ਪਰਥ : ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ਦੇ ਕਮਰੇ ਦੀ ਵੀਡੀਓ ਲੀਕ ਕਰਨ ਵਾਲੇ ਸ਼ਖ਼ਸ 'ਤੇ ਹੋਟਲ ਨੇ ਵੱਡਾ ਐਕਸ਼ਨ ਲਿਆ ਹੈ। ਹੋਟਲ ਦੇ ਮਾਲਕ ਨੇ ਵੀਡੀਓ ਬਣਾਉਣ ਵਾਲੇ ਸਟਾਫ਼ ਮੈਂਬਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸੋਮਵਾਰ ਨੂੰ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵੀਡੀਓ ਪੋਸਟ ਕਰਕੇ ਦੱਸਿਆ ਕਿ ਉਨ੍ਹਾਂ ਦੀ ਗ਼ੈਰ ਮੌਜੂਦਗੀ 'ਚ ਇਕ ਸ਼ਖ਼ਸ ਉਨ੍ਹਾਂ ਦੇ ਕਮਰੇ 'ਚ ਵੜ ਗਿਆ। ਇਲਜ਼ਾਮਾਂ ਦੇ ਬਾਅਦ ਹੋਟਲ ਕਰਾਊਨ ਨੇ ਵਿਰਾਟ ਤੋਂ ਇਸ ਘੁਸਪੈਠ ਲਈ ਮੁਆਫੀ ਮੰਗੀ ਤੇ ਇਸ 'ਚ ਸ਼ਾਮਲ ਵਿਅਕਤੀ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਟੀਮ ਇੰਡੀਆ ਵਲੋਂ ਟੀ20 ਵਿਸ਼ਵ ਕੱਪ 2022 'ਚ ਸ਼ਿਰਕਤ ਕਰਨ ਲਈ ਆਸਟ੍ਰੇਲੀਆ 'ਚ ਮੌਜੂਦ ਹਨ। ਪਰਥ ਟੀ-20 ਦੌਰਾਨ ਵਿਰਾਟ ਕੋਹਲੀ ਦੇ ਕਮਰੇ 'ਚ ਇਕ ਫੈਨ ਦਾਖਲ ਹੋ ਗਿਆ ਸੀ। ਉਸ ਨੇ ਉੱਥੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਪ੍ਰਸ਼ੰਸਕ ਦੀ ਇਸ ਹਰਕਤ 'ਤੇ ਕ੍ਰਿਕਟਰ ਗੁੱਸੇ 'ਚ ਹੈ। ਵਿਰਾਟ ਨੇ ਇਸ ਨੂੰ ਆਪਣੀ ਨਿੱਜਤਾ ਦੀ ਉਲੰਘਣਾ ਦੱਸਿਆ ਹੈ। ਹੋਟਲ ਪ੍ਰਬੰਧਨ, ਬੀਸੀਸੀਆਈ ਜਾਂ ਆਈਸੀਸੀ ਵੱਲੋਂ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ : IND vs SA: ਸੂਰਯਕੁਮਾਰ ਨੇ ਫਿਰ ਖੇਡੀ ਸ਼ਾਨਦਾਰ ਪਾਰੀ, ਇਸ ਮਾਮਲੇ 'ਚ ਤੀਜੇ ਨੰਬਰ 'ਤੇ ਪਹੁੰਚੇ
ਵਿਰਾਟ ਜੋ ਵੀ ਚੀਜ਼ਾਂ ਦੀ ਵਰਤੋਂ ਕਰਦੇ ਹਨ, ਉਹ ਕਮਰੇ 'ਚ ਦਿਖਾਈਆਂ ਗਈਆਂ ਦਿੰਦੇ ਹਨ। ਵੀਡੀਓ ਤੋਂ ਸਾਫ਼ ਹੈ ਕਿ ਵਿਰਾਟ ਭਗਵਾਨ ਗਣੇਸ਼ ਅਤੇ ਲਕਸ਼ਮੀ ਜੀ ਦੀਆਂ ਮੂਰਤੀਆਂ ਆਪਣੇ ਨਾਲ ਲੈ ਕੇ ਜਾਂਦੇ ਹਨ। ਇਸ ਵੀਡੀਓ 'ਚ ਉਹ ਸਾਰੀਆਂ ਚੀਜ਼ਾਂ ਸਾਫ ਦਿਖਾਈ ਦੇ ਰਹੀਆਂ ਹਨ, ਜਿਸ ਨੂੰ ਕ੍ਰਿਕਟਰ ਵਰਤਦਾ ਹੈ।
ਵਾਇਰਲ ਵੀਡੀਓ 'ਤੇ ਵਿਰਾਟ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕ੍ਰਿਕਟਰ ਨੇ ਲਿਖਿਆ, ਮੈਂ ਸਮਝਦਾ ਹਾਂ ਕਿ ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਦੇਖ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਮੈਂ ਹਮੇਸ਼ਾ ਇਸਦੀ ਸ਼ਲਾਘਾ ਕੀਤੀ ਹੈ, ਪਰ ਇਹ ਵੀਡੀਓ ਭਿਆਨਕ ਹੈ। ਜੇਕਰ ਮੇਰੇ ਕੋਲ ਮੇਰੇ ਹੋਟਲ ਦੇ ਕਮਰੇ ਵਿੱਚ ਨਿੱਜਤਾ ਨਹੀਂ ਹੈ, ਤਾਂ ਮੈਂ ਇਸ ਲਈ ਹੋਰ ਕਿੱਥੇ ਪੁੱਛ ਸਕਦਾ ਹਾਂ? ਮੈਂ ਅਜਿਹੀ ਕੱਟੜਤਾ ਅਤੇ ਨਿੱਜਤਾ ਦੀ ਉਲੰਘਣਾ ਦੇ ਵਿਰੁੱਧ ਹਾਂ। ਕਿਰਪਾ ਕਰਕੇ ਲੋਕਾਂ ਦੀ ਨਿੱਜਤਾ ਦਾ ਆਦਰ ਕਰੋ ਅਤੇ ਉਹਨਾਂ ਨੂੰ ਮਨੋਰੰਜਨ ਦੀਆਂ ਵਸਤੂਆਂ ਨਾ ਸਮਝੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵੈਂਕਟੇਸ਼ ਦੀ ਥਾਂ ਮਹੇਸ਼ ਗਵਲੀ ਭਾਰਤ ਦੀ ਅੰਡਰ-20 ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ
NEXT STORY