Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 04, 2025

    9:03:12 AM

  • earthquake hit

    ਅੱਧੀ ਰਾਤੀਂ ਭੂਚਾਲ ਨਾਲ ਕੰਬ ਗਈ ਧਰਤੀ ! ਸੁੱਤੇ ਪਏ...

  • drone at airport

    ਏਅਰਪੋਰਟ 'ਤੇ ਦਿਖਿਆ ਡਰੋਨ ! ਸਾਰੀਆਂ ਉਡਾਣਾਂ 'ਤੇ...

  • trump makes big announcement

    ਟਰੰਪ ਨੇ ਕੀਤਾ ਵੱਡਾ ਐਲਾਨ, ਹੁਣ ਅਮਰੀਕਾ ਦਾ ਰਾਸ਼ਟਰੀ...

  • rajinder gupta resigns from his positions

    ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਜਿੰਦਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਏਸ਼ੀਆ ਕੱਪ 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਨਿਸ਼ਾਨੇਬਾਜ਼ੀ 'ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਵਨੀਤ ਕੌਰ ਸਿੱਧੂ ਦੇ ਜੀਵਨ 'ਤੇ ਇਕ ਝਾਤ

SPORTS News Punjabi(ਖੇਡ)

ਨਿਸ਼ਾਨੇਬਾਜ਼ੀ 'ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਵਨੀਤ ਕੌਰ ਸਿੱਧੂ ਦੇ ਜੀਵਨ 'ਤੇ ਇਕ ਝਾਤ

  • Author Tarsem Singh,
  • Updated: 26 Nov, 2023 08:53 PM
Sports
a look at the life of shooter avneet kaur sidhu
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਅਵਨੀਤ ਕੌਰ ਸਿੱਧੂ ਅਵਲ ਨੰਬਰ ਦੀ ਨਿਸ਼ਾਨੇਬਾਜ਼ ਹੈ, ਜਿਸ ਨੇ ਨਿਸ਼ਾਨੇਬਾਜ਼ੀ ਖੇਡ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਹਨ। ਉਸ ਨੇ ਮਾਲਵੇ ਦੇ ਟਿੱਬਿਆਂ ਤੋਂ ਮੈਲਬੋਰਨ ਦੀਆਂ ਸ਼ੂਟਿੰਗ ਰੇਂਜਾਂ ਅਤੇ ਬਠਿੰਡਾ ਤੋਂ ਬੀਜਿੰਗ ਤਕ ਆਪਣੇ ਪੱਕੇ ਨਿਸ਼ਾਨਿਆਂ ਦੀ ਧਾਂਕ ਜਮਾਈ। ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਹੈ। ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਅਤੇ ਅਰਜੁਨ ਐਵਾਰਡ ਜਿੱਤਣ ਵਾਲੀ ਵੀ ਪਲੇਠੀ ਪੰਜਾਬਣ ਨਿਸ਼ਾਨੇਬਾਜ਼ ਹੈ। ਪੰਜਾਬ ਸਰਕਾਰ ਵਿਚ ਏ. ਆਈ. ਜੀ. ਵਜੋਂ ਤਾਇਨਾਤ ਅਤੇ ਤਿੰਨ ਜ਼ਿਲਿਆ (ਫਰੀਦਕੋਟ, ਮਾਲੇਰਕੋਟਲਾ ਤੇ ਫਾਜ਼ਿਲਕਾ) ਵਿਚ ਐੱਸ. ਐੱਸ. ਪੀ. ਰਹੀ ਅਵਨੀਤ ਪੁਲਸ ਦੀ ਸਖਤ ਟ੍ਰੇਨਿੰਗ ਵਿਚ ਅੱਵਲ ਆਈ। ਪੁਲਸ ਖੇਡਾਂ ਵਿਚ ਹਿੱਸਾ ਲਿਆ ਤਾਂ ਪਿਛਲੇ ਚਾਰ ਸਾਲ ਤੋਂ ਉਹ ਅੱਵਲ ਹੀ ਆ ਰਹੀ ਹੈ। ਵਿਸ਼ਵ ਪੁਲਸ ਖੇਡਾਂ ਵਿਚ ਵੀ ਉਹ ਅੱਵਲ ਆਈ। ਬੀ. ਸੀ. ਏ. ਤੇ ਐਮ. ਏ. (ਅੰਗਰੇਜ਼ੀ) ਦੀ ਟੌਪਰ ਅਵਨੀਤ ਨੌਜਵਾਨ ਮੇਲਿਆਂ ਵਿਚ ਕੁਇਜ਼ ਮੁਕਾਬਲਿਆਂ ਵਿਚ ਵੀ ਅੱਵਲ ਆਈ।

ਅਵਨੀਤ ਦਾ ਜੱਦੀ ਪਿੰਡ ਬਠਿੰਡਾ ਜ਼ਿਲੇ ਵਿਚ ਚੱਕ ਅੱਤਰ ਸਿੰਘ ਵਾਲਾ ਹੈ। ਅਵਨੀਤ ਦਾ ਜਨਮ 30 ਅਕਤੂਬਰ 1981 ਨੂੰ ਹੋਇਆ। ਬਠਿੰਡਾ ਦੇ ਅਜੀਤ ਰੋਡ 'ਤੇ ਰਹਿਣ ਵਾਲੀ ਅਵਨੀਤ ਨੇ ਜਦੋਂ 2000 ਵਿਚ ਦਸ਼ਮੇਸ਼ ਕਾਲਜ ਬਾਦਲ ਵਿਖੇ ਬੀ.ਸੀ.ਏ. ਵਿਚ ਦਾਖਲਾ ਲਿਆ ਤਾਂ ਕੋਚ ਵੀਰਪਾਲ ਕੌਰ ਦੀ ਦੇਖ-ਰੇਖ ਵਿਚ ਸ਼ੂਟਿੰਗ ਸ਼ੁਰੂ ਕੀਤੀ। 2001 ਵਿਚ ਅਵਨੀਤ ਦੇ ਜਨਮ ਦਿਨ 'ਤੇ ਉਸ ਦੇ ਪਿਤਾ ਅੰਮ੍ਰਿਤਪਾਲ ਸਿੰਘ ਸਿੱਧੂ ਬਰਾੜ ਨੇ ਜਰਮਨੀ ਤੋਂ ਸਭ ਤੋਂ ਮਹਿੰਗੇ ਭਾਅ ਦੀ ਰਾਈਫਲ ਮੰਗਵਾ ਕੇ ਤੋਹਫਾ ਦਿੱਤਾ। ਇਕ ਮਹੀਨੇ ਬਾਅਦ ਹੀ ਉਸ ਨੇ ਪ੍ਰੀ-ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਜਿਹੜਾ ਉਸ ਦਾ ਪਹਿਲਾ ਮੁਕਾਬਲਾ ਸੀ। ਅਗਲੇ ਸਾਲ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੈਂਪੀਅਨ ਬਣੀ। ਅੰਗਰੇਜ਼ੀ ਦੀ ਐਮ. ਏ. ਦੇ ਦੂਜੇ ਸਾਲ ਦਾ ਇਮਤਿਹਾਨ ਦਿੰਦਿਆਂ ਉਹ ਭਾਰਤੀ ਨਿਸ਼ਾਨੇਬਾਜ਼ੀ ਟੀਮ ਵਿਚ ਚੁਣੀ ਗਈ।

ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਬਣੇ ਮਸੀਹਾ, ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਡਰਾਈਵਰ ਨੂੰ ਬਚਾਇਆ (ਦੇਖੋ ਵੀਡੀਓ)

ਸਾਲ 2006 ਵਿਚ ਮੈਲਬੌਰਨ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਟਰਾਈਲਾਂ ਵਿਚ ਅਵਨੀਤ ਨੇ ਕ੍ਰਿਸ਼ਮਾ ਕਰਦਿਆਂ 400 'ਚ 400 ਸਕੋਰ ਹਾਸਲ ਕਰਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਹਾਲਾਂਕਿ ਕੌਮੀ ਟਰਾਈਲਾਂ ਕਰਕੇ ਇਸ ਸਕੋਰ ਨੂੰ ਵਿਸ਼ਵ ਰਿਕਾਰਡ ਵਲੋਂ ਅਧਿਕਾਰਤ ਮਾਨਤਾ ਨਹੀਂ ਪਰ ਅਵਨੀਤ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ। ਰਾਸ਼ਟਰਮੰਡਲ ਖੇਡਾਂ ਵਿਚ ਉਸ ਨੇ 10 ਮੀਟਰ ਏਅਰ ਰਾਈਵਲ ਈਵੈਂਟ ਦੇ ਪੇਅਰ ਮੁਕਾਬਲੇ ਵਿਚ ਸੋਨ ਤੇ ਵਿਅਕਤੀਗਤ ਵਰਗ ਵਿਚ ਚਾਂਦੀ ਦਾ ਤਮਗਾ ਜਿੱਤਿਆ। ਜਗਰੇਬ ਵਿਖੇ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਅਵਨੀਤ ਨੇ 400 'ਚੋਂ 397 ਦੇ ਸਕੋਰ ਨਾਲ ਛੇਵਾਂ ਸਥਾਨ ਹਾਸਲ ਕਰਕੇ ਓਲੰਪਿਕ ਕੋਟਾ ਹਾਸਲ ਕਰ ਲਿਆ। ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਉਹ ਪੰਜਾਬ ਦੀ ਪਹਿਲੀ ਮਹਿਲਾ ਨਿਸਾਨੇਬਾਜ਼ ਸੀ। 2006 ਵਿਚ ਦੋਹਾ ਏਸ਼ੀਆਈ ਖੇਡਾਂ ਵਿਖੇ ਉਸ ਨੇ 10 ਮੀਟਰ ਏਅਰ ਰਾਈਵਲ ਈਵੈਂਟ ਵਿਚ ਕਾਂਸੀ ਦਾ ਤਮਗਾ ਜਿੱਤਿਆ।

PunjabKesari

ਸਾਲ 2007 ਵਿਚ ਅਹਿਮਦਾਬਾਦ ਵਿਖੇ 51 ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਅੰਜਲੀ ਨੂੰ ਹਰਾ ਕੇ ਅਵਨੀਤ ਨੈਸ਼ਨਲ ਚੈਂਪੀਅਨ ਬਣੀ। ਕੁਵੈਤ ਵਿਖੇ 11ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ। ਸਾਲ 2008 ਵਿਚ ਅਵਨੀਤ ਨੇ ਸਿਡਨੀ ਵਿਖੇ ਏ. ਆਈ. ਐੱਸ. ਐੱਲ.ਆਸਟਰੇਲੀਆ ਕੱਪ ਵਿਚ ਸੋਨ ਤਮਗਾ ਜਿੱਤਿਆ। ਅਗਸਤ ਮਹੀਨੇ ਬੀਜਿੰਗ ਵਿਖੇ ਉਸ ਨੇ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ। ਅਵਨੀਤ ਨੇ 10 ਮੀਟਰ ਏਅਰ ਰਾਈਫਲ ਤੇ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਦੇ ਈਵੈਂਟਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਅਵਨੀਤ ਆਪਣੇ ਖੇਡ ਕਰੀਅਰ ਵਿਚ ਬੀਜਿੰਗ ਦੇ ਪ੍ਰਦਰਸ਼ਨ ਨੂੰ ਨਿਰਾਸ਼ਾਜਨਕ ਮੰਨਦੀ ਹੈ ਕਿਉਂਕਿ ਉਹ ਉੱਥੇ ਆਪਣੀ ਪ੍ਰਤਿਭਾ ਨਾਲ ਇਨਸਾਫ ਨਹੀਂ ਕਰ ਸਕੀ।

ਇਹ ਵੀ ਪੜ੍ਹੋ : ਅੰਡਰ-19 ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ, ਪੰਜਾਬ ਦੇ ਉਦੈ ਸਹਾਰਨ ਨੂੰ ਮਿਲੀ ਕਪਤਾਨੀ

ਸਾਲ 2011 ਵਿਚ ਪੰਜਾਬ ਪੁਲਸ ਵਿਚ ਡੀ.ਐੱਸ. ਪੀ. ਭਰਤੀ ਹੋਣ ਤੋਂ ਪਹਿਲਾਂ ਉਹ ਏਅਰ ਇੰਡੀਆ ਵਿਚ ਨੌਕਰੀ ਕਰਦੀ ਸੀ। ਫਿਲੌਰ ਵਿਖੇ ਪੁਲਸ ਟਰੇਨਿੰਗ ਦੇ ਐਵਾਰਡ ਸਮਾਰੋਹ ਦੌਰਾਨ ਅਵਨੀਤ ਨੂੰ 'ਆਲਰਾਊਂਡ ਫਸਟ ਇਨ ਟਰੇਨਿੰਗ ਚੁਣਿਆ ਗਿਆ ਅਤੇ ਸਨਮਾਨ ਵਿਚ ਉਸ ਨੂੰ 'ਸਵਰਡ ਆਫ ਆਨਰ'ਅਰਥਾਤ ਕਿਰਪਾਨ ਮਿਲੀ ਅਵਨੀਤ ਨੇ ਆਲ ਇੰਡੀਆ ਪੁਲਸ ਖੇਡਾਂ ਵਿਚ ਕੁਲ 14 ਤਮਗੇ ਜਿੱਤੇ, ਜਿਨ੍ਹਾਂ ਵਿਚ 8 ਸੋਨੇ, 5 ਚਾਂਦੀ ਤੇ 1 ਕਾਂਸੀ ਦਾ ਤਮਗਾ ਸ਼ਾਮਲ ਸੀ। 2017 ਵਿਚ ਲਾਸ ਏਂਜਲਸ ਵਿਖੇ ਵਿਸ਼ਵ ਪੁਲਸ ਖੇਡਾਂ ਵਿਚ ਅਵਨੀਤ ਨੇ 1 ਸੋਨੇ, 2 ਚਾਂਦੀ ਤੇ 1 ਕਾਂਸੀ ਦਾ ਤਮਗਾ ਜਿੱਤਿਆ। ਅਵਨੀਤ ਨੇ ਆਪਣੇ ਡੇਢ ਦਹਾਕਾ ਖੇਡ ਕਰੀਅਰ ਦੌਰਾਨ 100 ਤੋਂ ਵੱਧ ਕੌਮੀ ਤੋ ਕੌਮਾਂਤਰੀ ਤਮਗੇ ਜਿੱਤੇ ਹਨ।

ਸ਼ੁਰੂਆਤ ਵਿਚ ਅਵਨੀਤ ਨੇ ਜਦੋਂ ਨਿਸ਼ਾਨਬਾਜ਼ੀ ਸ਼ੁਰੂ ਕੀਤੀ ਤਾਂ ਜ਼ਿਆਦਾਤਰ ਜਾਣ-ਪਛਾਣ ਵਾਲਿਆਂ ਨੂੰ ਇਸ ਦਾ ਪਤਾ ਹੀ ਨਾ ਲੱਗਿਆ ਕਿ ਉਹ ਕੀ ਕਰ ਰਹੀ ਹੈ। ਜਦੋਂ ਉਸ ਨੇ ਸ਼ੂਟਿੰਗ 'ਤੇ ਅਭਿਆਸ ਕਰਨ ਜਾਣ ਬਾਰੇ ਦੱਸਣਾ ਤਾਂ ਸਾਹਮਣੇ ਵਾਲਾ ਫਿਲਮ ਦੀ ਸ਼ੂਟਿੰਗ ਸਮਝਣ ਲੱਗ ਜਾਂਦਾ । ਇਕ ਵਾਰ ਰੇਲ ਦਾ ਸਫਰ ਕਰਦਿਆਂ ਲੱਕੜ ਦੇ ਡੱਬਿਆਂ ਵਿਚ ਪੈਕ ਕੀਤੀਆਂ ਉਸ ਦੀਆਂ ਰਾਈਵਲਾਂ ਨੂੰ ਦੇਖ ਕੇ ਦੂਜੇ ਯਾਤਰੀ ਬੈਂਡ ਪਾਰਟੀ ਸਮਝਣ ਲੱਗ ਗਏ। ਅਵਨੀਤ ਹਰ ਮੁੱਦੇ 'ਤੇ ਸੋਸ਼ਲ ਮੀਡੀਆ 'ਤੇ ਬੇਬਾਕੀ ਨਾਲ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਵਾਲੀ ਹੋ। ਹਾਲ ਹੀ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵਲੋਂ ਹਥਿਆਰਾਂ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ 'ਤੇ ਟਿੱਪਣੀ ਕਰਦਿਆਂ ਅਵਨੀਤ ਨੇ ਖੁੱਲ੍ਹੇਆਮ ਇਸ ਦਾ ਵਿਰੋਧ ਕੀਤਾ ਅਤੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਸਲਾਹ ਦਿੱਤੀ। ਅਵਨੀਤ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਲਈ ਹਰ ਵੇਲੇ ਉਤਾਵਲੀ ਰਹਿੰਦੀ ਹੈ। ਅਵਨੀਤ ਨੇ ਪੰਜਾਬ ਦੀਆਂ ਕੁੜੀਆਂ ਨੂੰ ਨਿਸ਼ਾਨੇਬਾਜ਼ੀ ਦਾ ਅਜਿਹਾ ਜਾਗ ਲਗਾਇਆ ਕਿ ਅੱਜ ਸੈਂਕੜੇ ਦੀ ਗਿਣਤੀ ਵਿਚ ਛੋਟੀ ਉਮਰ ਦੀਆਂ ਬੱਚੀਆਂ ਹੱਥ ਵਿਚ ਰਾਈਵਲ ਜਾਂ ਪਿਸਟਲ ਚੁੱਕੀ ਨਿਸ਼ਾਨੇਬਾਜ਼ੀ ਰੇਂਜ ਵਿਚ ਸੁਨਹਿਰੇ ਪੰਜਾਬ ਦਾ ਭਵਿੱਖ ਬਣਾ ਰਹੀਆਂ ਹਨ। ਮਾਲਵੇ ਵਿਚ ਜ਼ਿਆਦਾਤਰ ਪਰਿਵਾਰਾਂ ਨੇ ਆਪਣੀਆਂ ਨਵ-ਜੰਮੀਆਂ ਬੱਚੀਆਂ ਦਾ ਨਾਂ ਅਵਨੀਤ ਰੱਖਿਆ।

                                                                                                                                                                         -ਨਵਦੀਪ ਸਿੰਘ ਗਿੱਲ

ਨੋਟ - ਇਸ ਆਰਟੀਕਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Avneet Kaur Sidhu
  • shooting
  • setting new records
  • life
  • ਅਵਨੀਤ ਕੌਰ ਸਿੱਧੂ
  • ਨਿਸ਼ਾਨੇਬਾਜ਼ੀ
  • ਨਵੇਂ ਰਿਕਾਰਡ ਕਾਇਮ
  • ਜੀਵਨ

ਮੁਹੰਮਦ ਸ਼ੰਮੀ ਬਣੇ ਮਸੀਹਾ, ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਡਰਾਈਵਰ ਨੂੰ ਬਚਾਇਆ (ਦੇਖੋ ਵੀਡੀਓ)

NEXT STORY

Stories You May Like

  • big fraud in the name of organic farming in punjab
    ਪੰਜਾਬ 'ਚ ਜੈਵਿਕ ਖੇਤੀ ਦੇ ਨਾਂ 'ਤੇ ਵੱਡੀ ਠੱਗੀ! 87 ਕਰੋੜ ਦਾ ਲੈਣ-ਦੇਣ, 4 ਗ੍ਰਿਫ਼ਤਾਰ
  • narendra modi  prime minister  country  survey
    ਕਿਸ ਨੂੰ ਦੇਸ਼ ਦਾ ਅਗਲਾ PM ਬਣਾਉਣਾ ਚਾਹੁੰਦੀ ਹੈ ਜਨਤਾ, ਸਰਵੇ 'ਚ ਆਇਆ ਹੈਰਾਨ ਕਰਨ ਵਾਲਾ ਨਾਂ
  • senior ips officer harpreet sidhu returns to punjab cadre
    ਸੀਨੀਅਰ IPS ਅਫ਼ਸਰ ਹਰਪ੍ਰੀਤ ਸਿੱਧੂ ਦੀ ਪੰਜਾਬ ਕੇਡਰ ’ਚ ਵਾਪਸੀ
  • team has a good mix of young and experienced players  harmanpreet
    ਸਾਡੀ ਵਿਸ਼ਵ ਕੱਪ ਟੀਮ ’ਚ ਨੌਜਵਾਨ ਤੇ ਤਜਰਬੇਕਾਰ ਖਿਡਾਰਨਾਂ ਦਾ ਚੰਗਾ ਮਿਸ਼ਰਣ : ਹਰਮਨਪ੍ਰੀਤ ਕੌਰ
  • minor girl s friendship with married friend drugged and raped
    Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ ਹੈਰਾਨੀਜਨਕ ਕਾਰਾ, ਸਹੇਲੀ ਨਾਲ...
  • big revelation regarding heroin seized in the india
    ਦੇਸ਼ 'ਚ ਫੜ੍ਹੀ ਗਈ ਹੈਰੋਇਨ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, 45 ਫ਼ੀਸਦੀ ਪੰਜਾਬ ਦਾ ਹਿੱਸਾ
  • inspector  suspended  kuldeep kaur
    ਮਹਿਲਾ ਇੰਸਪੈਕਟਰ ਕੁਲਦੀਪ ਕੌਰ 'ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ
  • lic gets 1 100 crore of inflows on day 1 of nil gst for life insurance sources
    ਜੀਵਨ ਬੀਮੇ ਲਈ Nil GST ਦੇ ਪਹਿਲੇ ਦਿਨ LIC ਨੂੰ ਮਿਲਿਆ ₹1,100 ਕਰੋੜ ਦਾ Inflow
  • driver fled after filling up car tank from petrol pump
    ਪੈਟਰੋਲ ਪੰਪ ਤੋਂ ਕਾਰ ਦੀ ਟੈਂਕੀ ਫੁੱਲ ਕਰਵਾ ਕੇ ਭੱਜਿਆ ਗੱਡੀ ਚਾਲਕ, ਘਟਨਾ CCTV...
  • clashes between hindu and muslim groups near press club chowk in jalandhar
    ਜਲੰਧਰ ਦੇ ਮਸ਼ਹੂਰ ਚੌਕ 'ਚ ਭਖਿਆ ਮਾਹੌਲ! ਲੱਗ ਗਿਆ ਧਰਨਾ, ਭਾਰੀ ਪੁਲਸ ਫੋਰਸ ਤਾਇਨਾਤ
  • nia s big action against agents sending people to america through donkey route
    'ਡੌਂਕੀ' ਰਸਤੇ ਅਮਰੀਕਾ ਭੇਜਣ ਵਾਲੇ ਏਜੰਟਾਂ ਖ਼ਿਲਾਫ਼ NIA ਦਾ ਵੱਡਾ ਐਕਸ਼ਨ,...
  • dera chief caught in basement with woman in punjab
    ਪੰਜਾਬ 'ਚ ਮਹਿਲਾ ਨਾਲ ਤਹਿਖਾਨੇ 'ਚੋਂ ਫੜਿਆ ਗਿਆ 'ਡੇਰਾ ਮੁਖੀ' ! ਅੰਦਰ ਪਿਆ...
  • holiday declared on monday in jalandhar liquor and meat shops closed two days
    ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ! ਦੋ ਦਿਨ ਬੰਦ ਰਹਿਣਗੀਆਂ...
  • 47 drug smugglers arrested on 216th day of   war on drugs   campaign
    'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ 216ਵੇਂ ਦਿਨ 47 ਨਸ਼ਾ ਤਸਕਰ ਗ੍ਰਿਫ਼ਤਾਰ
  •   dry day   ineffective on gandhi jayanti  liquor shops remain open
    ਗਾਂਧੀ ਜਯੰਤੀ ’ਤੇ 'ਡਰਾਈ ਡੇ' ਬੇਅਸਰ : ਸ਼ਰਾਬ ਦੀਆਂ ਦੁਕਾਨਾਂ ਰਹੀਆਂ...
  • youtuber and influencer roger sandhu aurnagzeb effigy controversy
    ਮੁੜ ਚਰਚਾ 'ਚ YouTuber ਤੇ Influencer ਰੋਜਰ ਸੰਧੂ,  ਦੁਸਹਿਰੇ ਦੇ ਦਿਨ ਕਰਨ...
Trending
Ek Nazar
a matter of concern for security agencies

ਚਿੱਟੇ ਤੋਂ ਬਾਅਦ ਹੁਣ ਅੰਮ੍ਰਿਤਸਰ ’ਚ ਗਾਂਜੇ ਦੀ ਐਂਟਰੀ, ਸੁਰੱਖਿਆ ਏਜੰਸੀਆਂ ਲਈ...

ruckus in jalandhar s ppr market on dussehra festival

ਜਲੰਧਰ ਦੀ PPR ਮਾਰਕਿਟ 'ਚ ਹੰਗਾਮਾ, ਮੁੰਡੇ ਦੀ ਲਾਹ ਦਿੱਤੀ 'ਪੱਗ', ਵੀਡੀਓ ਵਾਇਰਲ

karva chauth 2025  husband  face  sieve  women

Karva Chauth 2025: ਜਾਣੋ ਛਾਣਨੀ 'ਚ ਕਿਉਂ ਦੇਖਿਆ ਜਾਂਦੈ ਪਤੀ ਦਾ ਚਿਹਰਾ?

dussehra festival celebrated at 20 places in jalandhar ravana s neck broken

ਪੰਜਾਬ 'ਚ ਚੱਲੀਆਂ ਤੇਜ਼ ਹਵਾਵਾਂ! ਰਾਵਣ, ਕੁੰਭਕਰਨ ਤੇ ਮੇਘਨਾਥ ਦੀ ਟੁੱਟੀ ਧੌਣ

woman charges 27 lakh rupees for naming child

OMG! ਜਵਾਕ ਦਾ ਨਾਂ ਰੱਖਣ ਲਈ 27 ਲੱਖ ਰੁਪਏ ਫੀਸ, ਫਿਰ ਵੀ ਦੌੜੇ ਆਉਂਦੇ ਨੇ ਲੋਕ

wedding night bride

'ਅੱਜ ਰਾਤ ਮੈਨੂੰ...', ਸੁਹਾਗਰਾਤ 'ਤੇ ਲਾੜੀ ਨੇ ਦੱਸੀ ਅਜਿਹੀ ਰਸਮ ਕੇ ਸਾਰੀ...

12 poisonous snakes found near college in jalandhar

ਜਲੰਧਰ ਦੇ ਇਸ ਮਸ਼ਹੂਰ ਕਾਲਜ ਨੇੜਿਓਂ ਨਿਕਲੇ 12 ਜ਼ਹਿਰੀਲੇ ਸੱਪ, ਵੇਖ ਉੱਡੇ ਲੋਕਾਂ...

nicole kidman and keith urban separate after 19 years

ਮਨੋਰੰਜਨ ਜਗਤ ਤੋਂ ਵੱਡੀ ਖ਼ਬਰ ; ਵਿਆਹ ਦੇ 19 ਸਾਲ ਮਗਰੋਂ ਵੱਖ ਹੋਣ ਜਾ ਰਹੀ ਇਹ...

29 people have permanent firecracker licenses

ਅੰਮ੍ਰਿਤਸਰ 'ਚ ਫਿਰ ਤੋਂ ‘ਬਲੈਕ’ ਹੋਣਗੇ ਪਟਾਕਿਆਂ ਦੇ ਖੋਖੇ! 1 ਅਕਤੂਬਰ ਨੂੰ...

big action railway department 62 passengers fined rs 32 thousand

Punjab: ਰੇਲਵੇ ਵਿਭਾਗ ਦੀ ਵੱਡੀ ਕਾਰਵਾਈ! 62 ਯਾਤਰੀਆਂ ਨੂੰ ਲੱਗਾ 32 ਹਜ਼ਾਰ ਰੁਪਏ...

important news for gurdaspur residents

ਗੁਰਦਾਸਪੁਰ ਵਾਸੀਆਂ ਲਈ ਜ਼ਰੂਰੀ ਖ਼ਬਰ, ਸ਼ਾਮ 6:00 ਵਜੇ ਤੋਂ ਸਵੇਰੇ 10:00 ਵਜੇ ਤੱਕ...

road accident truck bus

ਰੂਹ ਕੰਬਾਊ ਹਾਦਸਾ : ਸੜਕ 'ਤੇ ਖੜ੍ਹੇ ਟਰੱਕ 'ਚ ਜਾ ਵੱਜੀ ਸਵਾਰੀਆਂ ਨਾਲ ਭਰੀ...

jalandhar police issues challan for scooter parked 40 km away from home

ਜਲੰਧਰ ਪੁਲਸ ਦਾ ਹੈਰਾਨੀਜਨਕ ਕਾਰਨਾਮਾ! 40 ਕਿਲੋਮੀਟਰ ਦੂਰ ਘਰ ਖੜ੍ਹੀ ਸਕੂਟਰੀ ਦਾ...

major robbery at a gambling den in kishanpura jalandhar

ਜਲੰਧਰ ਦੇ ਕਿਸ਼ਨਪੁਰਾ 'ਚ ਜੂਏ ਦੇ ਅੱਡੇ 'ਤੇ ਵੱਡੀ ਲੁੱਟ, ਫੈਲੀ ਸਨਸਨੀ

bsf s major operation

BSF ਦੀ ਵੱਡੀ ਕਾਰਵਾਈ, ਸਰਹੱਦੀ ਪਿੰਡ ਤੋਂ ਡਰੋਨ ਤੇ 5 ਕਰੋੜ ਦੀ ਹੈਰੋਇਨ ਬਰਾਮਦ

this disease is spreading rapidly among children and adolescents

ਬੱਚਿਆਂ ਤੇ ਕਿਸ਼ੋਰਾਂ ’ਚ ਤੇਜ਼ੀ ਨਾਲ ਫੈਲ ਰਹੀ ਇਹ ਬੀਮਾਰੀ, ਵਧ ਸਕਦੈ ਦਮਾ ਦਾ...

daughter  father  police  mother

ਧੀ ਨੇ ਵੱਡਾ ਜਿਗਰਾ ਕਰਕੇ ਖੋਲ੍ਹੀ ਪਿਓ ਦੀ ਕਰਤੂਤ, ਸੱਚ ਜਾਣ ਹੈਰਾਨ ਰਹਿ ਗਈ ਮਾਂ

young man forcibly had sexual intercourse with minor

ਸ਼ਰਮਸਾਰ ਪੰਜਾਬ! ਧਾਰਮਿਕ ਸਥਾਨ ਤੋਂ ਵਾਪਸ ਆਉਂਦੀ ਕੁੜੀ ਦੀ ਮੁੰਡੇ ਨੇ ਰੋਲ੍ਹੀ ਪੱਤ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • dinesh karthik signs contract with hong kong sixes  will lead team india
      ਦਿਨੇਸ਼ ਕਾਰਤਿਕ ਦਾ ਹਾਂਗਕਾਂਗ ਸਿਕਸੇਜ਼ ਨਾਲ ਕਰਾਰ, ਟੀਮ ਇੰਡੀਆ ਦੀ ਸੰਭਾਲੇਗਾ ਕਮਾਨ
    • kl rahul breaks nine year wait for test century at home
      KL ਰਾਹੁਲ ਦਾ 9 ਸਾਲ ਦਾ ਇੰਤਜ਼ਾਰ ਖਤਮ, ਘਰੇਲੂ ਮੈਦਾਨ 'ਤੇ ਲਾਇਆ ਸੈਂਕੜਾ; ਗਿੱਲ...
    • mirabai chanu wins silver medal at world championships
      ਮੀਰਾਬਾਈ ਚਾਨੂ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਕੀਤਾ ਕਮਾਲ, 199 ਕਿਲੋਗ੍ਰਾਮ ਭਾਰ...
    • bangladesh women vs pakistan women match
      ਪਾਕਿਸਤਾਨੀ ਮਹਿਲਾ ਟੀਮ ਦੀ ਵਿਸ਼ਵ ਕੱਪ 'ਚ ਖ਼ਰਾਬ ਸ਼ੁਰੂਆਤ, ਬੰਗਲਾਦੇਸ਼ ਨੇ ਬੁਰੀ...
    • indvswi day 1 was india s 121 runs for 2 wickets west indies
      IND vs WI: ਭਾਰਤ ਦੇ ਨਾਮ ਰਿਹਾ ਪਹਿਲਾ ਦਿਨ, 2 ਵਿਕਟਾਂ ਗੁਆਂ ਬਣਾਈਆਂ 121...
    • muller becomes most successful german player with 35th title
      35ਵਾਂ ਖਿਤਾਬ ਜਿੱਤ ਕੇ ਜਰਮਨੀ ਦੇ ਸਭ ਤੋਂ ਸਫਲ ਖਿਡਾਰੀ ਬਣੇ ਥਾਮਸ ਮੂਲਰ
    • ilt20 auction 2025
      ILT20 ਨਿਲਾਮੀ 2025: ਸਭ ਤੋਂ ਮਹਿੰਗਾ ਵਿਕਿਆ ਇਹ ਧਾਕੜ ਬੱਲੇਬਾਜ਼, MI ਨੇ ਖਰੀਦਣ...
    • india skittle west indies for 162
      Ind vs WI ; ਭਾਰਤੀ ਗੇਂਦਬਾਜ਼ਾਂ ਨੇ ਵਿੰਡੀਜ਼ ਬੱਲੇਬਾਜ਼ਾਂ ਦੇ ਲਵਾਏ ਗੋਡੇ ! 162...
    • shikhar dhawan breaks silence on fight with virat kohli
      'ਮੈਂ ਬਹੁਤ ਗਾਲ੍ਹਾਂ ਕੱਢੀਆਂ', ਸ਼ਿਖਰ ਧਵਨ ਨੇ ਵਿਰਾਟ ਕੋਹਲੀ ਨਾਲ ਝਗੜੇ 'ਤੇ...
    • international league t20 auction
      ILT20 'ਚ ਭਾਰਤੀ ਧਾਕੜ ਕ੍ਰਿਕਟਰ ਰਹਿ ਗਿਆ Unsold ! ਕਿਸੇ ਵੀ ਟੀਮ ਨੇ ਨਹੀਂ ਲਾਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +