ਵੈੱਬ ਡੈਸਕ - ਅੱਜਕੱਲ੍ਹ ਪੈ ਰਹੀ ਭਿਆਨਕ ਗਰਮੀ 'ਚ ਅਕਸਰ ਲੋਕ ਦਿਨ 'ਚ ਦੋ-ਦੋ ਵਾਰ ਨਹਾਉਂਦੇ ਹਨ। ਕਈ ਵਾਰ ਅਸੀਂ ਪਾਣੀ ਦੀ ਟੈਂਕੀ ਦਾ ਗਰਮ ਪਾਣੀ ਹੀ ਸਿਰ 'ਤੇ ਪਾ ਲੈਂਦੇ ਹਾਂ ਜਾਂ ਕੋਸੇ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਾਂ। ਪਰ ਸਾਵਧਾਨ! ਗਰਮੀਆਂ ਦੇ ਮੌਸਮ 'ਚ ਗਰਮ ਪਾਣੀ ਨਾਲ ਵਾਲ ਧੋਣਾ ਤੁਹਾਡੇ ਵਾਲਾਂ ਲਈ 'ਡਬਲ ਮਾਰ' ਸਾਬਤ ਹੋ ਸਕਦਾ ਹੈ।
ਗਰਮੀਆਂ 'ਚ ਗਰਮ ਪਾਣੀ ਦੇ ਭਿਆਨਕ ਨੁਕਸਾਨ :-
ਸਕੈਲਪ ਦਾ ਸੜਨਾ
- ਗਰਮੀਆਂ 'ਚ ਪਹਿਲਾਂ ਹੀ ਤਾਪਮਾਨ ਜ਼ਿਆਦਾ ਹੁੰਦਾ ਹੈ। ਅਜਿਹੇ 'ਚ ਗਰਮ ਪਾਣੀ ਸਿਰ ਦੀ ਨਾਜ਼ੁਕ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ।
ਤੇਜ਼ੀ ਨਾਲ ਵਾਲਾਂ ਦਾ ਝੜਨਾ
- ਗਰਮੀ ਅਤੇ ਪਸੀਨੇ ਕਾਰਨ ਵਾਲਾਂ ਦੀਆਂ ਜੜ੍ਹਾਂ ਪਹਿਲਾਂ ਹੀ ਨਰਮ ਹੁੰਦੀਆਂ ਹਨ। ਉੱਤੋਂ ਗਰਮ ਪਾਣੀ ਪਾਉਣ ਨਾਲ ਵਾਲ ਗੁੱਛਿਆਂ ਦੇ ਰੂਪ 'ਚ ਝੜਨੇ ਸ਼ੁਰੂ ਹੋ ਜਾਂਦੇ ਹਨ।
ਕੁਦਰਤੀ ਚਮਕ ਗਾਇਬ
- ਗਰਮ ਪਾਣੀ ਵਾਲਾਂ ਨੂੰ ਬੇਜਾਨ ਅਤੇ ਰੁੱਖੇ ਬਣਾ ਦਿੰਦਾ ਹੈ। ਇਸ ਨਾਲ ਵਾਲਾਂ ਦੀ ਚਮਕ ਖਤਮ ਹੋ ਜਾਂਦੀ ਹੈ ਅਤੇ ਉਹ ਝਾੜੂ ਵਰਗੇ ਦਿਖਣ ਲੱਗਦੇ ਹਨ।
ਸਿਕਰੀ ਅਤੇ ਫੰਗਲ ਇਨਫੈਕਸ਼ਨ
- ਗਰਮ ਪਾਣੀ ਨਾਲ ਸਿਰ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ, ਜਿਸ ਨਾਲ ਪਸੀਨੇ ਰਾਹੀਂ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ।
ਗਰਮੀਆਂ ਲਈ ਖਾਸ ਟਿਪਸ :-
ਠੰਢੇ ਪਾਣੀ ਦੀ ਵਰਤੋਂ
- ਵਾਲਾਂ ਲਈ ਹਮੇਸ਼ਾ ਆਮ ਤਾਪਮਾਨ ਵਾਲੇ ਜਾਂ ਹਲਕੇ ਠੰਢੇ ਪਾਣੀ ਦੀ ਵਰਤੋਂ ਕਰੋ। ਇਹ ਵਾਲਾਂ ਦੇ ਰੋਮਾਂ ਨੂੰ ਬੰਦ ਰੱਖਦਾ ਹੈ ਅਤੇ ਵਾਲਾਂ ਨੂੰ ਟੁੱਟਣ ਤੋਂ ਬਚਾਉਂਦਾ ਹੈ।
ਟੈਂਕੀ ਦੇ ਪਾਣੀ ਤੋਂ ਬਚੋ
- ਜੇਕਰ ਟੈਂਕੀ ਦਾ ਪਾਣੀ ਬਹੁਤ ਗਰਮ ਹੈ, ਤਾਂ ਪਹਿਲਾਂ ਉਸਨੂੰ ਕਿਸੇ ਬਾਲਟੀ 'ਚ ਕੱਢ ਕੇ ਠੰਢਾ ਹੋਣ ਦਿਓ।
ਐਲੋਵੇਰਾ ਜੈੱਲ
- ਨਹਾਉਣ ਤੋਂ ਬਾਅਦ ਵਾਲਾਂ 'ਤੇ ਐਲੋਵੇਰਾ ਲਗਾਓ, ਜੋ ਗਰਮੀ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ।
ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲਾਂ ਨੂੰ ਇਨ੍ਹਾਂ ਦੇਸੀ ਨੁਸਖਿਆਂ ਨਾਲ ਜੜ੍ਹੋਂ ਕਰੋ ਮੁੜ 'ਕਾਲਾ'
NEXT STORY