ਸਿਡਨੀ— ਅਗਲੇ ਸਾਲ ਸ਼ੁਰੂ ਹੋਣ ਵਾਲੇ ਏ. ਟੀ. ਪੀ. ਵਿਸ਼ਵ ਟੀਮ ਕੱਪ ਦੇ ਫਾਈਨਲਾਂ ਦੀ ਮੇਜ਼ਬਾਨੀ ਸਿਡਨੀ ਕਰੇਗਾ ਜਦਕਿ ਇਸ ਦੇ ਰਾਊਂਡ ਰੋਬਿਨ ਮੈਚ ਬ੍ਰਿਸਬੇਨ ਤੇ ਕਿਸੇ ਇਕ ਹੋਰ ਆਸਟਰੇਲੀਆਈ ਸ਼ਹਿਰ 'ਚ ਖੇਡੇ ਜਾਣਗੇ। ਟੈਨਿਸ 'ਚ ਪੁਰਸ਼ ਖੇਡਾਂ ਦਾ ਸੰਚਾਲਨ ਕਰਨ ਵਾਲੇ ਏ. ਟੀ. ਪੀ. ਨੇ ਲੰਡਨ ਵਿਚ ਆਸਟਰੇਲੀਆ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਚੁਣਿਆ ਸੀ।
ਇਹ ਟੂਰਨਾਮੈਂਟ 2020 'ਚ ਸ਼ੁਰੂ ਹੋਵੇਗਾ ਤੇ ਇਸ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟਰੇਲੀਆਈ ਓਪਨ ਤੋਂ ਪਹਿਲਾਂ ਜਨਵਰੀ ਵਿਚ 10 ਦਿਨ ਖੇਡਿਆ ਜਾਵੇਗਾ। ਸਿਡਨੀ 24 ਟੀਮਾਂ ਦੇ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਦੇ ਫਾਈਨਲਾਂ ਦੀ ਮੇਜ਼ਬਾਨੀ ਕਰੇਗਾ ਜੋ ਕਿ ਕੇਨ ਰੋਸਵੇਲ ਐਰੇਨਾ 'ਚ ਖੇਡੇ ਜਾਣਗੇ। ਇਸ ਐਰੇਨਾ 'ਚ ਕੁਝ ਰਾਊਂਡ ਰੋਬਿਨ ਮੈਚ ਵੀ ਖੇਡੇ ਜਾਣਗੇ।
ਜਾਣਕਾਰੀ ਮੁਤਾਬਕ ਗਰੁੱਪ ਪੜਾਅ ਦੇ ਮੈਚ ਬ੍ਰਿਸਬੇਨ ਤੇ ਇਕ ਹੋਰ ਸ਼ਹਿਰ 'ਚ ਖੇਡੇ ਜਾਣਗੇ, ਇਹ ਸ਼ਹਿਰ ਐਡੀਲੇਡ ਵੀ ਹੋ ਸਕਦਾ ਹੈ। ਇਸ ਟੂਰਨਾਮੈਂਟ ਦੀ ਜੇਤੂ ਰਾਸ਼ੀ 150 ਲੱਖ ਅਮਰੀਕੀ ਡਾਲਰ ਹੋਵੇਗੀ ਤੇ ਇਸ ਨਾਲ ਖਿਡਾਰੀਆਂ ਨੂੰ ਏ. ਟੀ. ਪੀ. ਰੈਂਕਿੰਗ ਅੰਕ ਵੀ ਮਿਲਣਗੇ।
ਭਾਰਤ ਹੱਥੋਂ ਹਾਰ ਤੋਂ ਬਾਅਦ ਥਾਈਲੈਂਡ ਦਾ ਕੋਚ ਮੁਅੱਤਲ
NEXT STORY