਪ ਟਰਾਫੀ ਕੁਆਰਟਰ ਫਾਈਨਲ ਖੇਡ ਰਹੇ ਹਨ।
ਇਸ ਵਿਚਾਲੇ ਦੱਖਣੀ ਖੇਤਰ ਨੂੰ ਦਲੀਪ ਟਰਾਫੀ ਸੈਮੀਫਾਈਨਲ (4-7 ਸਤੰਬਰ) ਲਈ ਨਵੇਂ ਕਪਤਾਨ ਦਾ ਐਲਾਨ ਕਰਨਾ ਪਵੇਗਾ ਕਿਉਂਕਿ ਤਿਲਕ ਵਰਮਾ ਨੂੰ ਏਸ਼ੀਆ ਕੱਪ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਕੇਰਲ ਦਾ ਮੁਹੰਮਦ ਅਜ਼ਹਰੂਦੀਨ ਉਪ ਕਪਤਾਨ ਹੈ ਤੇ ਉਸ ਨੂੰ ਕਪਤਾਨ ਨਿਯੁਕਤ ਕੀਤਾ ਜਾ ਸਕਦਾ ਹੈ। ਉਸ ਤੋਂ ਇਲਾਵਾ ਦੱਖਣੀ ਖੇਤਰ ਸਾਈ ਕਿਸ਼ੋਰ, ਦੇਵਦੱਤ ਪੱਡੀਕਲ ਜਾਂ ਐੱਨ. ਜਗਦੀਸ਼ਨ ਵਰਗੇ ਤਜਰਬੇਕਾਰ ਖਿਡਾਰੀ ਨੂੰ ਵੀ ਇਹ ਜ਼ਿੰਮੇਵਾਰੀ ਸੌਂਪ ਸਕਦਾ ਹੈ। ਇਸ ਵਿਚਾਲੇ ਪੂਰਬੀ ਖੇਤਰ ਨੂੰ ਤਦ ਕਰਾਰ ਝਟਕਾ ਲੱਗਾ ਜਦੋਂ ਉਸਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦੂਜੀ ਪਾਰੀ ਵਿਚ ਗੇਂਦਬਾਜ਼ੀ ਨਹੀਂ ਕਰ ਸਕਿਆ। ਅਜਿਹਾ ਸੰਭਾਵਿਤ ਪਹਿਲੀ ਪਾਰੀ ਦੌਰਾਨ ਲੱਗੀ ਸੱਟ ਦੇ ਕਾਰਨ ਹੋਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਏਸ਼ੀਆ ਕੱਪ 'ਚ ਅੱਜ ਭਾਰਤ ਦਾ ਮੁਕਾਬਲਾ ਜਾਪਾਨ ਨਾਲ, ਜਿੱਤਣ ਲਈ ਲਾਉਣਾ ਪਵੇਗਾ ਪੂਰਾ ਜ਼ੋਰ
NEXT STORY