ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਦੇ ਆਪਣੇ ਪਹਿਲੇ ਮੈਚ ਵਿਚ ਹਾਰ ਝੱਲਣ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਇੱਥੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਅੱਜ ਮੁੰਬਈ ਇੰਡੀਅਨਜ਼ ਨਾਲ ਭਿੜੇਗੀ। ਇਸ ਮੈਚ ਤੋਂ ਪਹਿਲਾਂ ਰਾਇਲ ਚੈਲੰਜਰਜ਼ ਦੇ ਧਾਕੜ ਖਿਡਾਰੀ ਏ. ਬੀ. ਡਿਵਿਲੀਅਰਜ਼ ਨੇ ਇਕ ਖਾਸ ਬਿਆਨ ਦਿੱਤਾ। ਏ. ਬੀ. ਨੇ ਵਿਰੋਧੀ ਟੀਮ ਦੇ ਸਭ ਤੋਂ ਖਤਰਨਾਕ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਨੂੰ ਲੈ ਕੇ ਕਿਹਾ ਕਿ ਐੱਮ. ਚਿੰਨਾਸਵਾਮੀ ਸਟੇਡੀਅਮ 'ਤੇ ਗੇਂਦਬਾਜ਼ਾਂ ਨੂੰ ਆਪਣੀ ਲੈਅ ਫੜਨ 'ਚ ਮੁਸ਼ਕਲ ਹੋਵੇਗੀ। ਭਾਂਵੇਂ ਜਸਪ੍ਰੀਤ ਬੁਮਰਾਹ ਖਤਰਨਾਕ ਗੇਂਦਬਾਜ਼ ਹਨ ਪਰ ਐੱਮ ਚਿੰਨਾਸਵਾਮੀ ਸਟੇਡੀਅਮ 'ਤੇ ਉਸ ਨੂੰ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਏ. ਬੀ. ਡਿਵਿਲੀਅਰਜ਼ ਨੇ ਕਿਹਾ ਕਿ ਇੱਥੇ ਗ੍ਰਾਊਂਡ ਛੋਟੀ ਅਤੇ ਗੇਂਦਬਾਜ਼ਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਵਿਕਟ ਨਹੀਂ ਹੈ। ਅਜਿਹੇ 'ਚ ਬੁਮਰਾਹ ਨੂੰ ਵੀ ਆਪਣੀ ਗੇਂਦਬਾਜ਼ੀ 'ਚ ਲੈਅ ਫੜਨ 'ਚ ਸਮਾਂ ਲੱਗ ਸਕਦਾ ਹੈ। ਆਰ. ਸੀ. ਬੀ. ਦਾ ਆਗਾਜ਼ ਟੂਰਨਾਮੈਂਟ ਵਿਚ ਸਹੀ ਨਹੀਂ ਹੋਇਆ ਪਰ ਬੱਲੇਬਾਜ਼ ਜੇਕਰ ਆਪਣੇ ਹੁਨਰ ਮੁਤਾਬਕ ਖੇਡਣ 'ਚ ਸਫਲ ਰਹੇ ਤਾਂ ਮੁੰਬਈ ਖਿਲਾਫ ਅਸੀਂ ਮੈਚ ਜਿੱਤ ਸਕਦੇ ਹਾਂ। ਡਿਵਿਲੀਅਰਜ਼ ਨੂੰ ਭਰੋਸਾ ਹੈ ਕਿ ਆਰ. ਸੀ. ਬੀ. ਦੇ ਬੱਲੇਬਾਜ਼ ਫਾਰਮ 'ਚ ਆਉਣਗੇ ਅਤੇ ਜਿੱਤ ਦਿਵਾਉਣਗੇ।
BCCI ਦੇ ਐਥਿਕਸ ਅਫਸਰ ਦਾ ਵੀ ਕਾਰਜਭਾਰ ਸੰਭਾਲਣਗੇ ਲੋਕਪਾਲ ਡੀ.ਕੇ. ਜੈਨ
NEXT STORY