ਸਪੋਰਟਸ ਡੈਸਕ- ਕਰਾਚੀ ਪੁਲਸ ਨੇ ਪਾਕਿਸਤਾਨ ਅਤੇ ਵੈਸਟਇੰਡੀਜ਼ ਵਿਚਾਲੇ 13 ਦਸੰਬਰ ਤੋਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਚ ਸ਼ੁਰੂ ਹੋਣ ਵਾਲੇ ਤਿੰਨ ਟੀ-20 ਅਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਲਈ ਸੁਰੱਖਿਆ ਯੋਜਨਾ ਤਿਆਰ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਦਿ ਨਿਊਜ਼ ਦੀ ਇਕ ਰਿਪੋਰਟ ਵਿਚ ਦਿੱਤੀ ਗਈ ਹੈ। ਵੀਰਵਾਰ ਨੂੰ ਸਿੰਧ ਵਬਾਇਜ਼ ਸਕਾਊਟਸ ਆਡੀਟੋਰੀਅਮ ਵਿਚ ਇੰਸਪੈਕਟਰ ਜਨਰਲ ਇਮਰਾਨ ਯਾਕੂਬ ਮਿਨਹਾਸ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਇਹ ਯੋਜਨਾ ਤਿਆਰ ਕੀਤੀ ਗਈ। ਬੈਠਕ ਵਿਚ ਡੀ. ਆਈ. ਜੀ. ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਮਕਸੂਦ ਅਹਿਮਦ ਨੇ ਦੌਰੇ ਲਈ ਸਖਤ ਸੁਰੱਖਿਆ ਉਪਰਾਲਿਆਂ ਦੀ ਜਾਣਕਾਰੀ ਦਿੱਤੀ।
ਕਰਾਚੀ ਪੁਲਿਸ ਦੇ 13 ਸੀਨੀਅਰ ਅਧਿਕਾਰੀ, 315 ਗੈਰ ਸਰਕਾਰੀ ਸੰਗਠਨ, 3822 ਕਾਂਸਟੇਬਲ ਅਤੇ ਹੈੱਡ ਕਾਂਸਟੇਬਲ, 50 ਮਹਿਲਾ ਪੁਲਸਕਰਮੀ, ਰੈਪਿਡ ਰਿਸਪਾਂਸ ਫੋਰਸ ਦੇ 500 ਕਰਮੀ ਅਤੇ 889 ਕਮਾਂਡੋ ਸਹਿਤ ਕੁਲ 46 ਡੀਐੱਸਪੀ ਸੁਰੱਖਿਆ ਵਿਵਸਥਾ ਵਿਚ ਤਾਇਨਾਤ ਰਹਿਣਗੇ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਰਾਚੀ ਟ੍ਰੈਫਿਕ ਪੁਲਿਸ ਵੀ ਹਰ ਜਗ੍ਹਾ ’ਤੇ ਮੌਜੂਦ ਰਹੇਗੀ।ਵਿਸ਼ੇਸ਼ ਸ਼ਾਖਾ ਦੇ ਅਧਿਕਾਰੀਆਂ ਨੂੰ ਨੈਸ਼ਨਲ ਸਟੇਡੀਅਮ ਅਤੇ ਹੋਟਲਾਂ ਵਿਚ ਤਾਇਨਾਤ ਕੀਤਾ ਜਾਵੇਗਾ। ਇਸਦੇ ਨਾਲ ਹੀ ਐਮਰਜੈਂਸੀ ਹਾਲਤ ਨਾਲ ਨਜਿੱਠਣ ਲਈ ਇਕ ਵਿਸ਼ੇਸ਼ ਟੀਮ ਤਿਆਰ ਰਹੇਗੀ।
ਪੀ. ਵੀ. ਸਿੰਧੂ ਦੀ ਨਿਗਾਹ ਵਿਸ਼ਵ ਚੈਂਪੀਅਨਸ਼ਿਪ 'ਚ ਖ਼ਿਤਾਬ ਦੇ ਬਚਾਅ 'ਤੇ
NEXT STORY