ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੀ ਸਾਬਕਾ ਫਰਾਟਾ ਦੌੜਾਕ ਸੰਗੀਤਾ ਕੁਮਾਰ ਲਈ ਸ਼ੁੱਕਰਵਾਰ ਦੀ ਸਵੇਰ ਆਫਤ ਲੈ ਕੇ ਆਈ ਜਦੋਂ ਭਾਰੀ ਤੂਫਾਨ ਦੇ ਚੱਲਦੇ ਸ਼ਾਹਪੁਰ ਜਾਟ ਸਥਿਤ ਉਸਦੇ ਦੋ-ਮੰਜ਼ਿਲਾ ਮਕਾਨ 'ਤੇ ਵੱਡਾ ਦਰੱਖਤ ਡਿੱਗ ਗਿਆ। 1997 ਤੇ 1999 ਵਿਚ ਜੂਨੀਅਰ ਪ੍ਰਦੇਸ਼ ਚੈਂਪੀਅਨਸ਼ਿਪ ਵਿਚ 100 ਮੀਟਰ ਦੀ ਦੌੜ ਜਿੱਤਣ ਵਾਲੀ ਸੰਗੀਤਾ ਨੂੰ ਇਕ ਪਲ ਲਈ ਲੱਗਾ ਕਿ ਉਸਦਾ ਪਤੀ ਦਰੱਖਤ ਹੇਠਾਂ ਆ ਗਿਆਹੈ ਕਿਉਂਕਿ ਉਹ ਦਿੱਲੀ ਵਿਚ ਤੜਕੇ ਆਏ ਤੂਫਾਨ ਵਿਚਾਲੇ ਇਹ ਦੇਖਣ ਬਾਹਰ ਆਇਆ ਸੀ ਕਿ ਸਭ ਠੀਕ ਹੈ ਜਾਂ ਨਹੀਂ। ਸੰਗੀਤਾ ਆਪਣੇ ਬੱਚਿਆਂ ਦੇ ਨਾਲ ਘਰ ਵਿਚੋਂ ਬਾਹਰ ਦੌੜੀ ਤੇ ਦਹਿਸ਼ਤ ਨਾਲ ਕੰਬਦੇ ਹੋਏ ਉਸਦੇ ਪਤੀ ਕ੍ਰਿਸ਼ਨ ਕੁਮਾਰ ਨੂੰ ਸਿਰ 'ਤੇ ਹੱਥ ਰੱਖ ਕੇ ਬੈਠੇ ਦੇਖਿਆ। ਉਹ ਦਰੱਖਤ ਦੇ ਹੇਠਾਂ ਆਉਣ ਤੋਂ ਵਾਲ-ਵਾਲ ਬਚ ਗਿਆ ਸੀ। ਸੰਗੀਤ ਨੇ ਕਿਹਾ, ''ਉਹ ਸਦਮੇ ਵਿਚ ਸੀ। ਉਸ ਨੂੰ ਲੱਗਾ ਕਿ ਉਹ ਦਰੱਖਤ ਦੇ ਹੇਠਾਂ ਦੱਬ ਗਿਆ ਹੈ ਤੇ ਸਾਨੂੰ ਲੱਗਾ ਕਿ ਦਰੱਖਤ ਉਨ੍ਹਾਂ 'ਤੇ ਡਿੱਗ ਗਿਆ ਹੈ। ਸ਼ੁੱਕਰ ਹੈ ਕਿ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਮੇਰਾ ਘਰ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਹੈ।''
ECB ਨੇ ਤੁਰੰਤ ਪ੍ਰਭਾਵ ਨਾਲ ਮਹਿਲਾ ਕ੍ਰਿਕਟ 'ਚ 'ਟ੍ਰਾਂਸਜੈਂਡਰ' ਖਿਡਾਰੀਆਂ 'ਤੇ ਲਾਈ ਪਾਬੰਦੀ
NEXT STORY