ਬੈਂਗਲੁਰੂ— ਆਸਟਰੇਲੀਆ ਦੇ ਕੋਚ ਜਸਿਟਨ ਲੈਂਗਰ ਨੇ ਵੀਰਵਾਰ ਨੂੰ ਖਰਾਬ ਪ੍ਰਦਰਸ਼ਨ ਕਾਰਨ ਆਰੋਨ ਫਿੰਚ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਸੀਮਿਤ ਓਵਰਾਂ ਦੀ ਟੀਮ ਦਾ ਇਹ ਕਪਤਾਨ ਜਲਦ ਹੀ ਲੈਅ ਹਾਸਲ ਕਰ ਲਵੇਗਾ। ਫਿੰਚ ਦੀ ਖਰਾਬ ਫਾਰਮ ਟੀ-20 'ਚ ਵੀ ਜਾਰੀ ਰਹੀ ਤੇ ਉਹ ਭਾਰਤ ਵਿਰੁੱਧ 2 ਮੈਚਾਂ ਦੀ ਸੀਰੀਜ਼ 'ਚ ਜ਼ੀਰੋ ਤੇ ਅੱਠ ਦੌੜਾਂ ਦੀ ਪਾਰੀਆਂ ਹੀ ਖੇਡ ਸਕਿਆ ਜਦਕਿ ਆਸਟਰੇਲੀਆ ਨੇ ਦੋਵੇਂ ਮੈਚ ਜਿੱਤ ਕੇ ਭਾਰਤ 'ਚ ਪਹਿਲੀ ਵਾਰ ਟੀ-20 ਸੀਰੀਜ਼ ਜਿੱਤੀ। ਲੈਂਗਰ ਨੇ ਕਿਹਾ ਕਿ ਉਹ ਵਧੀਆ ਖਿਡਾਰੀ ਹੈ, ਟੀਮ ਦਾ ਕਪਤਾਨ, ਸਾਨੂੰ ਪਤਾ ਹੈ ਕਿ ਉਹ ਵਧੀਆ ਪ੍ਰਦਰਸ਼ਨ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਉਸਦਾ ਖਿਆਲ ਰੱਖਣਾ ਹੋਵੇਗਾ ਤੇ ਉਸਦਾ ਸਮਰਥਨ ਕਰਨਾ ਹੋਵੇਗਾ। ਸਾਨੂੰ ਪਤਾ ਹੈ ਕਿ ਉਹ ਵਧੀਆ ਕਰੇਗਾ। ਫਿੰਚ ਸੀਮਿਤ ਓਵਰਾਂ ਦੇ ਕ੍ਰਿਕਟ 'ਚ ਆਸਟਰੇਲੀਆ ਵਲੋਂ ਪਿਛਲੇ 19 ਪਾਰੀਆਂ 'ਚ ਅਰਧ ਸੈਂਕੜਾ ਨਹੀਂ ਲਗਾ ਸਕਿਆ। ਲੈਂਗਰ ਨੇ ਹਾਲਾਂਕਿ ਫਿੰਚ ਦਾ ਸਮਰਥਨ ਕੀਤਾ ਹੈ ਤੇ ਕਿਹਾ ਕਿ ਉਨ੍ਹਾਂ ਨੇ ਕਪਤਾਨ ਦੇ ਰੂਪ 'ਚ ਜਿਸ ਤਰ੍ਹਾਂ ਦੀ ਛਾਪ ਛੱਡੀ ਹੈ, ਉਸ ਨਾਲ ਉਹ ਪ੍ਰਭਾਵਿਤ ਹੈ।
I-league : ਆਈਜੋਲ FC ਨੇ ਗੋਕੁਲਮ ਕੇਰਲ ਨੂੰ 3-1 ਨਾਲ ਹਰਾਇਆ
NEXT STORY