ਸਟਾਵੇਂਗਰ (ਨਾਰਵੇ) (ਨਿਕਲੇਸ਼ ਜੈਨ)– ਨਾਰਵੇ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦਾ 125 ਮੁਕਾਬਲਿਆਂ ਤੋਂ ਨਾ ਹਾਰਨ ਦਾ ਕ੍ਰਮ ਪੋਲੈਂਡ ਦੇ ਜਾਨ ਡੂਡਾ ਵਿਰੁੱਧ ਹਾਰ ਦੇ ਨਾਲ ਰੁਕ ਗਿਆ ਤੇ ਹੁਣ ਇਹ ਨਵਾਂ ਵਿਸ਼ਵ ਰਿਕਾਰਡ ਵੀ ਹੈ ਕਿ ਕਾਰਲਸਨ ਨੂੰ ਰਿਕਾਰਡ 2 ਸਾਲ 2 ਮਹੀਨਿਆਂ ਤੇ 10 ਦਿਨਾਂ ਬਾਅਦ ਅਰਥਾਤ 802 ਦਿਨਾਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਰਾਊਂਡ-5 'ਚ ਪਹਿਲਾਂ ਸਿੰਗਲ ਬੜ੍ਹਤ 'ਤੇ ਚੱਲ ਰਹੇ ਨਾਰਵੇ ਦੇ ਮੈਗਨਸ ਨੇ ਜਾਨ ਡੂਡਾ ਵਿਰੁੱਧ ਕਾਲੇ ਮੋਹਰਿਆਂ ਨਾਲ ਕਾਰੋ ਕਾਨ ਓਪਨਿੰਗ ਦਾ ਸਹਾਰਾ ਲਿਆ ਜਿਹੜੀ ਆਮ ਤੌਰ ਤੇ ਇਸਤੇਮਾਲ ਨਹੀਂ ਕੀਤੀ ਜਾਂਦੀ ਤੇ ਓਪਨਿੰਗ ਤੋਂ ਬਾਅਦ ਉਹ ਆਪਣਾ ਇਕ ਪਿਆਦਾ ਹੋਰ ਇਕਸਚੇਂਜ ਕਰਦੇ ਹੋਏ ਬਿਹਤਰ ਸਥਿਤੀ ਵਿਚ ਨਜ਼ਰ ਆ ਰਿਹਾ ਸੀ ਪਰ ਖੇਡ ਦੀ 21ਵੀਂ ਚਾਲ ਵਿਚ ਪਿਆਦੇ ਦੀ ਇਕ ਗਲਤ ਚਾਲ ਨੇ ਡੂਡਾ ਨੂੰ ਬਚਾਅ ਕਰਨ ਦਾ ਮੌਕਾ ਦੇ ਦਿੱਤਾ ਤੇ ਇਸ ਤੋਂ ਬਾਅਦ ਕਾਰਲਸਨ ਦੇ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਉਸਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਗਈ ਤੇ 63 ਚਾਲਾਂ ਦੀ ਕੋਸ਼ਿਸ਼ ਤੋਂ ਬਾਅਦ ਆਖਿਰਕਾਰ ਉਸ ਨੇ ਹਾਰ ਮੰਨ ਲਈ। ਇਸ ਹਾਰ ਨਾਲ ਕਾਰਲਸਨ ਨੂੰ ਬੜ੍ਹਤ ਗੁਆਉਣੀ ਪਈ ਤੇ ਉਹ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।
ਦੂਜੇ ਮੁਕਾਬਲੇ ਵਿਚ ਵਿਸ਼ਵ ਨੰਬਰ-2 ਅਮਰੀਕਾ ਦੇ ਫਬਿਆਨੋ ਕਰੂਆਨਾ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੂੰ ਅਰਮੀਨੀਆ ਦੇ ਲੇਵੋਨ ਅਰੋਨੀਅਨ ਨੇ ਹਰਾ ਤੇ ਆਪਣੀ ਤੀਜੀ ਜਿੱਤ ਦਰਜ ਕੀਤੀ ਤੇ ਇਸਦੇ ਨਾਲ ਹੀ ਅਰੋਨੀਅਨ ਪਹਿਲੇ ਸਥਾਨ 'ਤੇ ਪਹੁੰਚ ਗਿਆ।
ਤੀਜੇ ਮੁਕਾਬਲੇ ਵਿਚ ਫਿਡੇ ਦੇ 17 ਸਾਲਾ ਨੌਜਵਾਨ ਗ੍ਰੈਂਡ ਮਾਸਟਰ ਅਲੀਰੇਜੋ ਫਿਰੌਜਾ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਤੇ ਉਸ ਨੇ ਸਫੇਦ ਮੋਹਰਿਆਂ ਨਾਲ ਜਾਕੋ ਪਿਯਾਨੋ ਓਪਨਿੰਗ ਵਿਚ ਮੇਜ਼ਬਾਨ ਨਾਰਵੇ ਦੇ ਆਰੀਅਨ ਤਾਰੀ ਨੂੰ 50 ਚਾਲਾਂ ਵਿਚ ਹਰਾਉਂਦੇ ਹੋਏ ਮੈਗਨਸ ਕਾਰਲਸਨ ਨੂੰ ਪਛਾੜਦੇ ਹੋਏ ਦੂਜਾ ਸਥਾਨ ਹਾਸਲ ਕਰ ਲਿਆ। 5 ਰਾਊਂਡਾਂ ਤੋਂ ਬਾਅਦ ਲੇਵੋਨ ਅਰੋਨੀਆ 11 ਅੰਕ, ਅਲਰੀਜੇ ਫਿਰੌਜਾ 10 ਅੰਕ, ਮੈਗਨਸ ਕਾਰਲਸਨ 9 ਅੰਕ, ਫਬਿਆਨੋ 7 ਅੰਕ, ਜਾਨ ਡੂਡਾ 4 ਅੰਕ ਤੇ ਆਰੀਅਨ ਤਾਰੀ 1.5 ਅੰਕਾਂ 'ਤੇ ਖੇਡ ਰਹੇ ਹਨ।
ਹਾਰ ਤੋਂ ਬਾਅਦ ਡੇਵਿਡ ਵਾਰਨਰ ਨੇ ਦਿੱਤਾ ਵੱਡਾ ਬਿਆਨ
NEXT STORY