ਸਪੋਰਟਸ ਡੈਸਕ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦਾ 5ਵਾਂ ਮੁਕਾਬਲਾ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਾਲੇ ਲੰਡਨ ਦੇ ਓਵਲ ਮੈਦਾਨ 'ਤੇ ਖੇਡਿਆ ਗਿਆ। ਐਤਵਾਰ ਨੂੰ ਖੇਡੇ ਗਏ ਇਸ ਮੁਕਾਬਲੇ ਵਿਚ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ। ਬੰਗਲਾਦੇਸ਼ ਦੀ ਟੀਮ ਨੇ ਮਜ਼ਬੂਤ ਟੀਮ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਬੰਗਲਾਦੇਸ਼ ਨੇ ਵਰਲਡ ਕੱਪ 2019 ਦਾ ਆਗਾਜ਼ ਜਿੱਤ ਦੇ ਨਾਲ ਕੀਤਾ। ਇਸ ਵਿਚਾਲੇ ਮੈਦਾਨ 'ਤੇ ਕੈਮਰਾ ਮੈਨ ਨੇ ਸ਼ਾਨਦਾਰ ਕੈਚ ਫੜਿਆ ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰ ਰਹੇ ਹਨ।

ਦਰਅਸਲ, ਬੰਗਲਾਦੇਸ਼ ਟੀਮ ਦੇ ਮੋਸਦੇਕ ਹੁਸੈਨ ਪਾਰੀ ਦਾ 25ਵਾਂ ਓਵਰ ਕਰਨ ਆਏ। ਹੁਸੈਨ ਦੀ 24.4 ਗੇਂਦ 'ਤੇ 'ਤੇ ਫਾਫ ਡੂ ਪਲੇਸਿਸ ਨੇ ਆਫ ਸਾਈਡ ਵੱਲ ਹਵਾ ਵਿਚ ਸ਼ਾਟ ਲਗਾਇਆ ਪਰ ਮੈਦਾਨ ਵਿਚ ਬੈਠੇ ਕੈਮਰਾਮੈਨ ਨੇ ਗੇਂਦ ਨੂੰ ਆਪਣੇ ਵੱਲ ਆਉਂਦੇ ਦੇਖਿਆ ਅਤੇ ਇਕ ਹੱਥ ਨਾਲ ਕੈਚ ਫੜ ਲਿਆ। ਜਿਸ ਨੂੰ ਦੇਖ ਕੇ ਦਰਸ਼ਕਾਂ ਦੇ ਨਾਲ-ਨਾਲ ਖਿਡਾਰੀ ਵੀ ਹੈਰਾਨ ਰਹਿ ਗਏ। ਬਾਅਦ ਵਿਚ ਕੈਮਰਾ ਮੈਨ ਨੇ ਵੀ ਹੱਥ ਹਿਲਾ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਦੱਸ ਦਈਏ ਕਿ ਇਹ ਗੇਂਦ ਬਿਨਾ ਟੱਪਾ ਖਾਦੇ ਬਾਊਂਡਰੀ ਵੱਲ ਗਈ ਸੀ ਇਸ ਲਈ ਦੱਖਣੀ ਅਫਰੀਕਾ ਨੂੰ 6 ਦੌੜਾਂ ਦਿੱਤੀਆਂ ਗਈਆਂ ਸੀ।


ਭਾਰਤ ਖਿਲਾਫ ਨਹੀਂ ਖੇਡਣਗੇ ਜ਼ਖਮੀ ਐਨਗਿਡੀ, ਅਮਲਾ ਪਹਿਲੇ ਤੋਂ ਬਿਹਤਰ
NEXT STORY