ਸਾਓ ਪਾਓਲੋ : ਬ੍ਰਾਜ਼ੀਲ ਦੇ ਇਕ ਫੁੱਟਬਾਲ ਖਿਡਾਰੀ ਨੂੰ ਟਾਪ ਡਵੀਜ਼ਨ ਮੈਚ ਦੌਰਾਨ ਵਿਰੋਧੀ ਖਿਡਾਰੀ ਨੂੰ ਕੂਹਣੀ ਮਾਰਨ ਕਾਰਨ ਮੈਚ ਸ਼ੁਰੂ ਹੋਣ ਦੇ ਤਿੰਨ ਸਕਿੰਟਾਂ ਦੇ ਅੰਦਰ ਹੀ ਲਾਲ ਕਾਰਡ ਦਿਖਾਇਆ ਗਿਆ।
ਕਰੂਜ਼ੇਰੋ ਦੇ ਰਾਫਾ ਸਿਲਵਾ ਨੇ ਮੈਚ ਦੀ ਸ਼ੁਰੂਆਤ 'ਚ ਐਥਲੈਟਿਕੋ ਪੇਰੇਨੈਂਸ ਦੇ ਕੇਈਕੇ ਰੋਚਾ ਨੂੰ ਮੈਚ ਸ਼ੁਰੂ ਹੁੰਦੇ ਹੀ ਕੂਹਣੀ ਮਾਰੀ, ਜਿਸ ਨਾਲ ਟੀਮ ਨੂੰ ਬਾਕੀ ਮੁਕਾਬਲਾ 10 ਖਿਡਾਰੀਆਂ ਨਾਲ ਖੇਡਣਾ ਪਿਆ।
ਰੈਫਰੀ ਰੋਡ੍ਰਿਗੋ ਜੋਸ ਪਰੇਰਾ ਡੀ ਲੀਮਾ ਨੇ ਕਰੂਜ਼ੇਰੋ ਦੇ 32 ਸਾਲਾ ਸਿਲਵਾ ਨੂੰ ਲਾਲ ਕਾਰਡ ਦਿਖਾਇਆ, ਜੋ ਫੁੱਟਬਾਲ ਦੇ ਇਤਿਹਾਸ ਵਿਚ ਸਭ ਤੋਂ ਤੇਜ਼ ਕਾਰਡਾਂ ਵਿੱਚੋਂ ਇਕ ਹੈ। ਇਸ ਮੈਚ ਵਿਚ ਕਰੂਜ਼ੇਰੋ ਨੂੰ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਨਸਨ ਅਤੇ ਰੀਨਾ ਨੇ ਕੋਚੀ ਸਪਾਈਸ ਕੋਸਟ ਮੈਰਾਥਨ ਜਿੱਤੀ
NEXT STORY