ਸਪੋਰਟਸ ਡੈਸਕ- ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਐਤਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਬੀ. ਡਬਲਯੂ. ਐੱਫ. ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਖ਼ਿਤਾਬ ਦੇ ਬਚਾਅ ਲਈ ਵੱਡੇ ਮੰਚ 'ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ। ਸਿੰਧੂ ਅਜੇ ਚੰਗੀ ਲੈਅ 'ਚ ਹੈ। ਉਹ ਵਿਸ਼ਵ ਟੂਰ ਫ਼ਾਈਨਲਸ 'ਚ ਉਪਜੇਤੂ ਰਹੀ ਸੀ ਤੇ ਇਹ ਇਸ ਪ੍ਰਤੀਯੋਗਿਤਾ 'ਚ ਉਸ ਦਾ ਦੂਜਾ ਚਾਂਦੀ ਦਾ ਤਮਗ਼ਾ ਸੀ। ਇਸ ਤੋਂ ਪਹਿਲਾਂ ਉਹ ਫ੍ਰੈਂਚ ਓਪਨ, ਇੰਡੋਨੇਸ਼ੀਆ ਮਾਸਟਰਸ ਤੇ ਇੰਡੋਨੇਸ਼ੀਆ ਓਪਨ ਦੇ ਸੈਮੀਫ਼ਾਈਨਲ ਤਕ ਪਹੁੰਚੀ ਸੀ।
ਹੈਦਰਾਬਾਦ ਦੀ ਇਹ 26 ਸਾਲਾ ਖਿਡਾਰੀ ਹੁਣ ਆਪਣੇ ਪਹਿਲੇ ਵਿਸ਼ਵ ਚੈਂਪੀਅਸ਼ਨਸ਼ਿਪ ਖ਼ਿਤਾਬ ਦੇ ਬਚਾਅ ਕਰਨ ਲਈ ਉਤਰੇਗੀ ਜੋ ਉਨ੍ਹਾਂ ਨੇ ਦੋ ਸਾਲ ਪਹਿਲਾਂ ਸਵਿਟਜ਼ਰਲੈਂਡ ਦੇ ਬਾਸੇਲ 'ਚ ਜਿੱਤਿਆ ਸੀ। ਇੰਡੋਨੇਸ਼ੀਆ ਦੇ ਸਾਰੇ ਖਿਡਾਰੀਆਂ ਤੇ ਦੋ ਵਾਰ ਦੇ ਜੇਤੂ ਕੇਂਟੋ ਮੋਮੋਤਾ ਜਿਹੇ ਚੋਟੀ ਦੇ ਖਿਡਾਰੀਆਂ ਦੇ ਨਹੀਂ ਖੇਡਣ ਨਾਲ ਟੂਰਨਾਮੈਂਟ ਦੀ ਚਮਕ ਫਿੱਕੀ ਪੈ ਗਈ ਹੈ। ਮਹਿਲਾਵਾਂ ਦੇ ਵਰਗ 'ਚ ਤਿੰਨ ਵਾਰ ਦੀ ਚੈਂਪੀਅਨ ਕਾਰੋਲਿਨਾ ਮਾਰਿਨ ਤੇ 2017 ਦੀ ਜੇਤੂ ਨਾਓਮੀ ਓਸਾਕਾ ਵੀ ਹਿੱਸਾ ਨਹੀਂ ਲੈ ਰਹੀਆਂ ਹਨ।
ਜੇਰੇਮੀ ਲਾਲਰਿਨੁੰਗਾ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗ਼ਾ
NEXT STORY