ਸਪੋਰਟਸ ਡੈਸਕ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦਾ ਪ੍ਰਬੰਧ ਯੂਨਾਈਟਡ ਅਰਬ ਅਮੀਰਾਤ (ਯੂ.ਏ.ਈ.) ਵਿਚ ਕੀਤਾ ਗਿਆ ਹੈ। ਆਈ.ਪੀ.ਐਲ. 2020 ਦਾ ਸ਼ੈਡਿਊਲ ਅਜੇ ਜ਼ਾਰੀ ਨਹੀਂ ਕੀਤਾ ਗਿਆ ਹੈ ਪਰ ਇਹ 19 ਸਤੰਬਰ ਤੋਂ 10 ਨਵੰਬਰ ਤੱਕ ਖੇਡਿਆ ਜਾਵੇਗਾ। ਆਈ.ਪੀ.ਐਲ. ਵਿਚ ਹਰ ਵਾਰ ਕੋਈ ਨਾ ਕੋਈ ਯਾਦਗਾਰ ਪਲ ਜਾਂ ਕੋਈ ਵੱਡਾ ਵਿਵਾਦ ਜੁੜਦਾ ਹੈ। ਆਓ ਜਾਣਦੇ ਹਾਂ ਆਈ.ਪੀ.ਐਲ. ਨਾਲ ਜੁੜੇ ਕੁੱਝ ਵਿਵਾਦਾਂ ਦੇ ਬਾਰੇ ਵਿਚ...
1. ਸਾਲ 2008 ਵਿਚ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡੇ ਗਏ ਆਈ.ਪੀ.ਐਲ. ਦੇ ਪਹਿਲੇ ਮੈਚ ਦੌਰਾਨ ਹਰਭਜਨ ਨੇ ਸ਼੍ਰੀਸੰਤ ਨੂੰ ਥੱਪੜ ਮਾਰ ਦਿੱਤਾ ਸੀ। ਇਸ ਘਟਨਾ ਦੀ ਕੋਈ ਵੀਡੀਓ ਤਾਂ ਕੈਮਰੇ ਵਿਚ ਕੈਦ ਨਹੀਂ ਹੋਈ ਸੀ ਪਰ ਉਸ ਸਮੇਂ ਇਸ ਦੀ ਚਰਚਾ ਕਾਫ਼ੀ ਹੋਈ ਸੀ। ਹਰਭਜਨ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਸੀ ਇਸ ਬਾਰੇ ਵਿਚ ਕੋਈ ਗੱਲ ਸਾਹਮਣੇ ਨਹੀਂ ਆਈ ਸੀ ਪਰ ਇਸ ਦੇ ਬਾਅਦ ਉਨ੍ਹਾਂ ਨੂੰ 11 ਮੈਚਾਂ 'ਚ ਪਾਬੰਦੀ ਝੱਲਣੀ ਗਈ ਸੀ।
ਇਹ ਵੀ ਪੜ੍ਹੋ: IPL 2020 'ਚ ਸੁਰੇਸ਼ ਰੈਨਾ ਦੀ ਵਾਪਸੀ 'ਤੇ BBCI ਅਧਿਕਾਰੀ ਨੇ ਦਿੱਤਾ ਵੱਡਾ ਬਿਆਨ
2. ਬੀ.ਸੀ.ਸੀ.ਆਈ. ਨਾਲ ਕਰਾਰ ਪੂਰਾ ਨਾ ਕਰਣ ਅਤੇ ਵਿੱਤੀ ਗੜਬੜੀਆਂ ਕਾਰਨ 3 ਟੀਮਾਂ ਡੇਕਨ ਚਾਰਜਰਸ, ਕੋਚੀ ਟਸਕਰਸ ਕੇਰਲ ਅਤੇ ਪੁਣੇ ਵਾਰਿਅਰਜ਼ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਡੇਕਨ ਦੀ ਟੀਮ ਦੂਜੇ ਸੀਜ਼ਨ ਦੀ ਜੇਤੂ ਸੀ, ਜਦੋਂਕਿ ਕੋਚੀ ਦੀ ਟੀਮ ਇਕ ਹੀ ਸੀਜ਼ਨ ਖੇਡੀ ਸੀ। ਉਥੇ ਹੀ ਪੁਣੇ ਵਾਰਿਅਰਜ਼ ਦੀ ਟੀਮ ਬਾਹਰ ਹੋਣ ਤੋਂ ਪਹਿਲਾਂ 3 ਸੀਜ਼ਨ ਵਿਚ ਕੁੱਝ ਖ਼ਾਸ ਨਹੀਂ ਕਰ ਸਕੀ।
ਇਹ ਵੀ ਪੜ੍ਹੋ: ਹਰਭਜਨ ਅਤੇ ਰੈਨਾ ਹੀ ਨਹੀਂ ਇਹ 5 ਦਿੱਗਜ ਖਿਡਾਰੀ ਵੀ IPL 2020 ਤੋਂ ਹਟੇ
3. ਸਾਲ 2012 ਵਿਚ ਕੇ.ਕੇ.ਆਰ. ਦੇ ਮਾਲਕ ਅਤੇ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ 'ਤੇ ਇਕ ਬਜ਼ੁਰਗ ਡਿਊਟੀਕਰਮੀ ਨਾਲ ਗਲਤ ਵਤੀਰਾ ਕਰਣ ਕਾਰਨ ਉਨ੍ਹਾਂ ਦੇ ਵਾਨਖੇੜੇ ਸਟੇਡੀਅਮ ਵਿਚ ਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਦਰਅਸਲ ਡਿਊਟੀਕਰਮੀ ਨੇ ਸ਼ਾਹਰੁਖ ਨੂੰ ਵਿਚ ਮੈਦਾਨ ਪਰਵੇਸ਼ ਕਰਣ ਤੋਂ ਰੋਕ ਦਿੱਤਾ ਸੀ, ਜਿਸ ਦੇ ਬਾਅਦ ਵਿਵਾਦ ਖੜਾ ਹੋ ਗਿਆ। ਹਾਲਾਂਕਿ ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ 2015 ਵਿਚ ਇਸ ਪਾਬੰਦੀ ਨੂੰ ਹਟਾ ਲਿਆ ਸੀ।
ਇਹ ਵੀ ਪੜ੍ਹੋ: 5500 ਰੁਪਏ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ
4. ਸਾਲ 2013 ਆਈ.ਪੀ.ਐਲ. ਟੂਰਨਾਮੈਂਟ ਲਈ ਇਕ ਵੱਡੀ ਬਦਨਾਮੀ ਲੈ ਕੇ ਆਇਆ ਸੀ ਅਤੇ ਲੀਗ ਵਿਚ ਸਪਾਟ ਫਿਕਸਿੰਗ ਦਾ ਖ਼ੁਲਾਸਾ ਹੋਇਆ। ਇਸ ਮਾਮਲੇ ਵਿਚ ਸ਼੍ਰੀਸੰਤ, ਅਜਿਤ ਚੰਦਾ ਅਤੇ ਅੰਕਿਤ ਚੌਹਾਣ ਨੂੰ ਜੇਲ੍ਹ ਜਾਣਾ ਪਿਆ ਅਤੇ ਰਾਜਸਥਾਨ ਦੇ ਮਾਲਕ ਰਾਜ ਕੁੰਦਰਾ 'ਤੇ ਪਾਬੰਦੀ ਲੱਗ ਗਈ ਅਤੇ ਉਨ੍ਹਾਂ ਨੂੰ ਟੀਮ ਵੇਚਨੀ ਪਈ। ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਜ਼ 'ਤੇ ਵੀ ਪਾਬੰਦੀ ਲੱਗੀ ਸੀ।
ਇਹ ਵੀ ਪੜ੍ਹੋ: ਰੈਨਾ ਦੇ ਪਰਿਵਾਰ 'ਤੇ ਹੋਏ ਹਮਲੇ ਦਾ ਮਾਮਲਾ, ਸਾਂਸਦ ਸੰਨੀ ਦਿਓਲ ਨੇ ਜਤਾਈ ਜਲਦ ਨਿਆਂ ਮਿਲਣ ਦੀ ਉਮੀਦ
5. ਆਈ.ਪੀ.ਐਲ. ਦਾ ਸੁਝਾਅ ਦੇਣ ਵਾਲੇ ਲਲਿਤ ਮੋਦੀ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਆਈ.ਪੀ.ਐਲ. ਨੂੰ ਇਕ ਵੱਡੇ ਬਰਾਂਡ ਦੇ ਰੂਪ ਵਿਚ ਵਿਸ਼ਵ ਪੱਧਰ 'ਤੇ ਸਫ਼ਲ ਬਣਾਉਣ ਵਾਲੇ ਲਲਿਤ ਮੋਦੀ ਦਾ ਤਤਕਾਲੀਨ ਮੰਤਰੀ ਸ਼ਸ਼ਿ ਥਰੂਰ ਨਾਲ ਵਿਵਾਦ ਦੇ ਬਾਅਦ ਚੀਜਾਂ ਇੰਝ ਪਲਟੀਆਂ ਕਿ ਉਨ੍ਹਾਂ ਨੂੰ ਵਿੱਤੀ ਬੇਨਿਯਮੀਆਂ ਦੇ ਦੋਸ਼ ਵਿਚ ਬੀ.ਸੀ.ਸੀ.ਆਈ. ਨੇ ਆਜੀਵਨ ਬੈਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਜ਼ਰੂਰੀ ਸੂਚਨਾ : ਕਬਾੜ 'ਚ ਜਾਏਗਾ ਤੁਹਾਡਾ ਪੁਰਾਣਾ ਵਾਹਨ, ਨਵੀਂ ਪਾਲਿਸੀ ਲਿਆ ਰਹੀ ਹੈ ਮੋਦੀ ਸਰਕਾਰ
CSK ਦੇ ਨਵੇਂ ਕਪਤਾਨ ਨੂੰ ਲੈ ਕੇ ਬਰਾਵੋ ਦਾ ਵੱਡਾ ਬਿਆਨ, ਧੋਨੀ ਦੇ ਦਿਮਾਗ 'ਚ ਪਹਿਲਾਂ ਹੀ ਹੈ ਨਾਮ
NEXT STORY